ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘‘ ਭੋਲੇ ਬਾਦਸ਼ਾਹ ਹੋਇਆ ਈ ਕੁਝ ਨਾ, ਫੌਜਾਂ ਤੇ ਅਫਸਰਾਂ ਵਿਚ ਹੁਣ ਤੋਂ ਹੀ ਚਰਚਾ ਹੋ ਰਹੀ ਏ ਕਿ ਜੇ ਲੜਕਾ ਹੋਇਆ ਤਾਂ ਉਹ ਰਾਜ ਦਾ ਹੱਕਦਾਰ ਹੋਵੇਗਾ । ਰੱਬ ਨਾ ਕਰੇ ਜੇ ਇਹ ਹੋ ਗਿਆ ਤਾਂ ਤੁਹਾਡਾ ਤਖਤ ਪਰ ਰਹਿਣਾ ਮੁਸ਼ਕਲ ਹੋ ਜਾਵੇਗਾ । ’’ ਧਿਆਨ ਸਿੰਘ ਨੇ ਕਿਹਾ।
‘‘ ਵਾਧੂ ਖਿਆਲ ਨੇ ਤੇਰੇ ਧਿਆਨ ਸਿੰਘਾ ! ’’
‘‘ ਤੁਹਾਡੀ ਮਰਜ਼ੀ, ਮੈਂ ਤਾਂ ਆਪਣਾ ਫਰਜ਼ ਪੂਰਾ ਕਰਨਾ ਏ । ਨਿਮਕ ਜੂ ਖਾਂਦਾ ਹੋਇਆ । ’’ ਧਿਆਨ ਸਿੰਘ ਨੇ ਕਿਹਾ ।
ਮਹਾਰਾਜਾ ਸ਼ੇਰ ਸਿੰਘ ਸੋਚਾਂ ਵਿਚ ਪੈ ਗਿਆ ।
ਤੀਰ ਨਿਸ਼ਾਨੇ ਪਰ ਲਗਿਆਂ ਵੇਖ ਕੇ ਧਿਆਨ ਸਿੰਘ ਬੋਲਿਆ- ‘‘ ਇਸ ਦਾ ਸਮੇਂ ਸਿਰ ਇਲਾਜ ਕਰਨਾ ਜ਼ਰੂਰੀ ਏ, ਮਾਲਕ ! ’’
‘‘ ਕੀ ? ’’
‘‘ ਬੱਸ ਹੋਣ ਤੋਂ ਪਹਿਲਾਂ ਹੀ ਬੱਚੇ ਨੂੰ ਦੂਜੀ ਦੁਨੀਆ ਵਿਚ ਭੇਜ ਦਿਤਾ ਜਾਵੇ, ਜ਼ਹਿਰ ਦੇ ਕੇ ਨਾਨਕੀ ਨੂੰ । ’’
ਮਹਾਰਾਜਾ ਸ਼ੇਰ ਸਿੰਘ ਕੰਬ ਗਿਆ ਪਰ ਉਸਨੇ ਉਤਰ ਕੋਈ ਨਹੀਂ ਦਿਤਾ।
ਦੂਜੇ ਦਿਨ ਲਾਹੌਰ ਵਿਚ ਬੀਬੀ ਨਾਨਕੀ ਦੇ ਗਰਬ-ਪਾਤ ਹੋਣ ਦੀ ਚਰਚਾ ਸੀ ਤੇ ਰਾਜਾ ਧਿਆਨ ਸਿੰਘ ਕੁਝ ਗਰਭਵਤੀ ਪਹਾੜਨਾਂ ਤੋਂ ਦਰਬਾਰ ਵਿਚ ਗਵਾਹੀਆਂ ਲੈ ਰਿਹਾ ਸੀ । ਉਹ ਦੱਸ ਰਹੀਆਂ ਹਨ ਕਿ, ‘‘ ਮਹਾਂਰਾਣੀ ਚੰਦ ਕੌਰ ਨੇ ਉਹਨਾਂ ਨੂੰ ਇਸ ਲਈ ਮਹੱਲਾਂ ਵਿਚ ਰੱਖਿਆ ਹੋਇਆ ਸੀ ਕਿ ਉਨ੍ਹਾਂ ਵਿਚੋਂ ਜਿਸ ਨੂੰ ਲੜਕਾ ਹੋਵੇ, ਉਸ ਤੋਂ ਲੈਕੇ ਨਾਨਕੀ ਦੀ

-੧੫੬-