ਸਮੱਗਰੀ 'ਤੇ ਜਾਓ

ਪੰਨਾ:ਰਾਜਾ ਧਿਆਨ ਸਿੰਘ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘‘ਪੰਜਾਬ ਨੂੰ ਤੇਰੇ ਬਿਨਾਂ ਕਿਸੇ ਨਹੀਂ ਬਚਾਉਣਾ ਧਿਆਨ ਸਿੰਘ!’’ ਗੁਲਾਬ ਸਿੰਘ ਨੇ ਧਾਹ ਮਾਰ ਕੇ ਕਿਹਾ।

ਇਸ ਤਰਾ ਇਕ ਤਕੜਾ ਡਰਾਮਾ ਖੇਡਿਆ ਜਾ ਰਿਹਾ ਸੀ। ਧਿਆਨ ਸਿੰਘ ਬਾਰ ਬਾਰ ਸ਼ੇਰੇ ਪੰਜਾਬ ਨਾਲ ਸਤੀ ਹੋਣ ਲਈ ਚਿਖਾ ਵਲ ਭਜਦਾ ਪਰ ਗੁਲਾਬ ਸਿੰਘ, ਸੁਚੇਤ ਸਿੰਘ ਤੇ ਹੀਰਾ ਸਿੰਘ ਉਸ ਨੂੰ ਰੋਕ ਲੈਂਦੇ। ਸੰਧਾਵਾਲੀਏ, ਮਜੀਠੀਏ ਤੇ ਅਟਾਰੀ ਵਾਲੇ ਸ੍ਰਦਾਰ ਇਹ ਖੇਡ ਵੇਖ ਕੇ ਡਾਢੀ ਸੋਚ ਵਿਚ ਪਏ ਹੋਏ ਸਨ, ਉਹਨਾਂ ਲਈ ਇਸ ਸਮੇਂ ਡੋਗਰੇ ਸ੍ਰਦਾਰਾਂ ਦੇ ਦਿਲ ਦੀ ਗੱਲ ਨੂੰ ਸਮਝਣਾ ਔਖਾ ਹੋ ਰਿਹਾ ਸੀ।

ਮਹਾਰਾਜਾ ਖੜਕ ਸਿੰਘ, ਰਾਜਾ ਸ਼ੇਰ ਸਿੰਘ, ਕੰਵਰ ਨੌ ਨਿਹਾਲ ਸਿੰਘ ਤੇ ਰਾਜ-ਪ੍ਰਵਾਰ ਦੇ ਹੋਰ ਮੈਂਬਰ ਅਲਗ ਖੜੇ। ਇਹ ਤਮਾਸ਼ਾ ਵੇਖ ਰਹੇ ਸਨ। ਉਨ੍ਹਾਂ ਦੇ ਚੇਹਰਿਆਂ ਪਰ ਕਿਸੇ ਗਹਿਰੀ ਚਿੰਤਾ ਦੇ ਨਿਸ਼ਾਨ ਹਨ। ਮਲੂਮ ਹੁੰਦਾ ਸੀ ਕਿ ਉਹ ਡੋਗਰੇ ਸ੍ਰਦਾਰਾਂ ਦੇ ਹਿਰਦੇ ਨੂੰ ਸਹੀ ਰੂਪ ਵਿਚ ਵੇਖ ਰਹੇ ਹਨ।

ਆਖਰ ਧਿਆਨ ਸਿੰਘ ਦਾ ਜੋਸ਼ ਠੰਢਾ ਹੋ ਗਿਆ ਤੇ ਉਸਨੇ ਮਹਾਰਾਜਾ ਸ਼ੇਰੇ ਪੰਜਾਬ ਦੇ ਨਾਲ ਸਤੀ ਹੋਣ ਦਾ ਖਿਆਲ ਛਡ ਦਿਤਾ। ਉਸ ਦੇ ਵਿਸ਼ਾਲ ਰਾਜ ਦੀ ਰਾਖੀ ਲਈ ਉਸ ਨੇ ਜੀਉਂਦਾ ਰਹਿਣਾ ਜ਼ਰੂਰੀ ਸਮਝਿਆ। ਰਾਖੀ ਲਈ ਜਾਂ ਬਰਬਾਦੀ ਲਈ, ਇਸ ਗਲ ਦਾ ਨਿਰਣਾਂਂ ਤਾਂ ਸਾਡੀ ਕਹਾਣੀ ਦੇ ਅਗਲੇ ਕਾਂਡ ਹੀ ਕਰ ਸਕਣਗੇ ਪਰ ਧਿਆਨ ਸਿੰਘ ਨੇ ਸਤੀ ਹੋਣ ਦਾ ਖਿਆਲ ਛਡਣ ਸਮੇਂ ਕਿਹਾ ਕਿ- ‘‘ਮੇਰੇ ਮਾਲਕ ਪੰਜਾਬ ਦੇ ਸ਼ੇਰ ਤੇਰੇ ਪਿਛੋਂ ਤੇਰੇ ਰਾਜ ਦੀ ਰਖਿਆ ਲਈ ਤੇ

-੬੯-