ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਭੈਤਾ

(Fearlessness)

ਹਰ ਹੋਈ ਗੀਤਾ ਦੇ ਪੜ੍ਹਨ ਵਾਲਾ ਜਾਣਦਾ ਹੈ ਕਿ ਉਸ ਦੇ ੧੬ਵੇਂ ਅਧਯਾਇ ਅਨੁਸਾਰ ਈਸ਼ਵਰੀ ਲਛਣਾ ਦੀ ਫ਼ਰਿਸਤ ਵਿਚ ਨਿਰਭੈਤਾ ਦਾ ਪਹਿਲਾ ਨੰਬਰ ਹੈ। ਆਇਆ ਇਹ ਕੇਵਲ ਪਿੰਗਲ ਯੁਕਤੀ (exigencies of metre) ਦੀ ਮਜਬੂਰੀ ਕਰ ਕੇ ਕੀਤਾ ਗਿਆ ਜਾਂ ਨਿਰਭੈਤਾ ਨੂੰ ਜਾਣ ਬੁਝ ਕੇ ਇਹ ਮਾਣ ਦਿੱਤਾ ਗਿਆ ਹੈ, ਮੇਰੀ ਕਥਨੀ ਦੀ ਹਦੋਂ ਬਾਹਰ ਹੈ। ਪਰ ਮੇਰੀ ਰਾਇ ਵਿਚ ਨਿਰਭੈਤਾ ਦਾ ਉਪ੍ਰੋਕਤ ਪਹਿਲਾ ਦਰਜਾ ਪੂਰਨ ਹਕ ਹੈ। ਕਿਉਂਕਿ ਦੂਸਰੇ ਗੁਣਾਂ ਦੇ ਵਧਣ ਫੁਲਣ ਲਈ ਇਸ ਦੀ ਹੋਂਦ ਲਾਜ਼ਮੀ ਹੈ, ਕੋਈ ਸਚ ਦੀ ਖੋਜ ਜਾਂ 'ਪ੍ਰੀਤ' ਦੀ ਸ਼ਰਧਾ ਨਿਰਭੈਤਾ ਬਿਨਾਂ ਕਰ ਹੀ ਕਿਵੇਂ ਸਕਦਾ ਹੈ? ਜਿਵੇਂ "ਪ੍ਰੀਤਮ" ਨੇ ਦੱਸਿਆ ਹੈ: "ਹਰਿ ਦਾ ਪੰਧ ਕਾਇਰ ਡਰਪੋਕਾਂ ਲਈ ਨਹੀਂ ਨਿਡਰ ਲਈ ਹੈ।" ਹਰਿ ਦਾ ਅਰਥ ਹੈ ਸਚ, ਅਤੇ ਨਿਡਰ ਉਹ ਹੈ ਜੋ ਨਿਰਭੈਤਾ ਨਾਲ ਸਨਧਬਧ ਹੈ, ਤਲਵਾਰ ਬੰਦੂਕ ਆਦਿ ਨਾਲ ਨਹੀਂ। ਇਹ ਹਥਿਆਰ ਉਹ ਰੱਖਦੇ ਹਨ ਜੋ ਡਰਾਕਲ ਹਨ।

੨੫