ਪੰਨਾ:ਰਾਜਾ ਧਿਆਨ ਸਿੰਘ.pdf/60

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਉਸਦੀ ਪਰਜਾ ਕਰ ਰਹੀ ਹੈ, ਇਤਿਹਾਸ ਵਿਚ ਇਸ ਤੋਂ ਪਹਿਲਾਂ ਇਸ ਦੀ ਮਿਸਾਲ ਕਿਤੇ ਕਿਤੇ ਹੀ ਮਿਲਦੀ ਹੈ। ਇਹ ਸਭ ਸ਼ੇਰੇ ਪੰਜਾਬ ਦੇ ਹਰਮਨ ਪਿਆਰੇ ਹੋਣ ਦਾ ਸਦਕਾ ਹੈ।

ਦਿਲੀ ਦਰਵਾਜ਼ੇ ਦੇ ਅੰਦਰ ਇਕ ਖੁਲ੍ਹੇ ਇਹਾਤੇ ਵਿਚ ਸ਼ਹਿਰ ਦੇ ਕੁਝ ਹਿੰਦੂ ਮੁਸਲਮਾਨ ਤੇ ਸਿਖ ਬੈਠੇ ਹੋਏ ਹਨ। ਉਨ੍ਹਾਂ ਸਾਰਿਆਂ ਦੀਆਂ ਅੱਖਾਂ ਵਿਚ ਅਥਰੁ ਹਨ। ਉਹ ਇਸ ਤਰ੍ਹਾਂ ਦੁਖ ਪ੍ਰਗਟ ਕਰ ਰਹੇ ਹਨ, ਜਿਸ ਤਰ੍ਹਾਂ ਉਨ੍ਹਾਂ ਦਾ ਕੋਈ ਸ਼ਕਾ ਸਬੰਧੀ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮਰਿਆ ਪਿਆ ਹੋਵੇ। ਠੰਢਾ ਸਾਹ ਲੈ ਕੇ ਉਨ੍ਹਾਂ ਵਿਚੋਂ ਇਕ ਬੁਢਾ ਬੋਲਿਆ:-

‘‘ਭਰਾਵੋ! ਹੋਰ ਤਾਂ ਹੋਰ ਪੰਜਾਬ ਨੂੰ ਇਹੋ ਜਿਹਾ ਪਾਤਸ਼ਾਹ ਨਹੀਂ ਮਿਲਣਾ। ਨਿਰੀ ਧਰਮ ਦੀ ਮੂਰਤ ਸੀ।’’

‘‘ਬਾਬਾ! ਕੀ ਕਹੀਏ, ਸਾਡੀਆਂ ਤਾਂ ਬਾਹਾਂ ਨਿਕਲ ਰਹੀਆਂ ਹਨ। ਸੈਂਕੜੇ ਸਾਲਾਂ ਪਿਛੋਂ ਸਾਡੇ ਲੋਕਾਂ ਨੂੰ ਅਜ਼ਾਦੀ ਦੀ ਹਵਾ ਲਗੀ ਸੀ ਇਸ ਮਹਾਂ ਪੁਰਖ ਦੇ ਆਸਰੇ।’’ ਇਕ ਗਭਰੂ ਨੇ ਉਤਰ ਦਿਤਾ।

ਬਾਬਾ ਫੇਰ ਬੋਲਿਆ-‘‘ਅਲਾਹ ਦੀ ਸਹੀ ਮੁਸਲਮਾਨ, ਹਿੰਦੁ ਤੇ ਸਿਖ ਨੂੰ ਇਕ ਨਜ਼ਰ ਨਾਲ ਵੰਡਣ ਵਾਲਾ ਰਾਜਾ ਸੀ ਸਾਡਾ।’’

ਇਕ ਹਿੰਦੂ ਬੋਲ ਉਠਿਆ- ‘‘ਸਾਨੂੰ ਤਾਂ ਡਰ ਲਗਦਾ ਏ ਕਿ ਪਾਤਸ਼ਾਹ ਦੇ ਪਿਛੋਂ ਕਿਤੇ ਸਾਡਾ ਪੰਜਾਬੀਆਂ ਦਾ ਰਾਜ ਹੀ ਨਾ ਖਤਮ ਹੋ ਜਾਵੇ।’’

‘‘ਕਿਉਂ ਕੋਈ ਖਾਸ ਗਲ ਹੈ ਰਾਮ ਲਾਲਾ??’’ ਬਾਬੇ ਨੇ ਨੇੜੇ ਹੋ ਕੇ ਪੁਛਿਆ।

-੫੬-