ਪੰਨਾ:ਰਾਜਾ ਧਿਆਨ ਸਿੰਘ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਗਲਨੀ ਸ਼ੁਰੂ ਕਰ ਦਿਤੀ। ਜੰਗ ਦਾ ਨਾਦ ਵੱਜਿਆ, ਨੰਗਾ ਖੂਨੀ ਨਾਚ ਸ਼ੁਰੂ ਹੋਇਆ ਤੇ ਸੂਰਮਿਆਂ ਦੇ ਖੂਨ ਨਾਲ ਧਰਤੀ ਲਟਲ ਹੋ ਗਈ ।
ਇਹ ਖੂਨੀ-ਜੰਗ ਇਕ ਦਿਨ ਨਹੀਂ, ਦੋ ਦਿਨ ਨਹੀਂ ਪੂਰੇ ਪੰਜ ਦਿਨ ਜਾਰੀ ਰਹੀ ਪਰ ਲਾਹੌਰ ਦਾ ਸ਼ਾਹੀ ਕਿਲਾ ਸ਼ੇਰ ਸਿੰਘ ਦੇ ਹੱਥ ਨਹੀਂ ਆਇਆ, ਉਸਦੇ ਹਜ਼ਾਰਾਂ ਜਵਾਨ ਮੌਤ ਦੇ ਮੂੰਹ ਵਿਚ ਚਲ ਗਏ।
ਇਤਨੇ ਨੂੰ ਰਾਜਾ ਗੁਲਾਬ ਸਿੰਘ ਦਾ ਸੁਨੇਹਾ ਪੁਜਣ ਪਰ ਰਾਜਾ ਧਿਆਨ ਸਿੰਘ ਭੀ ਲਾਹੌਰ ਪੁਜ ਗਿਆ । ਸੁਲਹ ਦੀ ਗਲ ਬਾਤ ਸ਼ੁਰੂ ਹੋਈ । ਰਾਜਾ ਸ਼ੇਰ ਸਿੰਘ ਲਈ ਸਭ ਕੁਝ ਕਰਨ ਧਰਨ ਵਾਲੇ ਸ: ਜਵਾਲਾ ਸਿੰਘ ਦੀ ਹੁਣ ਕੋਈ ਪੁਛ ਪ੍ਰਤੀਤ ਨਹੀਂ ਸੀ ਦਿਸਦੀ। ਵੱਡਾ ਭਰਾ ਰਾਜਾ ਗੁਲਾਬ ਸਿੰਘ ਮਹਾਰਾਣੀ ਚੰਦ ਕੌਰ ਦਾ ਕਰਤਾ ਧਰਤਾ ਬਣਿਆ ਹੋਇਆ ਸੀ ਤੇ ਰਾਜਾ ਸ਼ੇਰ ਸਿੰਘ ਵਲੋਂ ਰਾਜਾ ਧਿਆਨ ਸਿੰਘ ਗਲ ਬਾਤ ਕਰ ਰਿਹਾ ਸੀ । ਗਲ ਕੀ ਪੰਜਾਬ ਦੀ ਕਿਸਮਤ ਇਸ ਸਮੇਂ ਪੂਰੀ ਤਰ੍ਹਾਂ ਇਨ੍ਹਾਂ ਡੋਗਰਾ ਭਰਾਵਾਂ ਦੀ ਮੁਠੀ ਵਿਚ ਬੰਦ ਸੀ ।
ਆਖਰ ਫੈਸਲਾ ਹੋ ਗਿਆ। ਰਾਜਾ ਸ਼ੇਰ ਸਿੰਘ ਪੰਜਾਬ ਦਾ ਬਾਦਸ਼ਾਹ ਤਸਲੀਮ ਕੀਤਾ ਗਿਆ, ਮਹਾਰਾਣੀ ਚੰਦ ਕੌਰ ਨੂੰ ਜਮੂੰ ਪ੍ਰਾਂਤ ਵਿਚ ੯ ਲੱਖ ਸਾਲ ਦੀ ਜਗੀਰ ਦੇਣੀ ਪਰਵਾਨ ਹੋਈ, ਫੈਸਲਾ ਹੋਇਆ ਕਿ ਮਹਾਰਾਣੀ ਚੰਦ ਕੌਰ ਤੇ ਮਹਾਰਾਜਾ ਸ਼ੇਰ ਸਿੰਘ ਦੀ ਚਾਦਰ ਨਹੀਂ ਪਵੇਗੀ ਤੇ ਚੰਦ ਕੌਰ ਦੀ ਹਾਮੀ ਫੌਜ ਨੂੰ ਕੋਈ ਸਜ਼ਾ ਨਹੀਂ ਦਿਤੀ

-੧੫੩-