ਪੰਨਾ:ਰਾਜਾ ਧਿਆਨ ਸਿੰਘ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੫.

ਅਜ ਦਾ ਦਿਨ ਪੰਜਾਬ ਦੇ ਇਤਿਹਾਸ ਵਿਚ ਕਾਲਾ ਦਿਨ ਕਹਿ ਕੇ ਸੱਦਿਆ ਜਾਣਾ ਚਾਹੀਦਾ ਏ ਇਤਨਾ ਭੈੜਾ ਦਿਨ ਕਿਸੇ ਕੌਮ ਤੇ ਦੇਸ਼ ਦੀ ਬਦ ਕਿਸਮਤੀ ਦੀ ਨਿਸ਼ਾਨੀ ਹੈ। ਮਹਾਰਾਜਾ ਖੜਕ ਸਿੰਘ ਹੁਣ ਇਸ ਸੰਸਾਰ ਵਿਚ ਨਹੀਂ ਰਿਹਾ, ਉਸਦੇ ਸਰੀਰ ਦਾ ਅੰਤਮ ਸੰਸਕਾਰ ਕਰਨ ਲਈ ਸ਼ੇਰੇ ਪੰਜਾਬ ਦੀ ਮੜੀ ਦੇ ਨਾਲ ਹੀ ਚੰਦਨ ਦੀ ਚਿਖਾ ਬਣਾਈ ਹੋਈ ਏ। ਸਾਰੇ ਅਹਿਲਕਾਰ ਮਹਾਰਾਜਾ ਖੜਕ ਸਿੰਘ ਦੇ ਇਸ ਦੁਖਦਾਈ ਅੰਤ ਪਰ ਅਥਰੂ ਕੇਰ ਰਹੇ ਹਨ। ਲਾਸ਼ ਚਿਖਾ ਪਰ ਜਾ ਚੁਕੀ ਹੈ ਰਖੀ ਤੇ ਉਸ ਦੇ ਨਾਲ ਹੀ ਮਹਾਰਾਜਾ ਖੜਕ ਸਿੰਘ ਦੀਆ ੧੩ ਰਾਣੀਆਂ ਸਤੀ ਹੋਣ ਲਈ ਚਿਖਾ ਵਿਚ ਆਣ ਬੈਠੀਆਂ ਹਨ। ਮਹਾਰਾਜਾ ਖੜਕ ਸਿੰਘ ਦੀਆਂ ਰਾਣੀਆਂ ਵਿਚੋਂ ਕੇਵਲ ਮਹਾਰਾਜਾ ਨੌਨਿਹਾਲ ਸਿੰਘ ਦੀ ਮਾਤਾ ਰਾਣੀ ਚੰਦ ਕੌਰ ਸਤੀ ਨਹੀਂ ਹੋਈ। ਪਿਛੋਂ ਪਤਾ ਲਗਾ ਕਿ ਦੂਜੀਆਂ ਰਾਣੀਆਂ ਨੂੰ ਭੀ ਜ਼ਬਰਦਸਤੀ ਸਤੀ ਹੋਣ ਲਈ ਮਜਬੂਰ ਕੀਤਾ ਗਿਆ ਸੀ। ਧਿਆਨ ਸਿੰਘ ਨੇ ਉਨ੍ਹਾਂ ਨੂੰ ਸਾਫ ਕਹਿ ਦਿਤਾ ਸੀ ਕਿ ਜਾਂ ਤਾਂ ਸਿਧੀਆਂ ਹੋ ਕੇ ਸਤੀ ਹੋ ਜਾਵੇ; ਨਹੀਂ ਤਾਂ ਤਲਵਾਰ ਨਾਲ ਟੁਕੜੇ ਕਰਕੇ ਚਿਖਾ ਵਿਚ ਸੁਟ ਦਿਤੀਆਂ ਜਾਓਗੀਆਂ; ਪਰੰਤੂ ਉਨ੍ਹਾਂ ਧਰਮੀ ਦੇਵੀਆਂ ਨੇ ਇਜ਼ਤ ਨਾਲ ਸਤੀ ਹੋਣ ਨੂੰ ਹੀ ਵਿਸ਼ੇਸ਼ਤਾ ਦਿਤੀ।

-੧੩੪-