ਸਮੱਗਰੀ 'ਤੇ ਜਾਓ

ਪੰਨਾ:ਰਾਜਾ ਗੋਪੀ ਚੰਦ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਲ੍ਹਾਂ ਸੁਰਖ ਕੰਧਾਰ ਦੇ ਸੇਬ ਵਾਂਗੂੰ ਟੁਕੜੇ ਚੰਦ ਦੇ ਕੰਨ ਕਮਾਲ ਦੋਵੇਂ ਜ਼ੁਲਫਾਂ ਕਾਲੀਆਂਕਿ ਕਾਲੇਨਾਗ ਆਖਾਂ ਨੈਨਮਸਤ ਕਰਦੇਬੁਰਾ ਹਾਲ ਦੋਵੇਂ ਅਬਰੁ ਕਿਤੇ ਤਿਖੇ ਤੇਗ ਧਾਰ ਕੋਲੋਂ ਅੱਖਾਂ ਨਰਗਸਾਂ ਦੇ ਰਖਵਾਲ ਦੋਵੇਂ ਰੇ-ਰੱਬ ਨੇ ਹੁਸਨ ਵੀ ਓਹ ਦਿਤਾ ਚੰਦ ਜਿਹਾਂ ਨੂੰ ਹੋਇਆਂ ਨਸੀਬ ਨਾਹੀਂ ਸੂਰਜ ਸ਼ਕਲ ਵੇਖੇ ਲੁਕੇ ਬੱਦਲਾਂ ਚ ਕੰਮ ਕੁਦਰਤ ਦੀ ਰਹੀ ਤ੍ਰਤੀਬ ਨਾਹੀਂ ਤਾਰੇ ਵੇਖਕੇ ਚੰਦ ਨੂੰ ਦੇਣ ਤਾਹਨੇ ਤੂੰ ਵੀ ਕਹਿੰਦਾ ਸੈ ਕੋਈ ਰਕੀਬ ਨਾਹੀਂ ‘ਗਯਾਨਚੰਦ` ਕਹੋਖਲਕੇ ਹਾਲ ਅਗੋਂ ਸਿਫਤਭਰੇ ਪੁਸਤਕਕੁਛ ਅਜੀਬਨਾਹੀਂ ਡਾਲ-ਡੋਰ ਹੱਥ ਮੌਤ ਦੇ ਸਰਬ ਦੀਏ ਜੋ ਕੁਛ ਚਾਹੁੰਦੀ ਪਈ ਕੜਾਂਵਦੀ ਏ ਆਵੇ ਮੌਤ ਨਾ ਖਾਣਾ ਨਸੀਬ ਹੋਵੇ ਸੰਘ ਅੜੀ ਗਰਾਹੀ ਰਹਿ ਛਾਂਵਦੀ ਏ ਜੇਹੜੇ ਲੱਖਾਂ ਕੋੜਾਂ ਵਿਚ ਖੇਡਦੇ ਸਨ ਕਾਰੂੰ ਜਿਹਾਂ ਨੂੰ ਹੱਥ ਵਖਾਂਵਦੀ ਏ ਦਮ ਮਾਰਨੇ ਦੀ ਕੋਈ ਜਗ੍ਹਾ ਨਾਹੀਂ ਸੋਈ ਹੋਂਵਦੀ ਏ ਜੋ ਉਹ ਚਾਂਵਦੀ ਏ ਜ਼ੇ-ਜ਼ੋਰ ਵਾਲੇ ਰੁਸਤਮ ਜਿਹੇ ਡਿਠੇ ਉਹਵੀ ਅੰਤ ਨੂੰ ਓੜਕੇ ਕਫਨ ਸੌਂ ਗਏ ਬਾਜੂ ਬਾਵਰਾ ਤੇ ਤਾਨਸੈਨ ਕਿਥੇ ਮਨ ਮੋਹਣ ਵਾਲੇ ਜੇਹੜੇ ਰਾਗ ਗੋਂ ਗਏ ਗਜ਼ਨੀ ਜਹੇ ਜੋ ਖਲਕਵਾਲੇ ਵਾਨ ਚਕਰ ਹੋਣੀ ਦਾ ਚਲਿਆ ਆਪਣੇਂਗਏ 'ਗਯਾਨਚੰਦ ਨਿਕਲੇਪਿਛੋਂ ਤਿੰਨਕਾਣੇ ਜਿਤ ਬਾਜੀਆਂ ਕਬਰ ਦੇਵਿਚਸੌਂ ਗਏ ਸੀਨ-ਸਮਾਂ ਪਾਕੇ ਪਦਮਨ ਮੋਯਾ ਗੁਝਾ ਵਾਰ ਜਦ ਹੋਣੀ ਦਾ ਚਲਿਆ ਜੀ “ ਜੇਹੜਾ ਤਖਤ ਤੇ ਬੈਠ ਸੀ ਰਾਜ ਕਰਦਾ ਤਖਤ ਛੱਡਕੇਤੇ ਤਖਤਾ ਮਲਿਆ ਜੀ ਜਿਨੇ ਅਤਲਸਾਂਤੇ ਪਾਈਆਂਖੀਨ ਖਾਬਾਂਹੋਣੀ ਕਰਣ ਪੇਹਨਾਕੇ ਘਲਿਆ ਜੀ ‘ਗਯਾਨ' ਵਾਲੀ ਸੀ ਕਈ ਕੂੜ ਦਾ ਜੋ ਅਜ ਹੱਥ ਪਸਾਰਕੇ ਚਲਿਆ ਜੀ ਸ਼ੀਨ-ਸ਼ੋਰ ਪਿਆ ਧਾਰਾ ਪੂਰੀ ਅੰਦਰ ਪਰਜਾ ਪਿਟਦੀ ਸ਼ੋਰ ਮਚਾਂਵਦੀ ਏ ਝੰਡਾ ਧਰਮਅਵਤਾਰ ਦਾ ਢੈਹ ਪਿਆਏ ਖਲਕਤਰਾਂਵਦੀ ਨੀਰ ਵਹਾਂਵਦੀ ਏ ਮਾਂ ਬਾਪ ਹੈ ਕਿਸੇ ਦਾ ਜਿਵੇਂ ਮਰਦਾ ਪਰਜਾ ਕੂੰਜ ਦੇ ਵਾਂਗ ਕੁਰਲਾਂਵਦੀ ਏ ਦੇਖੀ ਚਲ ‘ਯਾਨ’ ਦੜ ਵਟਕੇ ਤੇ ਹੋਣੀ ਕੀ ਕੀ ਖੇਲ ਰਚਾਂਵਦੀ ਏ ਸੁਵਾਦ-ਸਾਹਿਬਾਂ ਵਜ਼ੀਰਾਂਨੇ ਗੱਲ ਕੀਤੀ ਗੋਪੀ ਚੰਦ ਨੂੰ ਤਖਤ ਬਹਾਵੀਏ ਜੀ । ਤਾਕੇ ਰਾਜ ਤੇ ਕਾਜ ਦਾ ਕੰਮ ਚਲੇ ਪਰਜਾ ਵਦੀ ਤਾਈਂ ਸਮਝਾਵੀਏ ਜੀ ਪਿਛੋਂ ਬਾਪ ਦੇ ਉਸਦਾ ਹੱਕ ਹੋਵੇ ਓਹ ਤਖ਼ਤ ਤੇ ਤਾਜ ਦਾ ਵਾਲੀਏ ਜੀ