ਪੰਨਾ:ਰਮਲ ਟੀਚਰ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫ )

ਹੁੰਦਾ ਹੈ ਇਸ ਵਾਸਤੇ ਇਸ ਨੂੰ ਤੀਜਾ ਦਰਜਾ ਦਿਤਾ ਹੈ ਹੁਣ ਚੌਥਾ ਇੰਦੂ ਖਾਕ ਅਰਬ ਪ੍ਰਬੀ ਦਾ ਹੈ ਕਿਉਕਿ ਜਿਸ ਵੇਲੇ ਮਿਟੀ ਨੂੰ ਪਾਣੀ ਦੇ ਵਿਚ ਸੁਟੀਦਾ ਹੈ ਤਾਂ ਮਿਟੀ ਪਾਣੀ ਦੇ ਬਲੇ ਬੈਠ ਜਾਵਦੀ ਹੈ ਇਸ ਵਾਸਤੇ ਚੌਥਾ ਦਰਜਾ ਪਿਥਵੀ ਕੇਹ ਸੋ ਏਹ ਚਾਰ ਤਤ ਬੰਦੇ ਵਿਚ ਭੀ ਹੈ ਜਿਸ ਤਰਾਂ ਬੰਦੇ ਦੀ ਸਕਲਾਂ ਹੈਨ ਓਸੇਤ੍ਰਾ ਰਮਲ ਦੀਆਂ ਸਕਲਾਂ ਭੀ ਹੈਨ ਹੁਣ ਜਦ ਜਬਰ ਈਲ ਨੇ ਆਪਨੀਆਂ ਉਗਲੀਆਂ ਨਾਲ ਇਸਤ੍ਰਾ ਦਾ : ਨਸ਼ਾਨ ਕੀਤਾ ਤਾਂ ਬਾਬੇ ਆਦਮ ਨੂੰ ਕਹਿਣ ਲਗਾ ਕਿ ਇਸ ਦਾ ਨਾਮ ਤੀ੍ਕ ਹੈ ਅਰ ਇਹ ਸਾਰੀਆਂ ਸ਼ਕਲਾਂ ਦਾ ਬਾਪ ਹੈ ਅਤੇ ਇਸ ਨੂੰ ਅਬੂਲ ਅਸਕਾਲ (ਅਰਥਾਤ) ਸਕਲਾ ਦਾ ਬਾਪੂ ਆਖਣਾ ਚਾਹੀਏ॥ ਤਾਂ ਬਾਬੇ ਆਦਮ ਆਖਿਆ ਕਿ ਇਹ ਤੋਂ ਸ਼ਕਲਾਂ ਦਾ ਬਾਪ ਹੈ ਅਤੇ ਸ਼ਕਲਾ ਦੀ ਮਾਤਾ ਕੌਣ ਹੈ ਤਾਂ ਜਬਰਾਈਲ ਨੇ ਬਾਬੇ ਆਦਮ ਨੂੰ ਕਹਿਆ ਕਿ ਤੂੰ