ਪੰਨਾ:ਯਾਦਾਂ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਯਾਦਾਂ

ਆਓ ਮਜ਼ਹਬ ਦੇ ਸਮਝੀਏ ਸਹੀ ਮੈਨੇ,
ਠੀਕ ਚੱਲੀਏ ਏਹਦੇ ਇਸ਼ਾਰਿਆਂ ਤੇ।
ਮਾਰ ਟੁਬੀਆਂ ਸੱਚ ਨਿਤਾਰ ਲਈਏ,
ਰੌਲਾ ਪੌਨ ਦੀ ਜਗ੍ਹਾ ਕਿਨਾਰਿਆਂ ਤੇ।
ਲਾਹਕੇ ਦੂਈ ਦਾ ਮੋਤੀਆ ਬਿੰਦ ਅਖੋਂ,
ਨਜ਼ਰ ਮਾਰੀਏ ਏਹਦੇ ਨਜ਼ਾਰਿਆਂ ਤੇ।
ਹੱਦਾਂ ਬੰਦੇ ਦੀਆਂ ਪਾਈਆਂ ਹੇਚ ਲਗਨ,
ਚੜਿਆਂ ਮਜ਼ਹਬ ਦੇ ਉੱਚੇ ਮੁਨਾਰਿਆਂ ਤੇ।
ਸਾਰਾ ਨੁਕਤਾ ਨਿਗਾਹ ਈ ਬਦਲ ਜਾਸੀ,
ਨੁਕਤੇ ਹਰ ਅੰਦਰ, ਹਰੀ ਪਾਕੇ ਤੇ।
ਫੇਰ ਰਖਾਂਗੇ, ਇਕੋ ਹੀ ਜਿਲਦ ਅੰਦਰ,
ਵੇਦ, ਗਰੰਥ, ਕੁਰਾਨ, ਮੜ੍ਹਾ ਕੇ ਤੇ।੩੮