ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਕਿਸੇ ਭਾਈਚਾਰੇ ਨੂੰ ਘਾਟਾ ਪੈਂਦਾ ਹੈ; ਇਹ ਖ਼ਾਲਸ ਲਾਭ ਹੁੰਦਾ ਹੈ।

ਇਹ ਖ਼ਿਆਲ ਕਰਨਾ ਕਿ ਕੇਵਲ ਸੂਤਰ ਦੇ ਕੁਝ ਗਜ਼ ਕੱਤਣ ਨਾਲ ਤੇ ਉਹਦੇ ਬੁਣੇ ਖੱਦਰ ਪਾਣ ਵਿਚ ਹੀ ਸ੍ਵਦੇਸ਼ੀ ਦਾ ਆਦਿ ਅੰਤ ਹੈ ਇਕ ਵਡਾ ਭੁਲੇਖਾ ਹੈ। ਖਾਦੀ ਕੇਵਲ ਭਾਈਚਾਰੇ ਸੰਬੰਧੀ ਸ੍ਵਦੇਸ਼ੀ ਧਰਮ ਦੇ ਨਿਬਾਹੁਣ ਵਿਚ ਪਹਿਲੀ ਪੌੜੀ ਹੈ। ਪਰ ਇਹੋ ਜਿਹੇ ਮਨੁਖ ਆਮ ਵੇਖੇ ਜਾਂਦੇ ਹਨ ਜੋ ਖੱਦਰ ਤਾਂ ਪਾਂਦੇ ਹਨ ਪਰ ਹੋਰ ਸਭਨਾਂ ਸ੍ਵਾਦਾਂ ਦੇ ਭੋਗਣ ਵਿਚ ਬਦੇਸ਼ੀ ਬਣਤਰ ਦੇ ਮਾਲ ਲਈ ਰਿਸ਼ਕ ਕਰਦੇ ਹਨ - ਜਿਵੇਂ ਕਿ ਖੱਦਰ ਦਾ ਬਦਲਾ ਲੈ ਰਹੇ ਹਨ। ਅਸੀਂ ਨਹੀਂ ਕਹਿ ਸਕਦੇ ਕਿ ਉਹ ਸ੍ਵਦੇਸ਼ੀ ਅਭਿਆਸ ਕਰਦੇ ਹਨ। ਉਹ ਨਿਰੋਲ ਫ਼ੈਸ਼ਨ-ਪੂਜ ਹਨ। ਸ੍ਵਦੇਸ਼ੀ ਦਾ ਹਾਮੀ, ਆਪਣੇ ਇਰਦੇ ਗਿਰਦੇ ਨੂੰ ਚੰਗੀ ਤਰ੍ਹਾਂ ਖੋਜਦਾ ਹੈ, ਅਤੇ ਜਿਤਨੇ ਤਕ ਸੰਭਵ ਹੋਵੇ, ਭਾਵੇਂ ਸਥਾਨਕ ਬਣੀਆਂ ਵਸਤਾਂ ਬਦੇਸ਼ੀਆਂ ਨਾਲੋਂ ਘਟੀਆ ਜਾਂ ਮਹਿੰਗੀਆਂ ਵੀ ਹੋਣ, ਉਨ੍ਹਾਂ ਨੂੰ ਤਰਜੀਹ ਦਿੰਦਾ ਹੈ ਅਤੇ ਇਉਂ ਆਪਣੇ ਗੁਆਂਢ ਦੀ ਮਦਦ ਕਰਦਾ ਹੈ। ਉਹ ਉਨ੍ਹਾਂ ਦੀਆਂ ਊਣਤਾਈਆਂ ਨੂੰ ਦੂਰ ਕਰਨ ਦੀ ਕੋਸ਼ਸ਼ ਕਰਦਾ ਹੈ ਪਰ ਊਣਤਾਈਆਂ ਪਿਛੇ ਬਦੇਸ਼ੀ ਮਾਲ ਨੂੰ ਸ੍ਵਦੇਸ਼ੀ ਨਾਲੋਂ ਤਰਜੀਹ ਨਹੀਂ ਦਿੰਦਾ।

ਪ੍ਰੰਤੂ ਸ੍ਵਦੇਸ਼ੀ ਵੀ ਹੋਰ ਚੰਗਿਆਈਆਂ ਵਾਂਙ, ਜੇ ਕਰ ਇਸ ਨੂੰ ਮਨ ਮੰਨੇ ਤਰੀਕੇ ਨਾਲ ਭਨਘੜ ਕੀਤਾ ਜਾਵੇ, ਤਾਂ ਘਾਤ ਦਾ ਕਾਰਨ ਹੋ ਸਕਦਾ ਹੈ। ਇਹ ਇਕ ਖ਼ਤਰਾ ਹੈ ਜਿਸ ਤੋਂ ਜ਼ਰੂਰ ਬਚਣਾ ਚਾਹੀਦਾ ਹੈ। ਬਦੇਸ਼ੀ ਵਸਤਾਂ ਦਾ ਕੇਵਲ ਇਸ ਲਈ ਬਾਈਕਾਟ ਕਰਨਾ ਕਿ ਉਹ ਬਦੇਸ਼ੀ ਹਨ, ਤੇ ਇਉਂ ਕੌਮੀ ਵਕਤ ਅਤੇ ਸਰਮਾਏ ਨੂੰ ਉਨ੍ਹਾਂ ਚੀਜ਼ਾਂ ਦੇ ਬਣਾਨ ਵਿਚ ਗੁਆਉਣਾ ਜਿਸ ਲਈ ਕਿ ਮੁਲਕ ਯੋਗ ਹੀ ਨਹੀਂ, ਇਕ ਬੱਜਰ ਜੁਰਮ ਹੈ ਤੇ ਸ੍ਵਦੇਸ਼ੀ ਦੇ ਮਕਸਦ ਦੇ ਖ਼ਿਲਾਫ਼ ਹੈ। ਸ੍ਵਦੇਸ਼ੀ ਦਾ ਸੱਚਾ ਹਾਮੀ ਕਦੇ ਕਿਸੇ ਬਦੇਸ਼ੀ ਨੂੰ ਨਫ਼ਰਤ ਨਹੀਂ ਕਰਦਾ। ਉਸ ਨੂੰ ਇਸ ਧਰਤੀ ਦੇ ਕਿਸੇ ਜੀਵ ਮਾਤ੍ਰ ਦੀ ਮੁਖ਼ਾਲਫਤ ਵਰਗ਼ਲਾ ਨਹੀਂ ਸਕਦੀ। ਸ੍ਵਦੇਸ਼ੀ ਕੋਈ ਈਰਖਾ ਦੀ ਉਸਾਰੀ ਨਹੀਂ। ਇਹ ਆਪਾ-ਰਹਿਤ ਸੇਵਾ ਦੀ ਸਿਖਿਆ ਹੈ,

੫੯