ਪੰਨਾ:ਰਾਜਾ ਧਿਆਨ ਸਿੰਘ.pdf/17

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਅਹਿਸਾਨ ਫਰਾਮੋਸ਼ ਏ, ਜੋ ਉਸ ਜਮਾਦਾਰ ਖੁਸ਼ਹਾਲ ਸਿੰਘ ਨਾਲ ਬੁਰਾਈ ਕੀਤੀ ਏ, ਜਿਸ ਦੇ ਸਦਕੇ ਲਾਹੌਰ ਵਿਚ ਪੈਰ ਰੱਖ ਸਕਿਓਂ.... ..ਪਰ ਬਦੀ ਕਹਿੰਦੀ ਇਹ ਰਾਜ ਨੀਤੀ ਏ। ਰਾਜਨੀਤੀ ਵਿਚ ਕੋਈ ਵੀ ਗੱਲ ਅਯੋਗ ਨਹੀਂ ਤੇ ਰਾਜਸੀ ਤਾਕਤ ਹਾਸਲ ਕਰਨ ਲਈ ਜੋ ਭੀ ਕੀਤਾ ਜਾਵੇ ਠੀਕ ਹੈ, ਉਚਿਤ ਹੈ, ਆਖਰ ਇਸ ਘੋਲ ਵਿਚ ਬਦੀ ਦੀ ਜਿਤ ਹੋਈ ਤੇ ਰਾਜਾ ਧਿਆਨ ਸਿੰਘ ਆਪਣੇ ਆਪ ਨੂੰ ਹੱਕ ਬਜਾਨਬ ਸਮਝਣ ਲਗ ਪਿਆ।*

ਡੇਉਢੀ ਸ੍ਰਦਾਰ ਦੇ ਔਹਦੇ ਪਰ ਲਾ ਕੇ ਰਾਜਾ ਧਿਆਨ ਸਿੰਘ ਦਾ ਰਸਤਾ ਸਾਫ ਹੋ ਗਿਆ। ਹੁਣ ਉਸਨੂੰ ਸਿੱਖ ਰਾਜ ਦੀ ਵਾਗ ਡੋਰ ਪੂਰੇ ਤੌਰ ਤੇ ਹੱਥ ਵਿਚ ਲੈਣ ਲਈ ਸੜਕ ਦਿਸ ਰਹੀ ਸੀ ਪਰ ਉਸ ਸੜਕ ਪਰ ਹਾਲਾਂ ਬੇ-ਅਥਾਹ ਰੁਕਾਵਟਾਂ ਸਨ, ਧਿਆਨ ਸਿੰਘ ਸੋਚਦਾ..... ..ਇਹਨਾਂ ਉਤੇ ਕਾਬੂ ਪਾਉਣ ਤੋਂ ਬਿਨਾਂ ਅੱਗੇ ਵਧਣਾ ਅਸੰਭਵ ਤੇ ਉਸ ਨੇ ਇਸ ਲਈ ਯਤਨ ਅਰੰਭ ਕਰ ਦਿਤੇ।

ਇਹ ਉਹ ਸਮਾਂ ਸੀ ਜਦ ਕਿ ਖਾਲਸਾ ਫੌਜਾਂ ਹਰ। _____________________________________________________

*ਪਿਛੋਂ ਰਾਮ ਲਾਲ ਵਾਪਸ ਆਕੇ ਸਿੰਘ ਸਜ ਗਿਆ। ਇਸ ਤੇ ਸ਼ੇਰੇ ਪੰਜਾਬ ਨੇ ਜਮਾਦਾਰ ਖੁਸ਼ਹਾਲ ਸਿੰਘ ਦੇ ਜਰਮਾਨਾ ਮਾਫ ਕਰ ਦਿਤਾ ਤੇ ਚਾਰ ਹਜ਼ਾਰ ਰੂਪੈ ਦੀ ਜਾਗੀਰ ਭੀ ਦੇ ਦਿਤੀ ਡੋਉਢੀ ਸਰਦਾਰ ਦਾ ਔਹਦਾ ਮੁੜ ਉਸ ਨੂੰ ਨਹੀਂ ਮਿਲਿਆ, ਉਹ ਰਾਜਾ ਧਿਆਨ ਸਿੰਘ ਪਾਸ ਹੀ ਰਿਹਾ।

-੧੩-