ਪੰਨਾ:ਰਾਜਾ ਧਿਆਨ ਸਿੰਘ.pdf/159

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗੋਦੀ ਪਾ ਕੇ ਉਸਦਾ ਲੜਕਾ ਪਰਗਟ ਕੀਤਾ ਜਾਵੇ !
ਇਸ ਤਰਾਂ ਧਿਆਨ ਸਿੰਘ ਇਸ ਰੌਲੇ ਰੱਪੇ ਨੂੰ ਦੂਰ ਕਰਨ ਵਿਚ ਸਹਿਜੇ ਹੀ ਸਫਲ ਹੋ ਗਿਆ।
ਥੋੜੇ ਦਿਨਾਂ ਪਿਛੋਂ ਜ਼ਹਿਰ ਦੇ ਅਸਰ ਨਾਲ ਬੀਬੀ ਨਾਨਕੀ ਵੀ ਦੁਚੀ ਦੁਨੀਆਂ ਵਿਚ ਚਲੀ ਗਈ । ਪਰ ਰਾਜਾ ਧਿਆਨ ਸਿੰਘ ਦਾ ਕਾਲਜਾ ਹਾਲਾਂ ਭੀ ਠੰਢਾ ਨਹੀਂ ਹੋਇਆ । ਮਹਾਰਾਣੀ ਚੰਦ ਕੌਰ, ਮਹਾਰਾਣੀ ਜਿੰਦਾ, ਕੰਵਰ ਦਲੀਪ ਸਿੰਘ ਮਹਾਰਾਜਾ ਸ਼ੇਰ ਸਿੰਘ, ਉਸਦਾ ਪੁੱਤਰ ਪ੍ਰਤਾਪ ਸਿੰਘ ਇਸ ਤਰ੍ਹਾਂ ਰਾਜ ਘਰਾਣੇ ਦੇ ਕਿਤਨੇ ਹੀ ਮੈਂਬਰ ਹਾਲਾਂ ਮੌਜੂਦ ਸਨ, ਉਨ੍ਹਾਂ ਨੂੰ ਖਤਮ ਕਰਨ ਦੇ ਪਿਛੋਂ ਹੀ ਉਹ ਰਾਜਾ ਹੀਰਾ ਸਿੰਘ ਨੂੰ ਪੰਜਾਬ ਦੇ ਰਾਜ ਗੱਦੀ ਪਰ ਬਹਾ ਸਕਦਾ ਸੀ । ਇਸ ਲਈ ਉਸਦਾ ਕੰਮ ਹੋਲੀ ਖਤਮ ਨਹੀਂ ਸੀ ਹੋਇਆ, ਹਾਲਾਂ ਤਾਂ ਖੂਨੀ ਦਰਯਾ ਵਿਚ ਉਸਨੇ ਪੈਰ ਰਖਿਆ ਹੀ ਸੀ ।
ਹੁਣ ਮਹਾਰਾਣੀ ਚੰਦ ਕੌਰ ਦਾ ਨੰਬਰ ਸੀ । ਰਾਜਾ ਧਿਆਨ ਸਿੰਘ ਨੇ ਮਹਾਰਾਣੀ ਦੀਆਂ ਪਹਾੜਨ ਦੀਆਂ ਆਸੋ ਭਾਗੋ, ਬਦਾਮੋ ਤੇ ਪੇਰੋ ਨੂੰ ਗੰਢਿਆ, ਉਨ੍ਹਾਂ ਨੂੰ ਪੰਜ ਪੰਜ ਹਜ਼ਾਰ ਰੂਪੈ ਤੇ ਜਗੀਰ ਦੇ ਇਨਾਮ ਦਾ ਲਾਲਚ ਦਿਤਾ ਤੇ ਨਾ-ਫਰਮਾਨੀ ਕਰਨ ਦੇ ਰੂਪ ਵਿਚ ਕਤਲ ਦੀ ਧਮਕੀ ਦਿਤੀ । ਉਨਾਂ ਵਿਚਾਰੀਆਂ ਦੀ ਕੀ ਜਾ ਸੀ, ਜੋ ਹੁਕਮ ਨੂੰ ਮੰਨਦੀਆਂ । ਉਨ੍ਹਾਂ ਸ਼ਰਬਤ ਵਿਚ ਜ਼ਹਿਰ ਦੇਣ ਦਾ ਯਤਨ ਕੀਤਾ ਪਰ ਜਦ ਬੇਸਵਾਂਦਾ ਹੋਣ ਕਰਕੇ ਮਹਾਰਾਣੀ ਨੇ ਉਹ ਸ਼ਰਬਤ ਨਹੀਂ ਪੀ ਤੇ ਇਸ ਹੱਲਿਓਂ ਬਚ ਗਈ ਤਾਂ ਇਕ ਰਾਤ ਨੂੰ ਦੁਸਟਨੀਆਂ ਨੇ ਭਾਰੀ ਪੱਥਰ ਦੇ ਵੱਟੇ ਲੈ ਕੇ ਮਹਾਰਾਣੀ ਦਾ ਸਿਰ ਫੇਰ ਦਿੱਤਾ। ਪੰਜਾਬ ਦੀ ਮਾਲਕਾ

-੧੫੭-