ਪੰਨਾ:ਰਾਜਾ ਧਿਆਨ ਸਿੰਘ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖੜਕ ਸਿੰਘ ਨੇ ਪੁਛਿਆ ।
 ‘‘ ਮਾਲਕ ! ਸਾਨੂੰ ਸ: ਚੇਤ ਸਿੰਘ ਦੀ ਲੋੜ ਏ। ’’ ਧਿਆਨ ਸਿੰਘ ਨੇ ਉਤਰ ਦਿਤਾ।
ਮਹਾਰਾਜਾ ਖੜਕ ਸਿੰਘ ਸਾਰੀ ਗਲ ਸਮਝ ਗਿਆ ! ਉਹ ਕੁਝ ਬੋਲਿਆ ਨਹੀਂ। ਸਿਖ ਰਾਜ ਦੀ ਤਬਾਹੀ ਦਾ ਨਕਸ਼ਾ ਨਗਨ ਰੂਪ ਵਿਚ ਇਸ ਸਮੇਂ ਉਸ ਦੀਆਂ ਅੱਖਾਂ ਦੇ ਸਾਹਮਣੇ ਸੀ ।
ਧਿਆਨ ਸਿੰਘ ਨੇ ਫੇਰ ਕਿਹਾ- ‘‘ਹਜ਼ੂਰ ਛੇਤੀ ਦੱਮ ਚੇਤ ਸਿੰਘ ਕਿਥੇ ਹੈ ? ’’
ਮਹਾਰਾਜਾ ਫੇਰ ਭੀ ਚੁਪ ਰਿਹਾ।
ਜਨਰਲ ਗਾਰਡਨਰ ਨੇ ਤਹਿਖਾਨੇ ਵਲ ਇਸ਼ਾਰਾ ਹੈ ਤੇ ਇਸ ਇਸ਼ਾਰੇ ਦੇ ਨਾਲ ਹੀ ਨੰਆਂ ਤਲਵਾਰਾਂ ਤੇ ਭਰ ਬੰਦੂਕਾ ਲੈ ਕੇ ਰਾਜਾ ਹੀਰਾ ਸਿੰਘ, ਸੁਚੇਤ ਸਿੰਘ ਤੇ ਕੇਸਰੀ ਸਿੰਘ ਤਹਿਖਾਨੇ ਵਿਚ ਉਤਰ ਗਏ ਅਤੇ ਥੋੜੀ ਦੇਰ ਸਰਦਾਰ ਚੇਤ ਸਿੰਘ ਨੂੰ ਧੂਹ ਕੇ ਬਾਹਰ ਲੈ ਆਏ-ਮੁਹਾਰਾਜਾ ਖੜਕ ਸਿੰਘ ਦੇ ਸਾਹਮਣੇ।।
ਰਾਜਾ ਧਿਆਨ ਸਿੰਘ ਨੇ ਕੰਵਰ ਨੌ ਨਿਹਾਲ ਸਿੰਘ ਵਲੋਂ ਉਸ ਦੇ ਕਤਲ ਤੇ ਮਹਾਰਾਜਾ ਖੜਕ ਸਿੰਘ ਦੀ ਕੈਦ ਹੁਕਮ ਪੜ੍ਹ ਕੇ ਸੁਣਾਇਆ । ਚਾਲਾਕ ਧਿਆਨ ਸਿੰਘ ਨੂੰ ਤੌਖਲਾ ਸੀ ਕਿ ਕਿਤੇ ਸਾਹਮਣੇ ਆਏ ਪਿਉ ਪਤ ਦਾ ਮੋਹ ਹੀ ਨਾ ਭੜਕ ਉਠੇ। ਉਨਾਂ ਨੂੰ ਇਕ ਦੂਜੇ ਦੇ ਪਰਸਪਰ ਦੁਸ਼ਮਨ ਪ੍ਰਗਟ ਕੇ ਲਈ ਹੀ ਇਹ ਹੁਕਮ ਉਸ ਨੇ ਪੜ੍ਹ ਕੇ ਸੁਣਾਇਆ, ਨਹੀਂ ਤਾਂ ਇਸ ਦੀ ਲੋੜ ਕੋਈ ਨਹੀਂ ਸੀ।

-੯੮-