ਪੰਨਾ:ਰਾਜਾ ਧਿਆਨ ਸਿੰਘ.pdf/103

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸਦਾ ਇਹ ਤੀਰ ਨਿਸ਼ਾਨੇ ਪਰ ਲਗਾ। ਪਿਉ ਪੁਤਰ ਤੇ ਪੁਤਰ ਪਿਉ ਵਲ ਕੈਰੀਆਂ ਅੱਖਾਂ ਨਾਲ ਵੇਖਣ ਲਗਾ। ਮਹਾਰਾਣੀ ਚੰਦ ਕੌਰ ਨੀਵੀਂ ਸੁਟੀ ਖੜੀ ਸੀ।

‘‘ਧਿਆਨ ਸਿੰਘਾ! ਭਾਵੇਂ ਮੈਨੂੰ ਕਤਲ ਹੀ ਕਰ ਦਿੰਦੋਂ ਪਰ ਇਸ ਕਪੁਤਰ ਤੇ ਇਸ ਕੁਪਤਨੀ ਨੂੰ ਮੇਰੇ ਸਾਹਮਣੇ ਨਾ ਲਿਆਉਂਦੋਂ।’’ ਮਹਾਰਾਜਾ ਖੜਕ ਸਿੰਘ ਨੇ ਕਿਹਾ।

‘‘ਸ੍ਰੀ ਮਾਨ ਜੀ! ਮੈਂ ਤਾਂ ਹੁਕਮ ਦਾ ਬੰਦਾ ਹਾ, ਸਿਖ ਸ੍ਰਦਾਰਾਂ ਕੰਵਰ ਤੇ ਮਹਾਰਾਣੀ ਨੇ ਜੋ ਹੁਕਮ ਦਿਤਾ ਏ, ਰਾਜ ਦੀ ਰਖਿਆ ਲਈ ਮੈਂ ਇਸ ਨੂੰ ਪਾਲਣ ਕਰਨ ਲਈ ਮਜਬੂਰ ਹਾਂ। ਆਸ ਹੈ ਖਿਮਾਂ ਕਰੋਗੇ।"

‘‘ਆਖਰ ਤੁਸੀਂ ਚਾਹੁੰਦੇ ਕੀ ਹੋ?’’ ਮਹਾਰਾਜ ਨੇ ਪੁਛਿਆ।

‘‘ਸ੍ਰੀਮਾਨ ਦਾ ਸਤਿਕਾਰ ਪਹਿਲਾਂ ਵਾਂਗ ਹੀ ਕਾਇਮ ਰਹੇਗਾ। ਹਾਂ, ਚੇਤ ਸਿੰਘ ਹੁਣ ਇਸ ਦੁਨੀਆ ਵਿਚ ਨਹੀਂ ਰਹਿ ਸਕਦਾ।"

‘‘ਧਿਆਨ ਸਿੰਘਾ! ਇਹ ਜ਼ੁਲਮ ਨਾ ਕਰ, ਇਸ ਤਰ੍ਹਾਂ ਸਿਖ ਰਾਜ ਦੀ ਬਰਬਾਦੀ ਨਾ ਕਰ। ਇਸ ਖੂਨ ਖਰਾਬੇ ਦਾ ਨਤੀਜਾ ਤੇਰੇ ਹੱਕ ਵਿਚ ਵੀ ਚੰਗਾ ਨਹੀਂ ਹੋਵੇਗਾ।" ਮਹਾਰਾਜੇ ਨੇ ਆਖਿਆ।’’

‘‘ਸ੍ਰੀ ਮਾਨ ਜੀ! ਚੰਗੇ ਮੰਦੇ ਦੀ ਗਲ ਨਹੀਂ। ਅਸੀਂ ਸਿਖ ਰਾਜ ਨੂੰ ਅੰਗ੍ਰੇਜਾਂ ਹੱਥੋਂ ਬਚਾਉਣ ਲਈ ਸਭ ਕੁਝ ਕਰਨ ਲਈ ਮਜਬੂਰ ਹਾਂ?’’ ਧਿਆਨ ਸਿੰਘ ਨੇ ਉਤਰ ਦਿਤਾ।"

‘‘ਸਿਖ ਰਾਜ ਨਾਲ ਅੰਗ੍ਰੇਜ਼ਾਂ ਦਾ ਕੀ ਵਾਸਤਾ?’’

-੯੯-