ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/12

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੧੩

‘ਗਯਾਨ' ਫੇਰ ਵੀ ਤੀਵੀਂ ਨਾ ਬਣੇ ਸਕੀ ਦਿਨ ਰਾਤ ਚਾਹੇ ਨਾਜ਼ ਉਠਾਲੀਏ ਜੀ
ਯੇ-ਯਾਦ ਹੁਣ ਰੱਬ ਨੂੰ ਕਰਦੀਆਂ ਨੇ ਹੁਣੇ ਪਾਪ ਦੀ ਕੰਧ ਬਣਾਂਦੀਆਂ ਨੇ
ਭਲੇ ਮਾਣਸਾਂ ਤੇ ਭੋਲੇ ਭਾਲਿਆਂ ਨੂੰ ਰਾਹ ਜਾਂਦੀਆਂ ਪਈਆਂ ਫਸਾਂਦੀਆਂ ਨੇ
ਪਲਕ ਝਲਕ ਅੰਦ੍ਰ ਦਿਲ ਖੋਂਹਦੀਆਂ ਨੇ ਐਸੀ ਗਜ਼ਬ ਦੀ ਅੱਖ ਲੜਾਂਦੀਆਂ ਨੇ
‘ਗ੍ਯਾਨ’ ਮਰਦ ਨੂੰ ਪਹਿਲੋਂ ਫਸਾਂਦੀਆਂ ਨੇ ਪਿਛੋਂ ਗਲੀਆਂ ਦੇ ਕੱਖ ਚੁਗਾਂਦੀਆਂ ਨੇ
ਅਲਫ-ਓਹ ਜਿਨ ਦਿਤੀ ਤਿਆਗ ਦੁਨੀਆਂ ਔਰਤ ਵੇਖਕੇ ਹੋ ਬੇਵੱਸ ਗਏ ਜੀ
ਜਪ ਤਪ ਦੇ ਵਿਚ ਓ ਭੰਗ ਪਾਕੇ ਫੌਰਨ ਜ਼ੁਲਫ ਜ਼ੰਜੀਰ ਵਿਚ ਫੱਸ ਗਏ ਜੀ
ਔਰਤ ਵੇਂਹਦਿਆਂ ਸਾਰ ਹੋ ਗਏ ਢਿਲੇ ਜੇਹੜੇ ਖੂਬ ਲੰਗੋਟੜੇ ਕੱਸ ਗਏ ਜੀ
‘ਗਯਾਨਚੰਦ’ ਨਾ ਔਰਤਾਂ ਵੱਸ ਪਈਏ ਗੱਲ ਏਹੋ ਈ ਖਲਕ ਨੂੰ ਦੱਸ ਗਏ ਜੀ

ਸਿਹਰਫੀ ਤੀਸਰੀ

ਅਲਫ-ਆਯਾ ਖਿਆਲ ਏਹ ਦਿਲੋਂ ਰਾਜੇ ਜਗ ਮਕਰ ਫ਼ਰੇਬ ਦਾ ਮਾਰਿਆ ਏ
ਵੇਲਾ ਕਿਸੇ ਨੇ ਹੱਸ ਗੁਜ਼ਾਰਿਆ ਏ ਕਿਸੇ ਰੋ ਕੇ ਵਕਤ ਗੁਜ਼ਾਰਿਆ ਏ
ਕਿਤੇ ਵੇਖੀ ਏ ਪੈਸੇ ਦੇ ਲੋਭ ਅੰਦਰ ਸਕੇ ਵੀਰ ਨੇ ਵੀਰ ਨੂੰ ਮਾਰਿਆ ਏ
‘ਗ੍ਯਾਨਚੰਦ’ ਇਕ ਲੱਖਾਂ ਵਿਚ ਖੇਡਦਾ ਏ ਕਿਸੇ ਪੈਸੇ ਨੂੰ ਹੱਥ ਖਲਾਰਿਆ ਏ
ਬੇ-ਬੜਾ ਜੇ ਜਗ ਚਾਲਾਕ ਝੂਠਾ ਦਿਲੋਂ ਭਰਥਰੀ ਸੋਚ ਦੁੜਾਂਵਦਾ ਏ
ਲਾ ਲਵਾਂ ਮੇਂ ਜੋਗ ਦਾ ਰੋਗ ਮਨ ਨੂੰ ਏਹੋ ਭਾਂਵਦਾ ਏ ਜਿਊਂ ਚਾਂਵਦਾ ਏ
ਗਿਆ ਭਜ ਉਹ ਸ਼ੈਹਰ ਜਾਲੰਧਰੀ ਦੇ ਪੈਰਾਂ ਵਿਚ ਜਾ ਸੀਸ ਨਵਾਂਵਦਾ ਏ
ਮੈਨੂੰ ਦਿਓ ਫਕੀਰੀ ਦਾ ਭੇਸ ਬਾਬਾ ਹੱਥ ਬੰਨ੍ਹ ਕੇ ਵਾਸਤਾ ਪਾਂਵਦਾ ਏ
ਪੇ-ਪਾਵਨਾ ਜੋਗ ਹੈ ਬੜਾ ਔਖਾ ਕਿਹਾ ਗੁਰੂ ਜਾਲੰਧਰੀ ਹੱਸ ਕੇ ਤੇ
ਦੋ ਦਿਨਾਂ ਅੰਦਰ ਆਪੇ ਤੀਰ ਹੋ ਗਏ ਘਰੋਂ ਕਈ ਆਏ ਲੱਕ ਕੱਸ ਕੇ ਤੇ
ਬੱਚਾ ਜੋਗ ਕਮਾਵਣਾ ਬੜਾ ਔਖਾ ਪਿਛੋਂ ਰੋਵੇਂਗਾ ਏਸ ਵਿਚ ਫੱਸ ਕੇ ਤੇ
ਹੋਣਾ ਰਾਜਿਉਂ ਬੜਾ ਫ਼ਕੀਰ ਔਖਾ ਤੈਨੂੰ ਆਖਨਾ ਹਾਂ ਸੱਚ ਦੱਸ ਕੇ ਤੇ
ਤੇ-ਤਰਸੇਗਾ ਏਥੇ ਤੂੰ ਰੋਟੀਆਂ ਨੂੰ ਓਥੇ ਖਾਂਦਾ ਸੈਂ ਦੁੱਧ ਮਲਾਈਆਂ ਨੂੰ
ਵਿਚ ਸਰਦੀਆਂ ਦੇ ਧੂਣੀ ਬਾਲਣੀ ਊਂ ਨਹੀਂ ਓੜਨਾ ਲੇਫ ਰਜ਼ਾਈਆਂ ਨੂੰ
ਓਸੇ ਤਰ੍ਹਾਂ ਈ ਸਮਝੀਏ ਸਾਰਿਆਂ ਨੂੰ ਜਿਵੇਂ ਸਮਝੀਏ ਆਪਣੀ ਮਾਈਆਂ ਨੂੰ