ਪੰਨਾ:ਰਾਜਾ ਧਿਆਨ ਸਿੰਘ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘‘ਮੈਂ ਇਸ ਲਈ ਤੁਹਾਡਾ ਰਿਣੀ ਹਾਂ ਪਰ ਰਾਜਾ ਜੀ! ਹੁਣ ਕੋਈ ਢੰਗ ਕਢੋ ਨਾ ਇਸ ਲਈ।’’ ਕੰਵਰ ਸ਼ੇਰ ਸਿੰਘ ਬੋਲਿਆ।
‘‘ਕੰਵਰ ਜੀ! ਖੜਕ ਸਿੰਘ ਰਾਜ ਦੇ ਉਕਾ ਹੀ ਅਜੋਗ ਏ। ਤੁਹਾਡੇ ਬਿਨਾਂ ਜੋਗ ਕੋਈ ਦੂਸਰਾ ਵੀ ਨਜ਼ਰ ਨਹੀਂ ਆਉਂਦਾ ਪਰ.....।’’
‘‘ਪਰ ਕੀ?’’
‘‘ਹਾਲਾਂ ਸਮਾਂ ਨਹੀਂ ਆਇਆ ਹੈ। ’’
‘‘ਮੈਂ ਫੌਜੀ ਬਗਾਵਤ ਕਰ ਸਕਦਾ ਹਾਂ।’’
‘‘ਕਰ ਵੇਖੋ ਪਰ ਹਾਲਾਂ ਸਫਲਤਾ ਦੀ ਆਸ ਨਹੀਂ," ਸਮਾਂ ਔਣ ਦਿਓ, ਉਂਝ ਮੈਂ ਤਖਤ ਹਾਸਲ ਕਰਨ ਲਈ ਤੁਹਾਡੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦੀ ਸਹੁੰ ਖਾਂਦਾ ਹਾਂ।’’
‘‘ ਤੇ ਮੈਂ ਕਸਮ ਖਾਂਦਾ ਹਾਂ ਕਿ ਤੁਹਾਡੇ ਬਿਨਾਂ ਕਿਸੇ ਨੂੰ ਵਜ਼ੀਰ ਨਹੀਂ ਬਣਾਵਾਂਗਾ।”
‘‘ਇਸਦੀ ਤਾਂ ਮੈਨੂੰ ਤੁਹਾਡੇ ਪਾਸੋਂਂ ਆਸ ਹੀ ਹੈ।" ਇਸਦੇ ਪਿਛੋਂ ਉਨ੍ਹਾਂ ਨੇ ਇਕ ਨੁਕਰੇ ਜਾ ਕੇ ਹੋਰ ਘੁਸਰ ਮੁਸਰ ਕੀਤੀ ਤੇ ਦੋਵੇਂਂ ਘੋੜਿਆਂ ਪਰ ਸਵਾਰ ਹੋ ਕੇ ਵਖੋ ਵਖ ਰਸਤੇ ਪੈ ਗਏ।
ਇਸ ਤੋਂ ਕੁਝ ਇਕ ਹਫ਼ਤਾ ਪਿਛੋਂ ਅਸੀਂ ਫੇਰ ਇਨ੍ਹਾਂ ਨੂੰ ਦਰਯਾ ਰਾਵੀ ਦੇ ਕਿਨਾਰੇ ਇਸ਼ਨਾਨ ਘਾਟ ਪਰ ਵੇਖ ਰਹੇ ਹਾਂ। ਸ਼ੇਰ ਸਿੰਘ ਨੇ ਸਿਖ ਰਾਜ ਵਿਰੁਧ ਬਗਾਵਤ ਕੀਤੀ ਸੀ——ਪੰਜਾਬ ਦਾ ਤਖਤ ਹਾਸਲ ਕਰਨ ਲਈ, ਪਰ ਸਫਲਤਾ ਨਹੀਂ ਹੋਈ। ਸ੍ਰਦਾਰ ਚੇਤ ਸਿੰਘ, ਸ੍ਰਦਾਰ ਅਜੀਤ ਸਿੰਘ ,ਸ੍ਰਦਾਰ ਸ਼ਾਮ ਸਿੰਘ ਅਟਾਰੀ ਤੇ ਹੋਰ ਸਿਖ ਸ੍ਰਦਾਰਾਂ ਨੇ ਵਿਚ ਪੈ ਕੇ ਦੋਹਾਂ

-੭੩-