ਪੰਨਾ:ਰਾਜਾ ਧਿਆਨ ਸਿੰਘ.pdf/78

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਭਰਾਵਾਂ ਮਹਾਰਾਜਾ ਖੜਕ ਸਿੰਘ ਤੇ ਕੰਵਰ ਸ਼ੇਰ ਸਿੰਘ ਦੀ ਸੁਲਾਹ ਕਰਾ ਦਿਤੀ ਹੈ। ਸ਼ੇਰ ਸਿੰਘ ਨੂੰ ਗੁਜ਼ਾਰੇ ਲਈ ਕੁਝ ਹੋਰ ਜਾਗੀਰ ਦਿਵਾ ਦਿਤੀ ਗਈ ਹੈ ਤੇ ਉਹ ਬਟਾਲੇ ਨੂੰ ਵਾਪਸ ਜਾ ਰਿਹਾ ਹੈ ਪਰ ਰਾਜ-ਪ੍ਰਾਪਤੀ ਦੀ ਅੱਗ ਹਾਲਾਂ ਤਕ ਉਸ ਦਾ ਹਿਰਦੇ ਵਿਚੋਂ ਨਹੀਂ ਬੁਝੀ--ਉਹ ਹਾਲਾਂ ਭੀ ਧਦਕ ਰਹੀ ਹੈ-- ਪਹਿਲਾਂ ਨਾਲੋਂ ਵਧੇਰੇ ਜ਼ੋਰ ਨਾਲ;ਪਰ ਕੋਈ ਵਾਹ ਨਾ ਜਾਂਂਦੀ ਵੇਖ ਕੇ ਉਹ ਵਾਪਸ ਜਾ ਰਿਹਾ ਹੈ ਬਟਾਲੇ ਤੇ ਜਾਣ ਤੋਂ ਪਹਿਲਾਂ ਰਾਜਾ ਧਿਆਨ ਸਿੰਘ ਨਾਲ ਉਸਦੀ ਇਸ ਪ੍ਰਕਾਰ ਗਲ ਬਾਤ ਹੋ ਰਹੀ ਹੈ।
 ‘‘ਹੁਣ ਕੀ ਕੀਤਾ ਜਾਵੇ ਰਾਜਾ ਜੀ ? ’’ ਕੰਵਰ ਸ਼ੇਰ ਸਿੰਘ ਨੇ ਪੁਛਿਆ।
 ‘‘ ਕੰਵਰ ਜੀ ! ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦਸ ਦਿਤਾ ਸੀ ਕਿ ਹਾਲਾਂ ਸਮਾਂ ਨਹੀਂ ਆਇਆ।’’
 ‘‘ਆਖਰ ਸਮਾਂ ਕਦੇ ਆਵੇਗਾ ਭੀ ? ’’
 ‘‘ ਆਵੇਗਾ ਕੰਵਰ ਜੀ ! ਯਕੀਨ ਰਖੋ ਤੁਹਾਡਾ ਇਹ ਸੇਵਕ ਜ਼ਰੂਰ ਉਹ ਸਮਾਂ ਲਿਆਵੇਗਾ।’’
 ‘‘ਕਦ ਤਕ ?’’
 ‘‘ ਪ੍ਰਮਾਤਮਾਂ ਹੀ ਜਾਣਦਾ ਏ ਕਿ ਮੈਂ ਤੁਹਾਡੀ ਨਿਮਕ ਹਲਾਲੀ ਦਾ ਸਬੂਤ ਕਦ ਦੇ ਸਕਾਂਗਾ।’’
 ‘‘ਹਛਾ ਯਤਨ ਕਰਦੇ ਰਹੇ। ਜਿਸ ਚੀਜ਼ ਦੀ ਲੋੜ ਹੋਵੇ ਮੰਗਵਾ ਲੈਣੀ।’’ ਸ਼ੇਰ ਸਿੰਘ ਨੇ ਕਿਹਾ।
 ‘‘ ਕਿਸੇ ਖਾਸ ਚੀਜ਼ ਦੀ ਲੋੜ ਨਹੀਂ ਪਰ ਤੁਸੀਂ ਜਾਣਦੇ ਹੀ ਹੋ ਕਿ ਸਾਰੇ ਕੰਮ ਰੁਪੈ ਨਾਲ ਹੀ ਹੁੰਦੇ ਹਨ।’’

-੭੪-