ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਤਿਯਾਗ ਜਾਂ ਗ਼ਰੀਬੀ

(Non-Possession or Poverty)

ਤਿਯਾਗ ਅਤੇ ਚੋਰੀ-ਤਿਆਗ ਵਿਚ ਮਿਤ੍ਰਤਾ ਹੈ। ਇਕ ਵਸਤੂ ਭਾਵੇਂ ਚੋਰੀ ਨਹੀਂ ਕੀਤੀ ਗਈ, ਫਿਰ ਵੀ ਚੁਰਾਈ ਗਿਣੀ ਜਾਣੀ ਚਾਹੀਦੀ ਹੈ, ਜੇਕਰ ਮਾਲਕ ਨੂੰ ਉਸ ਦੀ ਲੋੜ ਨਹੀਂ। ਸੱਤੁਖੋਜੀ ਜਾਂ ਪ੍ਰੇਮ ਤਥਾ ਅਹਿੰਸਾ ਦੇ ਅਸੂਲਾਂ ਤੋਂ ਚਲਣ ਵਾਲਾ ਆਦਮੀ ਕਲ੍ਹ ਦੀ ਫਿਕਰ ਵਿਚ ਕੋਈ ਚੀਜ਼ ਨਹੀਂ ਰੱਖ ਸਕਦਾ। ਈਸ਼੍ਵਰ ਕੱਲ੍ਹ ਵਾਸਤੇ ਕੁਝ ਜਮ੍ਹਾਂ ਨਹੀਂ ਕਰਦਾ; ਜੋ ਕੁਝ ਵਰਤਮਾਨ ਲਈ ਲੋੜ ਹੋਵੇ ਉਸ ਤੋਂ ਵਧ ਉਹ (ਈਸ਼੍ਵਵਰ) ਉਤਪੰਨ ਹੀ ਨਹੀਂ ਕਰਦਾ। ਇਸ ਲਈ ਜੇਕਰ ਸਾਨੂੰ ਪ੍ਰਭੂ ਦੀ ਦਾਤ ਦਾ ਵਿਸ਼ਵਾਸ ਹੈ ਤਾਂ ਸਾਨੂੰ ਨਿਸਚਿੰਤ ਰਹਿਣਾ ਚਾਹੀਦਾ ਹੈ ਕਿ ਹਰ ਰੋਜ਼ ਸਾਨੂੰ ਆਪਣੀ ਖ਼ੁਰਾਕ ਮਿਲੇਗੀ ਤਥਾ ਹੋਰ ਲੋੜਾਂ ਪੂਰੀਆਂ ਹੋਣਗੀਆਂ।

ਮਹਾਤਮਾਂ ਤੇ ਹੋਰ ਉਪਾਸ਼ਕ, ਜਿਨ੍ਹਾਂ ਇਸ ਅਕੀਦੇ ਅਨੁਸਾਰ ਜੀਵਨ ਬਤੀਤ ਕੀਤੇ ਹਨ, ਦਾ ਤਜਰਬਾ ਇਸ ਦਾ ਸਬੂਤ ਹੈ। ਸਾਡੀ ਇਸ ਈਸ਼੍ਵਵਰੀ ਕਾਨੂੰਨ ਦੀ ਅਗਿਆਨਤਾ ਤਥਾ ਲਾਪ੍ਰਵਾਹੀ; ਜਿਸ ਅਨੁਸਾਰ

੨੧