ਪੰਨਾ:ਰਾਜਾ ਧਿਆਨ ਸਿੰਘ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਰ, ਆਜ਼ਾਦੀ ਤੋਂ ਚੰਗੀ ਸ਼ੈ ਕੋਈ ਨਹੀਂ ਤੁਸੀਂ ਚੇਤ ਸਿੰਘ ਨੂੰ ਵਿਚੋਂ ਹਟਾਉਣ ਦਾ ਵਿਰੋਧ ਕਰਦੇ ਹੋ ਪਰ ਕੀ ਆਜ਼ਾਦੀ ਨਾਲੋਂ ਚੇਤ ਸਿੰਘ ਵਧੇਰੇ ਪਿਆਰਾ ਹੈ । ਪਤਾ ਏ ਸ਼ੇਰੇ ਪੰਜਾਬ ਦੇ ਝੰਡੇ ਹੇਠ ਕਿਤਨੇ ਬਹਾਦੁਰ ਸਿੰਘਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਿੱਖ ਰਾਜ ਕਾਇਮ ਕੀਤਾ ਸੀ ਤਦ ਕੀ ਇਕ ਚੇਤ ਸਿੰਘ ਬਦਲੇ ਇਹ ਸੁਤੰਤਰ ਸਿਖ ਰਾਜ ਕੁਰਬਾਨ ਕਰ ਦਿਤਾ ਜਾਵੇ, ਨਹੀਂ ਇਹ ਕਦੇ ਨਹੀਂ ਹੋ ਸਕਦਾ । ਭਰਾਵੋ ! ਜੇ ਮੇਰੀ ਰਾਇ ਪੁਛਦੇ ਹੋ ਤਾਂ ਇਕ ਚੇਤ ਸਿੰਘ ਕੀ-ਹਜ਼ਾਰਾਂ ਚੇਤ ਸਿੰਘ ਪੰਜਾਬ ਦੀ ਅਜ਼ਾਦੀ ਤੋਂ ਕੁਰਬਾਨ ਕੀਤੇ ਜਾ ਸਕਦੇ ਹਨ, ਬਾਕੀ ਰਹੀ ਮਹਾਰਾਜਾ ਖੜਕ ਸਿੰਘ ਦੀ ਗਲ, ਉਹ ਕਿਹੜਾ ਨਿਮਕ ਹਰਾਮ ਹੋ ਸਕਦਾ ਏ ਕਿ ਜਿਸ ਨੂੰ ਆਪਣੇ ਸੰਤ ਸਰੂਪ ਪਾਤਸ਼ਾਹ ਨੂੰ ਕਸ਼ਟ ਦੇਣ ਦਾ ਸੁਫਨੇ ਵਿਚ ਵੀ ਖਿਆਲ ਆ ਸਕਦੀ ਹੈ। ਹਾਂ, ਸਿਖ ਰਾਜ ਨੂੰ ਬਚਾਉਣ ਲਈ ਉਨਾਂ ਨੂੰ ਕੁਝ ਦਿਨਾਂ ਲਈ ਇਕਾਂਤ ਵਿਚ ਰੱਖਣਾ ਜ਼ਰੂਰੀ ਹੈ।’’
ਰਾਜਾ ਧਿਆਨ ਸਿੰਘ ਦੇ ਇਨ੍ਹਾਂ ਜਜ਼ਬਾਤੀ ਸ਼ਬਦਾ ਨਾਲ ਸਾਰੇ ਜਣੇ ਫੇਰ ਕੁਝ ਨਰਮ ਹੋ ਗਏ । ਉਸ ਨੇ ਆਪਣਾ ਤਕਰੀਰ ਦਾ ਸਿਲਸਿਲਾ ਜਾਰੀ ਰਖਦੇ ਹੋਏ ਕਿਹਾ-ਰਾਜਸੀ ਸੰਸਾਰ ਵਿਚ ਕਈ ਵਾਰ ਮਨੁਖ ਨੂੰ ਸੁਤੰਤਰਤਾ ਤੇ ਰਾਜਾ ਰਾਖੀ ਲਈ ਕੁਝ ਨਾਮੁਨਾਸਬ ਕੰਮ ਭੀ ਕਰਨੇ ਪੈਂਦੇ ਹਨ ਪਰ ਰਾਜਨੀਤੀ ਦੇ ਨੁਕਤਾ ਨਿਗਾਹ ਨਾਲ ਉਹ ਗਲਤ ਨਹੀਂ ਹੁੰਦਾ ਤੁਸਾਂ ਚੇਤ ਸਿੰਘ ਦੇ ਕਤਲ ਦਾ ਵਿਰੋਧ ਕੀਤਾ ਏ ਪਰ ਜ਼ਰਾ ਸੋਚੋ ਤਾਂ ਸਹੀ ਕੀ ਇਸ ਵਿਚ ਮੇਰੀ ਕੋਈ ਖੁਦਗਰਜੀ ਏ ਭਰਾਵੋ ! ਮੈਂ ਤਾਂ ਪਹਿਲਾਂ ਹੀ ਕਹਿ ਚੁਕਿਆ ਹਾਂ ਕਿ ਰਾਜਸੀ

-੯੦-