ਪੰਨਾ:ਰਾਜਾ ਧਿਆਨ ਸਿੰਘ.pdf/147

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੁਤਰ ਦਿਤਾ ਤਾਂ ਰਾਜ ਦਾ ਸਹੀ ਵਾਰਸ ਉਹ ਹੋਵੇਗਾ, ਉਸ ਲਈ ਤਖਤ ਰਾਖਵਾਂ ਰਖਣ ਲਈ ਮੇਰੀ ਮਦਦ ਕਰੋ।’’

ਸਰਦਾਰਾਂ ਨੇ ਇਹ ਗਲ ਮੰਨ ਕੇ ਮਹਾਰਾਣੀ ਦੀ ਸਹਾਇਤਾ ਕਰਨ ਦੀਆਂ ਕਸਮਾਂ ਖਾਧੀਆਂ।

ਹੁਣ ਸੰਧਾਵਾਲੀਏ ਤੇ ਮਜੀਠੀਏ ਸ੍ਰਦਾਰ ਮਹਾਰਾਣੀ ਚੰਦ ਕੌਰ ਵਲ ਹੋ ਗਏ ਅਤੇ ਰਾਜਾ ਧਿਆਨ ਸਿੰਘ ਲਈ ਮਹਾਰਾਜਾ ਸ਼ੇਰ ਸਿੰਘ ਨੂੰ ਤਖਤ ਪਰ ਬਿਠਾਉਣਾ ਮੁਸ਼ਕਲ ਹੋ ਗਿਆ, ਉਸਨੂੰ ਤੌਖਲਾ ਹੋਇਆ ਕਿ ਜ ਮਹਾਰਾਣੀ ਚੰਦ ਕੌਰ ਸਫਲ ਹੋ ਗਈ ਤਾਂ ਡੋਗਰਿਆਂ ਦਾ ਡੇਰਾ ਡੰਡਾ ਦਾ ਲਾਹੌਰ ਵਿਚੋਂ ਚੁਕਿਆ ਜਾਵੇਗਾ ਪਰ ਉਹ ਕਿਹੜਾ ਕੱਚੀਆਂ ਗੋਲੀਆਂ ਖੇਡਿਆ ਹੋਇਆ ਸੀ। ਜਦ ਹੀ ਉਸਨੂੰ ਦੂਜਾ ਧੜਾ ਤਕੜਾ ਜਾਪਿਆ ਝਟ ਆਪਣੇ ਭਰਾ ਗੁਲਾਬ ਸਿੰਘ ਨੂੰ ਉਸ ਪਾਸੇ ਭੇਜ ਦਿਤਾ। ਤਾਕਿ ਭਾਵੇਂ ਕੋਈ ਭੀ ਜਿਤੇ ਡੋਗਰਿਆਂ ਦਾ ਹੱਥ ਉਤੇ ਰਹੇ। ਇਸ ਨੂੰ ਕਹਿੰਦੇ ਹਨ ਨੀਤੀ, ਰਾਜਾ ਧਿਆਨ ਸਿੰਘ ਪਰ ਭਾਵੇਂ ਹੋਰ ਹਜ਼ਾਰ ਦੂਸ਼ਣ ਲਾਏ ਜਾਣ ਪਰ ਉਸਦੀ ਸਿਆਣਪ ਦੀ ਜ਼ਰੂਰ ਦਾਦ ਦੇਣੀ ਪੈਂਦੀ ਏ।

ਹੁਣ ਦੋਵੇਂ ਧੜੇ ਇਕ ਦੂਜੇ ਨਾਲ ਖਹਿਣ ਲਈ ਤਿਆਰ ਸਨ ਪਰ ਚੂੰਕਿ ਖਾਲਸਾ ਫੌਜ ਇਸ ਸਮੇਂ ਮਹਾਰਾਣੀ ਚੰਦ ਕੌਰ ਦੀ ਹਾਮੀ ਸੀ, ਇਸ ਲਈ ਸਿਆਣੇ ਧਿਆਨ ਸਿੰਘ ਨੇ ਇਸ ਸਮੇਂ ਰੌਲਾ ਪਾਉਣ ਦੀ ਲੋੜ ਨਹੀਂ ਸਮਝੀ; ਗੁਲਾਬ ਸਿੰਘ ਵਿਚੋਲਾ ਬਣ ਕੇ ਸੁਲਹ ਦੀ ਗੱਲ ਬਾਤ ਕਰਾਉਣ ਲਗਾ। ਮਹਾਰਾਣੀ ਚੰਦ ਕੌਰ ਨੇ ਰਾਜਾ ਸ਼ੇਰ ਸਿੰਘ ਨੂੰ ਮਹੱਲ ਵਿਚ ਸੱਦਿਆ, ਇਸ ਮੌਕੇ ਪਰ ਰਾਜਾ ਗੁਲਾਬ ਸਿੰਘ

-੧੪੫-