ਚੁਕੀ ਸੀ।
ਸ: ਚੇਤ ਸਿੰਘ ਮਾਰਿਆ ਗਿਆ। ਉਸ ਦੀ ਲਾਸ਼ ਸਾਹਮਣੇ ਬੇ ਹਸੋ-ਹਰਕਤ ਪਈ ਸੀ ਪਰ ਧਿਆਨ ਸਿੰਘ ਬਘਿਆੜਾਂ ਦੀ ਖੂਨੀ ਭੁਖ ਹਾਲਾਂ ਨਹੀਂ ਸੀ ਲਥੀ।
ਧਿਆਨ ਸਿੰਘ ਨੇ ਗੁਲਾਬ ਸਿੰਘ ਨੂੰ ਵਖ ਲਿਜਾ ਕੇ ਕਿਹਾ- ‘‘ਖੜਕ ਸਿੰਘ ਦਾ ਭੀ ਕੀਰਤਨ ਸੋਹਲਾ ਪੜ ਦਈਏ ਕੀ?’’
‘‘ਪਾਗਲ ਨਾ ਬਣ’’ ਹੌਲੀ ਜਿਹੀ ਕਹਿਣ ਦੇ ਪਿਛੋਂ ਗੁਲਾਬ ਸਿੰਘ ਨੇ ਜ਼ੋਰ ਦੀ ਕਿਹਾ- ‘‘ਹਾਂ, ਮਹਾਰਾਜਾ ਖੜਕ ਸਿੰਘ ਦਾ ਸਤਿਕਾਰ ਕਾਇਮ ਰਖਣਾ ਸਾਡਾ ਧਰਮ ਹੈ।’’
ਧਿਆਨ ਸਿੰਘ ਮਹਾਨ ਗਲਤੀ ਕਰਨ ਲਗਾ ਸੀ। ਇਸ ਸਮੇਂ ਵਖ ਗਲ ਕਰਨ ਦਾ ਸਮਾਂ ਨਹੀਂ ਸੀ। ਨਾ ਜਾਣੇ ਸੰਧਾਵਾਲੀਏ ਸਰਦਾਰਾਂ ਦੇ ਮਨ ਵਿਚ ਕੋਈ ਸ਼ਕ ਆ ਵੜੇ। ਏਸੇ ਲਈ ਗੁਲਾਬ ਸਿੰਘਨੇ ਇਹ ਲਫਜ਼ ਵਧੇਰੇ ਜ਼ੋਰ ਦੀ ਆਖੇ।
ਇਸ ਦੇ ਪਿਛੋਂ ਗੁਲਾਬ ਸਿੰਘ ਨੇ ਕੰਵਰ ਤੇ ਮਹਾਰਾਣੀ ਨਾਲ ਵਖ ਗਲ ਕੀਤੀ। ਫੇਰ ਸੰਧਾਵਾਲੀਆਂ ਸ੍ਰਦਾਰਾਂ ਨਾਲ ਕਾਨਾ ਫੂਸੀ ਕੀਤੀ ਤੇ ਅਖਾਂ ਹੀ ਅਖਾਂ ਵਿਚ ਰਾਜਾ ਧਿਆਨ ਸਿੰਘ ਨੂੰ ਕੁਝ ਸਮਝਾਇਆ।
‘‘ਮਹਾਰਾਜ! ਜੇ ਤੁਸੀਂ ਕਿਲੇ ਤਕ ਚਲਨ ਦੀ ਕਿਰਪਾ ਕਰੋ।’’ ਇਸਦੇ ਪਿਛੋਂ ਧਿਆਨ ਸਿੰਘ ਨੇ ਮਹਾਰਾਜਾ ਖੜਕ ਸਿੰਘ ਨੂੰ ਕਿਹਾ।
ਮਹਾਰਾਜਾ ਖੜਕ ਸਿੰਘ ਹੁਣ ਕੁਝ ਬੋਲਿਆ ਨਹੀਂ। ਚੁਪਚਾਪ ਜਾਣ ਲਈ ਉਠ ਖੜਾ ਹੋਇਆ। ਪਾਲਕੀ ਦਾ ਪ੍ਰਬੰਧ
-੧੦੨-