ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਸੇਵਾ ਦੀ ਧੁੰਨ ਵਿਚ ਮੇਰਾ, ਮੇਰੀ ਪਤਨੀ ਅਤੇ ਬੱਚੇ ਸਾਰਿਆਂ ਦਾ ਸਫਾਇਆ ਹੋ ਜਾਂਦਾ ਹੈ। ਤਾਂ ਮੈਂ ਆਪਣੇ ਪਿਆਰਿਆਂ ਨੂੰ ਸੇਵਾ ਦੇ ਸਾਥ ਦਾ ਉਤਸਾਹ ਦੇਣ ਵਿਚ ਕੋਈ ਆਪਣੇ ਟਬਰਘਾਤ ਦਾ ਕੰਮ ਨਹੀਂ ਕੀਤਾ ਸਗੋਂ ਇਕ ਸੁੱਚੇ ਸ਼ੁਭ ਚਿੰਤਕ ਦਾ। ਸ੍ਵਦੇਸ਼ੀ ਵਿਚ ਖ਼ੁਦਗਰਜ਼ੀ ਨੂੰ ਕੋਈ ਥਾਂ ਨਹੀਂ। ਜਾਂ ਜੇ ਹੈ ਵੀ, ਤਾਂ ਬੜੇ ਉੱਚੇ ਦਰਜੇ ਦੀ, ਜੋ ਪਰਉਪਕਾਰ ਨਮਿਤਤਾ [Altruism] ਨਾਲੋਂ ਅਡ ਨਹੀਂ। ਖਾਲਸ ਰੂਪ ਵਿਚ ਸ੍ਵਦੇਸ਼ੀ ਬ੍ਰਹਿਮੰਡ ਸੇਵਾ ਦਾ ਤੱਤ ਹੈ।

ਇਹੋ ਜਹੀ ਜਿਰਹਾ ਦੀਆਂ ਲੀਹਾਂ ਉੱਤੇ ਤੁਰਦਿਆਂ ਹੀ ਮੈਂ ਖੱਦਰ ਨੂੰ ਭਾਈਚਾਰੇ ਲਈ ਸ੍ਵਦੇਸ਼ੀ ਦਾ ਮਹਾਂ ਮਹੱਤਵ (Most important) ਸ਼ਾਖ਼ ਸਮਝ ਕੇ ਚੰਬੜਿਆ ਸਾਂ। ਮੈਂ ਆਪਣੇ ਆਪ ਨੂੰ ਪ੍ਰਸ਼ਨ ਕੀਤਾ: "ਉਹ ਕਿਸ ਕਿਸਮ ਦੀ ਸੇਵਾ ਹੈ ਜਿਸ ਦੀ ਅਜ ਕਰੋੜਾਂ ਭਟਕਦੇ (teeming millions) ਹਿੰਦੀਆਂ ਨੂੰ ਸਾਰਿਆਂ ਤੋਂ ਵਧ ਲੋੜ ਹੈ ਅਤੇ ਜਿਸ ਨੂੰ ਉਹ ਆਸਾਨੀ ਨਾਲ ਸਮਝ ਅਤੇ ਵੀਚਾਰ ਸਕਣ, ਜਿਸ ਨੂੰ ਸਹਿਜੇ ਹੀ ਕਰ ਸਕਣ ਅਤੇ ਜਿਸ ਨਾਲ ਮੇਰੇ ਕਰੋੜਾਂ ਨੀਮ-ਭੁਖੇ ਹਮਵਤਨੀਆਂ ਨੂੰ ਜੀਵਨ ਸਹਾਰਾ ਮਿਲ ਸਕੇ?" ਉੱਤਰ ਮਿਲਿਆ ਕਿ ਇਹ ਖੱਦਰ ਜਾਂ ਚਰਖੇ ਨੂੰ ਜਗਤ-ਪ੍ਰਧਾਨਤਾ ਦੇਣ ਨਾਲ ਹੀ ਪੂਰਨ ਹੋ ਸਕਦਾ ਹੈ।

ਕੋਈ ਇਹ ਖ਼ਿਆਲ ਨਾ ਕਰੋ ਕਿ ਖੱਦਰ ਦੀ ਰਾਹੀਂ ਸ੍ਵਦੇਸ਼ੀ ਦਾ ਅਭਿਆਸ,ਪ੍ਰਦੇਸੀ ਜਾਂ ਹਿੰਦੀ ਕਾਰਖ਼ਾਨੇਦਾਰ ਨੂੰ ਨੁਕਸਾਨ ਪੁਚਾਵੇਗਾ। ਇਕ ਚੋਰ ਜਿਸ ਨੂੰ ਚੋਰੀ ਤੋਂ ਵਰਜਿਆ ਜਾਂਦਾ ਹੈ ਜਾਂ ਜਿਸ ਪਾਸੋਂ ਚੋਰੀ ਦਾ ਧਨ ਵਾਪਸ ਲਿਆ ਜਾਂਦਾ ਹੈ ਉਸ ਨੂੰ ਹਾਣ ਨਹੀਂ ਹੁੰਦਾ; ਸਗੋਂ ਇਸ ਦੇ ਉਲਟ ਪਹਿਲੇ ਢੰਗ ਨਾਲ ਚੇਤ ਅਤੇ ਦੂਸਰੇ ਨਾਲ ਅਚੇਤ ਲਾਭ ਹੁੰਦਾ ਹੈ। ਇਸ ਤਰ੍ਹਾਂ ਜੇ ਸਾਰੇ ਹਫ਼ੀਮੀ ਜਾਂ ਸ਼ਰਾਬੀ ਨਸ਼ਿਆਂ ਪਾਸੋਂ ਕਲਿਆਨ ਪਾ ਲੈਣ ਤਾਂ ਇਨ੍ਹਾਂ ਕਸਬਾਂ ਵਿਚ ਰੁਝੇ ਲੋਕਾਂ ਕੋਲੋਂ ਕੰਮ ਦੇ ਖੁਸ ਜਾਣ ਨੂੰ ਅਸੀਂ ਘਾਟਾ ਕਹਿ ਸਕਦੇ ਹਾਂ। ਅਸਲੀ ਅਰਥਾਂ ਵਿਚ ਉਹ ਫ਼ਾਇਦੇ ਵਿਚ ਰਹਿਣਗੇ। ਕਿਸੇ ਭੈੜ ਦੇ ਦੂਰ ਹੋਣ ਨਾਲ, ਨਾ ਕਿਸੇ ਵਿਅਕਤੀ (Indiv dual) ਨੂੰ ਤੇ

੫੮