ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਅਭੇਦਤਾ ਦੇ ਸਮਝਣ ਵਿਚ ਰੋੜਾ ਹੈ। ਇਸ ਲਈ ਸ੍ਵਦੇਸ਼ੀ ਦਾ ਹਾਮ, ਬ੍ਰਹਿਮੰਡ ਨਾਲ ਅਤੇ ਸਰੀਰਕ ਬੰਧਨ ਤੋਂ ਵੀ ਕਲਿਆਨ ਪਾਣ ਦੀ ਕੋਸ਼ਿਸ਼ ਕਰਦਾ ਹੈ।

ਜੇ ਕਰ ਸ੍ਵਦੇਸ਼ੀ ਦੀ ਇਹ ਤਰਜਮਾਨੀ ਠੀਕ ਹੈ ਤਾਂ ਇਸ ਦਾ ਭਾਵ ਇਹ ਹੈ ਕਿ ਇਸ ਦਾ ਹਾਮੀ ਆਪਣੇ ਗੁਆਂਢੀਆਂ ਦੀ ਸੇਵਾ ਨੂੰ ਮੁਖ-ਸੇਵਾ ਸਮਝੇਗਾ। ਇਸ ਦਾ ਅਸਰ ਬਾਕੀਆਂ ਗੈਰ-ਗੁਆਂਢੀਆਂ) ਦੇ ਲਾਭ ਨੂੰ ਕੁਰਬਾਨ ਕਰਨਾ ਜਾਂ ਤਿਆਗਣਾ ਹੋਵੇਗਾ। ਪਰ ਇਹ ਕੁਰਬਾਨੀ ਜਾਂ ਤਿਆਗ ਐਵੇਂ ਆਖਣ ਵੇਖਣ ਵਿਚ ਹੀ ਹੋਵੇਗਾ, ਕਿਉ ਕਿ ਗੁਆਂਢੀਆਂ ਦੀ ਸੇਵਾ ਆਪਣੇ ਆਪ ਤੋਂ ਹੀ ਦੂਸਰਿਆਂ ਦੀ ਅ-ਸੇਵਾ ().sservice) ਨਹੀਂ ਹੋ ਸਕਦੀ। "ਜੋ ਇਕ ਨਾਲ ਸੋਈ ਅਨਕ ਨਾਲ" ਇਕ ਸਦਾ ਸਫਲ (U1ataTisz) ਅਸੂਲ ਹੈ। ਇਸ ਨੂੰ ਯਾਦ ਰਖਣਾ ਲਾਭਦਾਇਕ ਹੈ। ਦੂਸਰੇ ਪਾਸੇ ਮਨੁੱਖ 'ਦੂਰ ਦੇ ਨਜ਼ਾਰਿਆਂ' ਦੇ ਜਾਲ ਵਿਚ ਫਸ ਕੇ, ਸੇਵਾ ਲਈ ਧਰਤੀ ਦੇ ਕੰਢਿਆਂ ਨੂੰ ਲਭਦਾ ਫਿਰਦਾ ਹੈ, ਕੇਵਲ ਆਪਣੀ ਅਭਿਲਾਸ਼ਾ ਵਿਚ ਨਾਕਾਮਯਾਬ ਹੀ ਨਹੀਂ ਹੁੰਦਾ ਸਗੋਂ ਆਪਣੇ ਗੁਆਂਢੀਆਂ ਦਾ ਵੀ ਦੇਣਦਾਰ ਰਹਿੰਦਾ ਹੈ। ਇਕ ਖ਼ਾਸ ਅਮੁਲੀ ਉਧਾਰਣ ਲ ਲਵੋ: ਜਿੱਥੇ ਵੀ ਮੈਂ ਰਹਿੰਦਾ ਹਾਂ ਮੇਰਾ ਕੋਈ ਨਾ ਕੋਈ ਗੁਆਂਢੀ ਹੈ - ਕੋਈ ਰਿਸ਼ਤੇਦਾਰ, ਕੋਈ ਮੇਰੇ ਤੇ ਨਿਰਭਰ। ਕੁਦਰਤੀ ਉਹ ਮਹਿਸੂਸ ਕਰਦੇ ਹੋਣਗੇ, ਜਿਹਾ ਕਿ ਉਨ੍ਹਾਂ ਦਾ ਹੱਕ ਹੈ, ਕਿ ਮੈਂ ਉਨ੍ਹਾਂ ਦੀ ਕੁਝ ਸੇਵਾ ਦੇਣੀ ਹੈ। ਫ਼ਰਜ਼ ਕਰੋ ਕਿ ਮੈਂ ਉਨ੍ਹਾਂ ਨੂੰ ਇਕ ਦਮ ਛਡ ਕੇ ਦੂਰ ਦੁਰਾਡੇ ਲੋਕਾਂ ਦੀ ਸੇਵਾ ਕਰਨ ਤੁਰ ਜਾਂਦਾ ਹਾਂ। ਮੇਰੀ ਇਸ ਗੁਆਂਢ ਤੇ ਨਿਰਭਰਾਂ ਦੀ ਨਿੱਕੀ ਜਹੀ ਦੁਨੀਆ ਨੂੰ ਇਹ ਫ਼ੈਸਲਾ ਲੜਖੜਾ ਦੇਵੇਗਾ। ਅਤੇ ਮੇਰੀ, ਅਨਮੰਗੀ ਜੋਧਾਗਿਰੀ Kliterrantry), ਨਫ਼ੇ ਦੀ ਥਾਂ, ਮੇਰੇ ਨਵੇਂ ਇਰਦੇ ਗਿਰਦੇ ਵਿਚ, ਇਕ ਅਨਚਾਹੀ ਹਿਲਜੁਲ ਪੈਦਾ ਕਰ ਦੇਵੇਗੀ। ਇਸ ਤਰ੍ਹਾਂ ਆਪਣੇ ਗੁਆਂਢੀਆਂ ਵਲੋਂ ਜੁਰਮਾਂ (ਮੁਜਰਮਾਨਾ) ਬੇ-ਮੁਖਤਾ (Culpable neglence) ਅਤੇ

੫੬