ਪੰਨਾ:ਰਾਜਾ ਧਿਆਨ ਸਿੰਘ.pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਿਸ ਨੂੰ ਮੈਂ ਤੁਹਾਡੇ ਸਾਹਮਣੇ ਰਖ ਦਿਤਤ ਹੈ, ਅਗੇ ਫੈਸਲਾ ਕਰਨਾ ਤੁਹਾਡੇ ਆਪਣੇ ਹੱਥ ਵਿਚ ਹੈ ਮੇਰੇ ਵਲੋਂ ਨਿਸ਼ਚਾ ਜਾਣੇ ਕਿ ਮੇਰੀ ਜਾਨ ਹਰ ਵੇਲੇ ਆਪਣੇ ਮਾਲਕ ਦੇ ਰਾਜ ਨੂੰ ਬਚਾਉਣ ਲਈ ਹਾਜ਼ਰ ਹੈ । ’’
ਨਿਹਾਇਤ ਹਸ਼ਿਆਰੀ ਤੇ ਸਿਆਣਪ ਨਾਲ ਕੀਤੀਆਂ ਇਨ੍ਹਾਂ ਗਲਾਂ ਦਾ ਸਭਪਰ ਬਹੁਤ ਚੰਗਾ ਅਸਰ ਪਿਆ । ਰਾਜਾ ਧਿਆਨ ਸਿੰਘ ਦਾ ਤੀਰ ਨਿਸ਼ਾਨੇ ਪਰ ਲੱਗਾ ।
ਸੰਧਾਵਾਲੀਏ ਸ: ਅਤਰ ਸਿੰਘ ਨੇ ਕਿਹਾ- ‘‘ ਭਾਈਆ ਧਿਆਨ ਸਿੰਘ ! ਅਸੀਂ ਤੇਰੇ ਰਿਣੀ ਹਾਂ ਕਿ ਤੁਸਾਂ ਸਮੇਂ ਸਿਰ ਨੂੰ ਹੁਸ਼ਿਆਰ ਕਰ ਦਿਤਾ ਏ । ਮੇਰੀ ਚਾਹ ਏ ਕਿ ਮਹਾਰਾਜਾ Rਕ ਸਿੰਘ ਦੀ ਥਾਂ ਕੰਵਰ ਨੌਨਿਹਾਲ ਸਿੰਘ ਨੂੰ ਤਖਤ ਪਰ ਬਿਠਾ ਦਿਤਾ ਜਾਵੇ ’’
 ‘‘ ਅਤਰ ਸਿੰਘ ! ਤੇਰੀ ਇਹ ਗਲ ਸੋਲਾਂ ਆਨੇ ਠੀਕ ਲਾਂ ਆਨੇ ਪਰ ਤਰੀਕਾ ਕੀ ਵਰਤਿਆ ਜਾਵੇ, ਇਹੋ ਗੱਲ ਆਪਾਂ ਸੋਚਣੀ ਏ । ’’
ਸ: ਅਜੀਤ ਸਿੰਘ ਸੰਧਾਵਾਲੀਆ ਬੋਲਿਆ-ਰਾਜਾ ਜੀ!ਤੁਸੀਂ ਹੀ ਦੱਸੋ?’’
‘‘ਭਾਈਆ, ਮੈਥੋਂ ਕੀ ਪੁਛਦੇ ਹੋ ! ਸਾਡੀ ਬਦਕਿਸਮਤੀ ਇਹੋ ਜਿਹੇ ਨਿਮਕ ਹਰਾਮਾਂ ਨਾਲ ਵਾਹ ਪਿਆ ਏ । ਨਹੀਂ ਲਹੂ ਨਾਲ ਹੱਥ ਰੰਗਣ ਨੂੰ ਕਿਸ ਦਾ ਜੀ ਕਰਦਾ ਏ । ਧਿਆਨ ਸਿੰਘ ਨੇ ਹੌਲੀ ਜਿਹੀ ਕਿਹਾ | ਅਜੇਹਾ ਪ੍ਰਤੀਤ ਹੁੰਦਾ ਸੀ ਕੇ ਉਹ ਬਹੁਤ ਦੁਖੀ ਹੋ ਰਿਹਾ ਹੈ ।
ਲਹੂ ਨਾਲ ਹੱਥ ਮੰਗਣ ਦੀ ਗੱਲ ਸੁਣ ਕੇ ਇਕ ਵਾਰ

-੮੭-