ਪੰਨਾ:ਰਾਜਾ ਧਿਆਨ ਸਿੰਘ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਸ਼ੇਰੇ ਪੰਜਾਬ ਦਾ ਗੁਸਾ ਠੰਢਾ ਹੋ ਚੁਕਿਆ ਸੀ। ਉਹਨਾਂ ਨੂੰ ਨਲੂਏ ਦੀ ਮੌਤ ਇਕ ਤਕੜੀ ਸਾਜ਼ਸ਼ ਦਾ ਨਤੀਜਾ ਭਾਸਦੀ ਸੀ। ਉਸ ਦਾ ਦੂਰ-ਦਰਸ਼ੀ ਦਿਮਾਗ ਸਭ ਕੁਝ ਭਾਪ ਗਿਆ ਸੀ ਪਰ ਉਹ ਸਮਝਦਾ ਸੀ ਕਿ ਇਹ ਡੋਗਰੇ ਤੇ ਨਲੂਏ ਸਰਦਾਰ ਵਿਚ ਆਪਸ ਦੇ ਨਿਜੀ ਵੈਰ ਦਾ ਇਹ ਨਤੀਜਾ ਹੈ ਤੇ ਸਮੁਚੇ ਰਾਜ ਨਾਲ ਇਸ ਦਾ ਕੋਈ ਵਧੇਰੇ ਸਬੰਧ ਨਹੀਂ। ਇਹ ਸੋਚ ਕੇ ਮਹਾਰਾਜਾ ਨੇ ਇਸ ਸਵਾਲ ਨੂੰ ਨਜ਼ਰ ਅੰਦਾਜ਼ ਹੀ ਕਰ ਦਿਤਾ। ਫੇਰ ਸ਼ੇਰੇ ਪੰਜਾਬ ਪਾਸ ਇਸ ਦਾ ਕੋਈ ਸਬੂਤ ਨਹੀਂ ਸੀ ਕਹਿੰਦੇ ਹਨ ਕਿ ਇਸ ਗੱਲ ਦਾ ਸਾਰਾ ਭੇਤ ਪਿਛੋਂ ਕਰਨੈਲ ਬਿਜੈ ਸਿੰਘ ਡੋਗਰੇ ਨੇ ਖੋਲ੍ਹਿਆ ਪਰ ਸ਼ੇਰੇ ਪੰਜਾਬ ਦੇ ਕੰਨਾਂ ਤਕ ਇਹ ਗੱਲ ਗਈ ਕਿ ਨਹੀਂ....... ਇਸ ਦਾ ਪਤਾ ਨਹੀਂ ਮਿਲਦਾ।

ਹਾਂ, ਸਿਖ ਫੌਜ ਦਾ ਬਹਾਦਰ ਜਰਨੈਲ ਹਰੀ ਸਿੰਘ ਨਲੂਆ ਇਸ ਸੰਸਾਰ ਵਿਚ ਨਹੀਂ ਰਿਹਾ। ਅਕਾਲੀ ਫੂਲਾ ਸਿੰਘ ਨੁਸ਼ਿਹਰੇ ਦੀ ਜੰਗ ਵਿਚ ਇਸ ਤੋਂ ਪਹਿਲਾਂ ਹੀ ਸ਼ਹੀਦ ਹੋ ਚੁਕਿਆ ਸੀ।

ਹੁਣ ਰਾਜ ਦਰਬਾਰ ਵਿਚ ਰਾਜਾ ਧਿਆਨ ਸਿੰਘ ਤੇ ਖਾਲਸਾ ਫੌਜ ਵਿਚ ਉਸ ਦੇ ਭਰਾ ਗੁਲਾਬ ਸਿੰਘ ਤੇ ਸੁਚੇਤ ਸਿੰਘ ਦੀ ਹਰ ਪਾਸੇ ਤੂਤੀ ਬੋਲਦੀ ਸੀ। ਉਹਨਾਂ ਦੇ ਟਾਕਰੇ ਦਾ ਕੋਈ ਸਰਦਾਰ ਬਾਕੀ ਨਹੀਂ ਸੀ। ਰਾਜ ਦੀ ਅਸਲ ਤਾਕਤ ਇਸ ਸਮੇਂ ਧਿਆਨ ਸਿੰਘ ਦੇ ਹੱਥ ਵਿਚ ਸੀ। ਹੁਣ ਉਹ ਪੰਜਾਬ ਦਾ ਵੱਡਾ ਵਜ਼ੀਰ ਸੀ ਤੇ ਸਾਰੇ ਰਾਜ ਦੀ ਸਿਆਹੀ-ਸਫੈਦੀ ਉਸਦੇ ਵੱਸ ਵਿਚ ਸੀ। ਸ਼ਾਹੀ ਜ਼ਨਾਨ ਖ਼ਾਨੇ ਵਿਚ, ਜਿਥੇ ਜਾਣ ਲਈ ਰਾਜ ਕੁਮਾਰਾਂ

-੨੯-