ਪੰਨਾ:ਰਾਜਾ ਧਿਆਨ ਸਿੰਘ.pdf/63

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਰਾਣੀਆਂ ਸਤੀ ਹੋਣ ਲਈ ਤਿਆਰ ਖੜੀਆਂ ਸਨ। ਰੇਸ਼ਮੀ ਰਿਟੀਆਂ ਪੁਸ਼ਾਕਾਂ ਵਿਚ ਉਹ ਇਸ ਤਰ੍ਹਾਂ ਭਾਸਦੀਆਂ ਸਨ, ਜਿਸ ਤਰ੍ਹਾਂ ਸੁਵਰਗ ਦੀਆਂ ਦੇਵੀਆਂ ਸੰਸਾਰ ਨੂੰ ਝਲਕਾਰਾ ਦੇ ਕੇ ਵਾਪਸ ਜਾ ਰਹੀਆਂ ਹੁੰਦੀਆਂ ਹਨ। ਮਹਾਰਾਜ ਦਾ ਬਬਾਨ ਸ਼ਾਹੀ ਕਿਲੇ ਦੇ ਸਾਹਮਣੇ ਰਖਿਆ ਗਿਆ। ਰਾਣੀਆਂ ਆਪਣੇ ਜ਼ਿੰਦਗੀ ਦੇ ਸਾਥੀ ਦੀ ਉਡੀਕ ਵਿਚ ਪਹਿਲਾਂ ਹੀ ਖੜੀਆਂ ਸਨ। ਇਸ ਸਮੇਂ ਉਨਾਂ ਦੀਆਂ ਅਖਾਂ ਵਿਚ ਹੰਝੂ ਨਹੀਂ ਸਨ, ਉਨ੍ਹਾਂ ਦੇ ਚੇਹਰਿਆ ਪਰ ਗੰਭੀਰਤਾ ਸੀ ਤੇ ਇਉਂ ਮਲੂਮ ਹੁੰਦਾ ਸੀ ਕਿ ਉਨ੍ਹਾਂ ਦੇ ਚਿਤ ਵਿਚ ਕੋਈ ਮਲਾਲ ਨਹੀਂ। ਪਤੀ ਦਾ ਸਦੀਵੀ ਵਿਛੋੜਾ ਪਤਨੀ ਲਈ ਅਸਹਿ ਹੈ ਪਰ ਸਤੀ ਲਈ ਇਹ ਕੁਝ ਵੀ ਨਹੀਂ। ਹੋਵੇ ਵੀ ਕਿਉਂ ਜਦ ਕਿ ਆਪਣੇ ਸਾਥੀ ਦੇ ਨਾਲ ਹੀ ਮੁਵਰਗਪੁਰੀ ਜਾਣ ਦੀ ਤਿਆਰੀ ਹੋ ਚੁਕੀ ਹੋਵੇ। ਹਾਂ, ਸੰਸਾਰਕ ਤੌਖਲਿਆ ਤੋਂ ਹਾਲਾਂ ਤਕ ਵੀ ਉਨ੍ਹਾਂ ਨੂੰ ਛੁਟਕਾਰਾ ਨਹੀਂ ਮਿਲਿਆ ਸੀ। ਆਪਸ ਵਿਚ ਉਹ ਹਾਲਾਂ ਭੀ ਘੁਸਰ ਮੁਸਰ ਕਰ ਹੀਆਂ ਸਨ। ਪ੍ਰਤੀਤ ਹੁੰਦਾ ਸੀ ਕਿ ਕਿਸੇ ਡੂੰਘੇ ਸਵਾਲ ਪਰ ਵਿਚਾਰ ਹੋ ਰਹੀ ਏ। ਡੂੰਘਾ ਸਵਾਲ ਕੀ, ਉਨ੍ਹਾਂ ਨੂੰ ਆਪਣੇ ਪਤੀ ਦੇਵ ਦਾ ਰਾਜ ਭਾਗ ਖਤਰੇ ਵਿਚ ਦਿਸ ਰਿਹਾ ਸੀ। ਡੋਗਰੇ ਸ੍ਰਦਾਰ ਸਾਹਮਣੇ ਖੜੇ ਉਨ੍ਹਾਂ ਨੂੰ ਆਪਣੇ ਰਾਜ ਦੇ ਜੰਮ ਪ੍ਰਤੀਤ ਹੋ ਰਹੇ ਸਨ ਪਰ ਉਹ ਕਰ ਕੀ ਸਕਦੀਆਂ ਸਨ, ਇਸ ਅਖੀਰੀ ਸਮੇਂ-ਜਦ ਕਿ ਘੜੀ ਦੋ ਘੜੀਆਂ ਵਿਚ ਉਨ੍ਹਾਂ ਨੇ ਆਪਣੇ ਪਤੀ ਦੇਵ ਨਾਲ ਦੁਸਰੀ ਦੁਨੀਆਂ ਵਿਚ ਚਲੀਆਂ ਜਾਣਾ ਏ, ਉਥ ਜਿਥੇ ਜਾਕੇ ਇਸ ਦੁਨੀਆਂ ਨਾਲ ਕੋਈ ਸਬੰਧ ਬਾਕੀ ਨਹੀਂ ਰਹਿੰਦਾ ਪਰ ਜਿਤਨਾ ਚਿਰ ਇਸ ਨਾਲ ਜ਼ਰਾ ਮਾਸਾ ਭੀ ਸਬੰਧ

-੫੯-