ਪੰਨਾ:ਰਾਜਾ ਧਿਆਨ ਸਿੰਘ.pdf/138

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕੰਵਰ ਨੌਨਿਹਾਲ ਸਿੰਘ ਰਾਜਾ ਗੁਲਾਬ ਸਿੰਘ ਦੇ ਪੁੱਤਰ ਮੀਆਂ ਊਧਮ ਸਿੰਘ ਨੂੰ ਨਾਲ ਲੈ ਕੇ ਮਹੱਲ ਨੂੰ ਰਵਾਠਾ ਹੋਇਆ ।

ਹੈ।
ਹੁਣ ਅਗੇ ਚਲੋ, ਰਾਜ ਮਹੱਲ ਨੂੰ ਜਾਣ ਲਈ ਰਸਤੇ ਵਿਚ ਇਕ ਡਿਉਢੀ ਲੰਘ ਕੇ ਜਾਣਾ ਪੈਂਦਾ ਏ। ਉਸ ਦੇ ਨਾਲ ਹੀ ਥੋੜੀ ਦੂਰੀ ਪਰ ਹਜ਼ਰੀ ਬਾਰਾਂ ਦਰੀ ਹੈ । ਡਿਉਢੀ ਦੇ ਨਾਲ ਦੇ ਕੋਠੇ ਪਰ ਕਰਨਲ ਬਿਜੈ ਸਿੰਘ ਡੋਗਰਾ ਕੁਝ ਹੋਰ ਸਿਪਾਹੀਆਂ ਸਮੇਤ ਬੈਠਾ ਏ, ਉਨਾਂ ਦੇ ਪਬ ਰਾਜਗਿਰੀ ਦਾ ਕੁਝ ਸਾਮਾਨ ਭੀ ਪਿਆ ਏ, ਇਉਂ ਮਲਮ ਹੁੰਦਾ ਏ ਕਿ ਉਹ ਇੱਟਾਂ ਨੂੰ ਹੇਠਾਂ ਉਤੇ ਕਰਨ ਦੇ ਪਿੱਛੋਂ ਸਾਹ ਲੈ ਰਹੇ ਹੋ.. ਸਾਹਮਣੇ ਹਜ਼ੂਰੀ ਬਾਰਾਂ ਦਰੀ ਦੇ ਉਪਰ ਰਾਜਾ ਧਿਆਨ ਦਾ ਪੁਤਰ ਰਾਜਾ ਹੀਰਾ ਸਿੰਘ ਟਹਿਲ ਰਿਹਾ ਏ।ਉਸ ਦੇ ਵਿਚ ਲਾਲ ਰੰਗ ਦਾ ਇਕ ਵੱਡਾ ਸਾਰਾ ਰੁਮਾਲ ਦਾ ਹੋਇਆ ਏ, ਉਹ ਬੜੀ ਬੇਸਬਰੀ ਨਾਲ ਕਦੇ ਡੇਊੜਾਂ ਦਾ ਕਦੇ ਹੇਠ ਬਾਜ਼ਾਰ ਵਲ ਵੇਖ ਰਿਹਾ ਏ, ਮਲੂਮ ਹੁੰਦਾ ਹੈ ਕਿਸੇ ਸ਼ਿਕਾਰ ਦੀ ਉਡੀਕ ਕੀਤੀ ਜਾ ਰਹੀ ਏ ।
ਇਸ ਤੋਂ ਥੋੜਾ ਜਿਹਾ ਪਿਛੋਂ ਅਸੀਂ ਮਹਾਰਾਜਾ ਨੌਨਿਹਾਲ ਸਿੰਘ ਤੇ ਮੀਆਂ ਉਧਮ ਸਿੰਘ ਨੂੰ ਡਿਉਢ ਆਉਂਦਾ ਵੇਖਦੇ ਹਾਂ। ਮਹਾਰਾਜਾ ਨੌਨਿਹਾਲ ਸਿੰਘ ਰੂਪ ਵਿਚ ਆ ਰਹੇ ਹਨ ਪਰ ਮੀਆਂ ਊਧਮ ਸਿੰਘ ਦੇ ਪਰ ਡਾਢੀ ਪ੍ਰੇਸ਼ਾਨੀ ਏ । ਉਹ ਮਹਾਰਾਜਾ ਨੂੰ ਛੱਡ ਜਾਣਾਂ ਚਾਹੁੰਦਾ ਏ। ਉਸ ਨੇ ਕਿਹਾ- ’’ ਮਹਾਰਾਜ ਜੀ ਚਲੋ ਤਾਂ ਮੈਂ ਮੁੜ ਕੇ ਚਿਖਾ ਪਾਸੋਂ ਹੋ ਆਵਾਂ ’’

-੧੩੬-