ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/11

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

੧੨

ਓਹਦੀ ਨਾਲ ਪ੍ਰੀਤ ਸੀ ਕੰਜਰੀ ਦੇ ਜਾ ਕੇ ਉਸਦੀ ਤਲੀ ਟਕਾਇਆ ਏ
ਫਲ ਵੇਸਵਾ ਵੇਖ ਹੈਰਾਨ ਹੋਈ ਉਹਦਾ ਖਾਣ ਨੂੰ ਚਿਤ ਲਲਚਾਇਆ ਏ
‘ਗਯਾਨਚੰਦ' ਉਸੇ ਵੇਲੇ ਸੋਚ ਆ ਗਈ ਕਰਮਾਂ ਭੈੜਿਆਂ ਨੇ ਖੌਫ ਪਾਇਆ ਏ
ਗਾਫ-ਗਈ ਐਵੇਂ ਉਮਰ ਬੀਤ ਮੇਰੀ ਕੀਤਾ ਜੋ ਵੀ ਕੰਮ ਪਲੀਤ ਕੀਤਾ
ਚੰਗਾ ਕਦੀ ਨਾ ਭੁਲਕੇ ਕਰਮ ਕੀਤਾ ਐਵੇਂ ਕੀਮਤੀ ਸਮਾਂ ਬਤੀਤ ਕੀਤਾ
ਰਾਜੇ ਫਲ ਦੇਵਾਂ ਜਾਕੇ ਭਰਥਰੀ ਨੂੰ ਰਾਜ ਕਾਜ ਜਿਨੇ ਨਾਲ ਨੀਤ ਕੀਤਾ
‘ਗਯਾਨ' ਫਲ ਦਿਤਾ ਜਾਕੇ ਭਰਥਰੀ ਨੂੰ ਰਾਜੇ ਵੇਖਕੇ ਫਿਕਰ ਵਿਪ੍ਰੀਤ ਕੀਤਾ
ਲਾਮ-ਲੱਗਾ ਦੁੜਾਵਨੇ ਸੋਚ ਰਾਜਾ ਕਿਸੇ ਏਹ ਨੂੰ ਚੁਰਾਯਾ ਯਾ ਕਢਿਆ ਏ
ਕਿਸੇ ਚੋਰ ਚੁਰਾਇਆ ਏ ਜਦੋਂ ਰਾਣੀ ਰੱਖ ਭੁਲ ਭੁਲੇਖੜੇ ਛਡਿਆ ਏ
ਉਸੇ ਤਰ੍ਹਾਂ ਮੇਰੇ ਪਾਸ ਆ ਗਿਆ ਏ ਕਿਸੇ ਚੀਰਿਆ ਨਾ ਕਿਸੇ ਵਢਿਆ ਏ
‘ਗ੍ਯਾਨਚੰਦ’ ਏਹ ਫਲਾਂ ਦਾ ਬ੍ਰਿੱਛ ਏਥੇ ਕਿਸੇ ਗਡਣਾ ਤੇ ਨਾਹੀ ਗਡਿਆ ਏ
ਮੀਮ-ਮਾਰਿਆ ਕ੍ਰੋਧ ਦਾ ਝਟ ਰਾਜਾ ਫਲ ਪਾਸ ਰਾਣੀ ਲੈ ਗਿਆ ਹੈ ਵੇ
ਕੀਤਾ ਓਸਨੇ ਰਤੀ ਲਿਹਾਜ਼ ਨਾਹੀਂ ਮਗਰ ਜਾਂਦਿਆਂ ਹੀ ਪੈ ਗਿਆ ਹੈ ਵੇ
ਰੰਨੇ ਗੁੰਡੀਏ ਸੱਚ ਤੂੰ ਦਸ ਮੈਨੂੰ ਕਤਲ ਹੋਣ ਵਾਲਾ ਭੈ ਗਿਆ ਹੈ ਵੇ
‘ਗਯਾਨ ਚੰਦ’ ਕਰ ਦਿਆਂਗਾ ਮੈਂ ਟੋਟੇ ਹੋ ਯਕੀਨ ਤੇਰਾ ਤੈਹ ਗਿਆ ਹੈ ਵੇ
ਨੂਨ-ਨਾ ਗਈ ਰਾਣੀ ਦੀ ਪੇਸ਼ ਕੋਈ ਹਾਲ ਖੋਲ ਕੇ ਸੱਚ ਸੁਨਾਇਆ ਸੀ
ਇਕ ਰੋਜ਼ ਕੋਠੇ ਬੈਠੀ ਹੋਈ ਸਾਂ ਮੈਂ ਹਥਵਾਨ ਨੇ ਚਿਤ ਚੁਰਾਇਆ ਸੀ
ਓਹਦੇ ਨਾਲ ਸੀ ਬੜੀ ਪ੍ਰੀਤ ਮੇਰੀ ਫਲ ਉਸਦੇ ਹੱਥ ਫੜਾਇਆ ਸੀ
‘ਗ੍ਯਾਨ ਚੰਦ’ ਨਾ ਮੈਨੂੰ ਕਿਆਸ ਆਯਾ ਐਵੇਂ ਉਸਤੇ ਜਿਊ ਭਰਮਾਯਾ ਸੀ
ਵਾ-ਵੇਂਹਦਿਆਂ ਸੱਦ ਹਥਵਾਨ ਤਾਈਂ ਰਾਜੇ ਪੁਛਿਆ ਸ਼ੁਰੂ ਤੋਂ ਹਾਲ ਹੈਸੀ
ਹਥਵਾਨ ਨੇ ਸਭ ਬਿਆਨ ਕੀਤਾ ਜੋ ਜੋ ਗੁਜ਼ਰਿਆ ਉਸਦੇ ਨਾਲ ਹੈਸੀ
ਹੱਥ ਬੰਨ੍ਹਕੇ ਆਖਦਾ ਮੁਆਫ ਕਰਦੇ ਏਸ ਰੋਜ਼ ਦਾ ਨਹੀਂ ਖਿਆਲ ਹੈਸੀ
‘ਗਯਾਨ ਚੰਦ’ ਤੂੰ ਨਿਰਾ ਧਰਮਾਤਮਾਂ ਸੈਂ ਮੇਰੀ ਪਾਪੀਆਂ ਵਾਲੜੀ ਚਾਲ ਹੈਸੀ
ਹੇ—ਹੋਇਆ ਹੈਰਾਨ ਸਭ ਵੇਖ ਕੌਤਕ ਔਰਤ ਜ਼ਾਤ ਦੀ ਧੁਰੋਂ ਏ ਚਾਲੀਏ ਜੀ
ਘੁਮਾਂ ਘੁਮ ਚੱਕ੍ਰ ਖਾਂਦੇ ਕਈ ਲਾਟੂ ਐਸੀ ਗਜ਼ਬ ਦੀ ਮਾਰਦੀ ਜਾਲੀਏ ਜੀ
ਦਿਨ ਰਾਤ ਬਨਵਾਵੀਏ ਪਏ ਗਹਿਣੇ ਫਿਰ ਵੀ ਗਹਿਣਿਆਂ ਦੀ ਡੱਬੀ ਖਾਲੀਏ ਜੀ