દે ਬੱਚਾ ਇਹ ਹੈ ਕਮਲ ਸਰੀਰ ਏਹਦਾ ਬਿਪਤਾ ਏਸਗਲ ਪਾਠਕੀ ਲਗਿਓ ਜੀ ਤਾਜ ਤਖਤ ਨੂੰ ਛਡਕੇ ਬਨੇ ਜੋਗੀ ਏਹ ਹਨੇਰ ਮਚਾਨ ਕੀ ਲਗਿਓ ਜੀ ‘ਗਯਾਨਚੰਦ’ ਕਰਦੇ ਖੁਸ਼ੀ ਲੋਕ ਸਾਰੇ ਏਹ ਕਲਾ ਜਗਾਨ ਕੀ ਲਗਿਓ ਜੀ ਕਾਫ-ਕਿਆਸ ਨਹੀਂ ਆਂਵਦਾ ਰਤੀ ਰਾਣੀ ਚੰਦ ਪੁਤ ਫਕੀਰ ਬਨਾਂਵਦੇ ਏਨ੍ਹਾਂ ਲਾਲਾਂ ਨੂੰ ਸਹਿਕਦਾਜਸਾਰਾ ਮਿਟੀਵਿਚ ਕਿਉਂ ਲਾਲ ਰੁਲਾਂਵਦੇ ਓ ਪਿਛੋਂ ਕਿਸ ਤਰਾਂ ਰਾਜ ਦਾ ਕੰਮ ਹੋਸੀ ਬੇੜਾ ਨਗਰ ਦਾ ਗਰਕ ਕਰਾਂਵਦੇ ਓ ਗੋਪੀਚੰਦ ਰਾਜਾ ਹੀਰਾ ਪੁਤ ਤੁਹਾਡਾ ‘ਗਯਾਨ ਏਸਦੀ ਕਦਰ ਨ ਪਾਂਵਦੇ ਓ ਗਾਫ-ਗੱਲ ਸੁਣਕੇ ਕ੍ਰੋਧਵਾਨ ਹੋਈ ਮੈਨਾਵੰਤੀ ਨੇ ਬਚਨ ਸੁਣਾਯਾ ਏ ਮੈਂ ਤਾਂ ਏਸਨੂੰ ਤਖਤ ਨਹੀਂ ਬੈਹਣ ਦੇਣਾ ਕਾਹਨੂੰ ਐਡ ਵਧਾਨ ਵਧਾਯਾ ਏ ਭਾਵੇਂ ਦਿਆਂ ਸ਼ਾਹੀ ਭਾਵੇਂ ਕਰਾਂ ਜੋਗੀ ਮੇਰਾ ਜੰਮਿਆ ਏ ਮੇਰਾ ਜਾਯਾ ਏ ‘ਗਯਾਨ’ਸਤ ਅੰਦ੍ਰ ਏਹਨੂੰ ਵਾੜਨਾ ਨਹੀਂ ਮੇਰੀ ਸਮਝਦੇਵਿਚਏਆਯਾ ਏ ਲਾਮ-ਲਾ ਜਵਾਬ ਹੋ ਚੁਪ ਗਏ ਵਿਚੇ ਵਿਚ ਹੀ ਵਿਸ ਨੂੰ ਘੋਲਿਆ ਏ ਥਰਬਰ ਕੰਬਿਆਮਾਤਾਦੀ ਗੱਲ ਸੁਣਕੇ ਗੋਪੀਚੰਦ ਰਾਜਾ ਓਵੇਂ ਬੋਲਿਆ ਏ ਮਾਤਾ ਪੁਤ ਨੂੰ ਫਕ਼ ਬਨਾਵਨੀ ਏਂ ਆਖਣ ਲਗਿਆ ਜਿਉ ਨਾ ਡੋਲਿਆ ਏ ‘ਯਾਨ’ ਪੁਤ ਨੂੰ ਗੱਲ ਸਮਝਾਵਣੇ ਲਈ ਅਗੋਂ ਮੈਨਾਂਵੰਤੀ ਮੁਖ ਖੋਲਿਆ ਏ ਮੀਮ-ਮਜ਼ਾ ਫ਼ਕੀਰੀ ਦੇ ਵਿਚ ਬੱਚਾ ਵਿਚ ਗ੍ਰਿਹਸਤ ਦੇ ਫਿਕਰ ਵੱਲੜੇ ਨੇ ਅਠੇ ਪਹਿਰ ਰਹਿੰਦਾ ਰਾਜਾ ਤਅੰਦ੍ਰ ਜੋਗੀ ਬਣਾਂਦੇ ਵਿਚ ਅਕੱਲੜੇ ਨੇ ਫਿਕਰ ਰਾਜਿਆਂ ਨੂੰ ਮਾਯਾ ਜ਼ਰੋ ਜ਼ੇਵਰ ਖਾਲੀ ਜੋਗੀਆਂ ਦੇ ਚਾਰੇ ਪੱਲੜੇ ਨੇ ਸੋਚ ਰਾਜਿਆਂ ਰਾਜ ਕਮਾਵਣ ਦੀ ਜੋਗੀ ਰੰਗਦੇ ਨਾਮ ਵਿਚ ਟੱਲੜੇ ਨੇ ਨੂਨ-ਨਾਲ ਨਰਮੀ ਗੋਪੀਚੰਦ ਕਹਿੰਦਾ ਗੱਲਾਂ ਕਿਸਤਰ੍ਹਾਂ ਮਾਤਏ ਹੋਣਗੀਆਂ ਜੇਹੜੀ ਘੜੀ ਮੈਂ ਜੋਗ ਦਾ ਰੋਗ ਲਾਯਾ ਮਾਰ ਟਕਰਾਂ ਰਾਣੀਆਂ ਰੋਣਗੀਆਂ ਇਕਘੜੀ ਨਾ ਉਹਨਾਂ ਨੂੰ ਚੈਨਆਸੀ ਸਦਾ ਗੀਤ ਫਿਰਾਕ ਦੇ ਛੋਹਣ ਗੀਆਂ ਬੁਰਾ ਹਾਲ ਕਰਸਨ ਵਾਲ ਖੋਹਣਗੀਆਂ ਨਾਲ ਹੰਝੂਆਂ ਦੇ ਮੁਖ ਧੋਣਗੀਆਂ ਵਾ-ਵਾਹ ਬੱਚਾ ਤੈਨੂੰ ਅਕਲ ਨਾਹੀਂ ਹੱਡ ਮਾਸ ਦੀ ਹੁੰਦੀ ਜਨਾਨੜੀ ਏ ਜ਼ੌਕ ਵਾਂਗ ਮਨੁਸ਼ ਦਾ ਖੂਨ ਪੀਂਦੀ ਵਿਚੇ ਵਿਚ ਈ ਹੱਡੀਆਂ ਖਾਨੜੀ ਦੇ ਤਦੋਂ ਤੀਕ ਇਹ ਬੋਲਦੀ ਹਸ ਕੇਤੇ ਜਦੋਂ ਤੀਕ ਏ ਰਹੇ ਜਵਾਨੜੀ ਏ
ਪੰਨਾ:ਰਾਜਾ ਗੋਪੀ ਚੰਦ.pdf/6
ਦਿੱਖ