ਪੰਨਾ:ਰਾਜਾ ਧਿਆਨ ਸਿੰਘ.pdf/87

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੧੦.


ਰਾਜ ਇਕ ਬੜੀ ਉਚੀ ਸ਼ੈ ਹੈ ਪਰ ਇਹ ਸੁਖ ਨਾਲ ਭੋਗਣਾ। ਕਿਸੇ ਨੂੰ ਹੀ ਮਿਲਦਾ ਏ। ਸਿਆਣਿਆਂ ਨੇ ਸੱਚ ਕਿਹਾ ਏ ਕਿ ਪਾਤਸ਼ਾਹ ਦਾ ਸੱਜਣ ਕੋਈ ਨਹੀਂ ਹੁੰਦਾ । ਸਭ ਜੁਤੀ ਦੇ ਹੀ ਹੁੰਦੇ ਹਨ । ਜਦ ਤਕ ਉਸ ਦਾ ਦਬਦਬਾ ਕਾਇਮ ਰਿਹਾ, ਆਪਣੇ ਬਗਾਨੇ ਸਾਰੇ ਉਸ ਦੇ ਬਣੇ ਰਹੇ ਪਰ ਜਦ ਹੀ ਉਸ ਵਿਚ ਥੋੜਾ ਜਿਹਾ ਖਮ ਆਇਆ, ਇਕ ਦਮ ਸਾਰੇ ਦੁਸ਼ਮਨ ਹੋ ਉਠੇ। ਸੰਸਾਰ ਦਾ ਸਾਰਾ ਇਤਹਾਸ ਇਸ ਗਲ ਦੀ ਗਵਾਹੀ ਦੇ ਰਿਹਾ ਹੈ ਤੇ ਸਿੱਖ ਰਾਜ ਦੇ ਅੰਤਮ ਦਿਨਾਂ ਦੇ ਇਤਹਾਸ ਨ ਤਾਂ ਇਸ ਗਲ ਵਿਚ ਕਸਰ ਹੀ ਕੋਈ ਨਹੀਂ ਹੋਣ ਦਿਤੀ-ਚਿੱਟੇ ਦਿਨ ਵਾਂਗ ਸਾਫ ਕਰ ਦਿਤੀ ਏ ਸਾਰੀ ਗਲ ।
ਓਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਖਾਂ ਮੀਟੀਆਂ ਤੇ ਏਧਰ ਇਹ ਧਿਆਨ ਸਿੰਘ ਰਾਜ ਨੂੰ ਹੜੱਪ ਕਰਨ ਲਈ ਸਾਜਸ਼ਾਂ ਵਿਚ ਰੁਝ ਗਿਆ, ਸਾਰੀਆਂ ਸਹੁੰਆਂ ਸੁਗੰਧਾਂ, ਜੋ ਉਸ ਨੇ ਆਪਣੇ ਮਾਲਕ ਤੇ ਮਾਏ ਕਾਨੀਆਂ ਦੇ ਸਾਹਮਣੇ ਖਾਧੀਆਂ ਸਨ, ਉਸ ਨੂੰ ਮਹਾਰਾਜ ਦਾ ਸਿਵਾ ਠੰਢਾ ਹੋਣ ਤੋਂ ਪਹਿਲਾਂ ਹੀ ਭੁਲ ਗਈਆਂ । ਮਹਾਰਾਜਾ ਖੜਕ ਸਿੰਘ ਤੇ ਦਾਰ ਚੇਤ ਸਿੰਘ ਭੀ ਉਸ ਦੀਆਂ ਚਾਲਾਂ ਨੂੰ ਸਮਝ ਗਏ ਸਨ ਤੇ ਉਨ੍ਹਾਂ ਨੂੰ ਖਤਮ ਕਰਨ ਲਈ ਸੋਚ ਵਿਚਾਰ ਵਿਚ ਰੁਝੇ ਹੋਏ ਸਨ ! ।

-੮੩-