ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰਿਆਂ ਮੱਤਾਂ ਨਾਲ ਨਿਰਪੱਖ ਸਾਂ।

ਹੁਣ ਵੀ ਪੁਰਾਣੀ ਯਾਦ ਨੂੰ ਤਾਜ਼ਾ ਕੀਤਿਆਂ ਮੈਨੂੰ ਪਤਾ ਲਗਦਾ ਹੈ ਕਿ ਇਸ ਲਈ ਕਿ ਉਹ ਮੇਰੇ ਆਪਣੇ ਮਤ ਨਹੀਂ ਸਨ, ਮੈਂ ਕਦੇ ਵੀ ਉਨ੍ਹਾਂ ਦੀ ਨੁਕਤਾ ਚੀਨੀ ਕਰਨ ਦਾ ਖਿਆਲ ਨਹੀਂ ਸੀ ਕੀਤਾ। ਸਗੋਂ ਹਰ ਪਾਕ ਕਿਤਾਬ ਨੂੰ ਮੈਂ ਪੂਰੇ ਸਤਿਕਾਰ ਨਾਲ ਪੜ੍ਹਦਾ ਸਾਂ ਤੇ ਮੈਨੂੰ ਹਰ ਕਿਤਾਬ ਵਿਚ ਉਹੀਓ ਬੁਨਿਆਦੀ ਇਖ਼ਲਾਕ ਲੱਭਾ। ਕਈ ਗੱਲਾਂ ਮੈਂ ਉਸ ਵੇਲੇ ਨਹੀਂ ਸਾਂ ਸਮਝ ਸਕਿਆ ਤੇ ਹੁਣ ਵੀ ਨਹੀਂ ਸਮਝਦਾ। ਪਰ ਤਜਰਬੇ ਨੇ ਸਿਖਾਇਆ ਹੈ ਕਿ ਇਹ ਖ਼ਿਆਲ ਕਰਨਾ ਭੁਲੇਖਾ ਹੈ ਕਿ ਕਿਉਂਕਿ ਅਸੀਂ ਇਕ ਗਲ ਨੂੰ ਸਮਝ ਨਹੀਂ ਸਕਦੇ, ਉਹ ਗ਼ਲਤ ਹੈ। ਕਈ ਗੱਲਾਂ ਜਿਹੜੀਆਂ ਉਸ ਵੇਲੇ ਮੈਂ ਸਮਝ ਨਹੀਂ ਸਾਂ ਸਕਦਾ ਹੁਣ ਦਿਨ ਵਾਂਗ ਮੇਰੇ ਉਪਰ ਰੋਸ਼ਨ ਹੋ ਚੁਕੀਆਂ ਹਨ। ਨਿਰਪੱਖ ਹਿਰਦਾ ਸਾਨੂੰ ਬੜੀਆਂ ਔਕੜਾਂ ਹਲ ਕਰਨ ਵਿਚ ਸਹਾਈ ਹੁੰਦਾ ਹੈ। ਜੇ ਅਸੀ ਕਿਸੇ ਦੀ ਟੀਕਾ ਟਿਪਣੀ ਵੀ ਕਰੀਏ ਤਾਂ ਅਜੇਹੀ ਨਿਰਮਾਣਤਾ ਤੇ ਠਰ੍ਹੰਮੇਂ ਨਾਲ ਕਥਨ ਕਰਨਾ ਚਾਹੀਦਾ ਹੈ ਕਿ ਉਸ ਦੀ ਚੋਭ ਕੋਈ ਨਾ ਰਹਿ ਜਾਵੇ।

'ਮੱਤਾਂ ਦੀ ਬ੍ਰੋਬਰਤਾ' ਦੇ ਅਸੂਲ ਦੀ ਪ੍ਰਵਾਨਗੀ ਧਰਮ ਅਤੇ ਅਧਰਮ ਦੇ ਵਿਚਲੇ ਭੇਦ ਨੂੰ ਮਿਟਾ ਨਹੀਂ ਦਿੰਦੀ। ਅਸੀਂ ਅਧਰਮ ਨਾਲ ਰਵਾਦਾਰੀ ਦੀ ਸਿਖਿਆ ਨਹੀਂ ਦਿੰਦੇ। ਇਸ ਹਾਲਤ ਵਿਚ ਕਈ ਲੋਕ ਸ਼ਾਇਦ ਇਤਰਾਜ਼ ਕਰਨਗੇ, ਕਿ ਜੇਕਰ ਹਰ ਕਿਸੇ ਨੇ ਧਰਮ ਅਧਰਮ ਦੇ ਭੇਦ ਦਾ ਫ਼ੈਸਲਾ ਆਪ ਕਰਨਾ ਹੋਵੇ ਤਾਂ ਅਦ੍ਵੈਤਾਂ (Equimnindedness) ਦੀ ਕੋਈ ਥਾਂ ਹੀ ਨਹੀਂ ਰਹੇਗੀ। ਜੇ ਕਰ ਅਸੀ, ਪ੍ਰੀਤ ਦੇ ਕਾਨੂੰਨ ਉਪਰ ਚਲਦੇ ਜਾਵੀਏ ਤਾਂ ਅਸੀਂ ਅਧਰਮੀ ਵੀਰ ਨਾਲ ਨਫ਼ਰਤ ਨਹੀਂ ਕਰ ਸਕਦੇ। ਸਗੋਂ ਇਸ ਦੇ ਉਲਟ ਅਸੀਂ ਉਸ ਨੂੰ ਪਿਆਰ ਕਰਾਂਗੇ, ਤੇ ਇਸ ਤਰ੍ਹਾਂ, ਜਾਂ ਅਸੀਂ ਉਸ ਨੂੰ ਉਸ ਦੀ ਗ਼ਲਤੀ ਸਮਝਾ ਸਕਾਂਗੇ ਯਾ ਉਹ ਸਾਨੂੰ ਸਾਡੀ ਤੇ ਯਾ ਇਕ ਦੂਜੇ ਨਾਲ ਰਵਾਦਾਰੀ ਕਰਨੀ ਸਿਖ ਲਵਾਂਗੇ। ਜੇ ਦੂਜੀ ਧਿਰ ਪ੍ਰੀਤ ਕਾਨੂੰਨ ਨੂੰ ਧਾਰਨ ਨਹੀਂ ਕਰਦੀ ਤਾਂ ਉਹ ਸਾਡੇ ਨਾਲ ਜਬਰ

੩੯