ਭਰਾਵੋ! ਮੈਂ ਕੌਣ ਹਾਂ ਕੰਵਰ ਸਾਹਿਬ ਦੇ ਹੁੰਦਿਆਂ ਕੋਈ ਹੁਕਮ ਜਾਰੀ ਕਰਨ ਵਾਲਾ, ਹੁਕਮ ਕੰਵਰ ਸਾਹਿਬ ਹੀ ਜਾਰੀ ਕਰਨ ਦੇ ਅਧਿਕਾਰੀ ਹਨ। ਹਾਂ, ਇਕ ਵਫਾਦਾਰ ਨੌਕਰ ਹੋਣ ਦੀ ਹੈਸੀਅਤ ਵਿਚ ਮੈਂ ਉਸ ਹੁਕਮ ਪਰ ਅਮਲ ਕਰਨ ਲਈ ਜਾਨ ਤਕ ਵੀ ਵਾਰਨ ਤੋਂ ਪਿਛਾਂ ਨਹੀਂ ਰਹਾਂਗਾ। ਮਾਲਕਾਂ ਦੇ ਲੇਖੇ ਜਾਨ ਲਗ ਜਾਵੇ, ਇਸ ਤੋਂ ਵਧੇਰੇ ਖੁਸ਼-ਕਿਸਮਤੀ ਹੋਰ ਕੀ ਹੋ ਸਕਦੀ ਹੈ।’’
ਇਹ ਕਹਿਣ ਦੇ ਪਿਛੋਂ ਰਾਜਾ ਧਿਆਨ ਸਿੰਘ ਨੇ ਇਕ ਕਾਗਜ਼ ਕੰਵਰ ਨੌ ਨਿਹਾਲ ਸਿੰਘ ਵਲ ਵਧਾਇਆ। ਇਹ ਸ: ਚੇਤ ਸਿੰਘ ਦੇ ਕਤਲ ਤੇ ਮਹਾਰਾਜਾ ਖੜਕ ਸਿੰਘ ਦੀ ਨਜ਼ਰਬੰਦੀ ਦਾ ਹੁਕਮ ਸੀ, ਕੰਵਰ ਨੂੰ ਇਸ ਪ੍ਰਵਾਨੇ ਪਰ ਦਸਤਖਤ ਕਰਨ ਲਈ ਕਿਹਾ ਗਿਆ।
ਸ਼ਾਹੀ ਤਖਤ ਇਕ ਅਜਹੀ ਚੀਜ਼ ਏ ਕਿ ਜਿਸ ਦਾ ਲਾਲਚ ਮਿਤਰ ਨੂੰ ਦੁਸ਼ਮਨ ਬਣਾ ਦਿੰਦਾ ਏ। ਪੁਤਰ ਪਿਓ ਦੇ ਘਾਤ ਲਈ ਤਿਆਰ ਹੋ ਜਾਂਦਾ ਏ ਤੇ ਇਸਤਰੀ ਪਤੀ ਨੂੰ ਮੌਤ ਦੇ ਮੂੰਹ ਵਿਚ ਪਾਉਣ ਤੋਂ ਜ਼ਰਾ ਭੀ ਸ਼ਰਮ ਨਹੀਂ ਕਰਦੀ। ਇਸ ਹਾਲਤ ਵਿਚ ਸ਼ਾਹੀ ਤਖਤ ਨੂੰ ਚੰਗਾ ਸਮਝਣਾ ਇਕ ਪਾਗਲਪਨ ਹੈ ਪਰ ਫੇਰ ਵੀ ਸੰਸਾਰ ਪਰ ਬਹੁਤ ਥੋੜੀਆਂ ਵਿਯਕਤੀਆਂ ਅਜੇਹੀਆਂ ਹੁੰਦੀਆਂ ਹਨ ਕਿ ਜੋ ਇਸ ਪਾਗਲਪਨ ਤੋਂ ਬਚ ਸਕਣ। ਅਜ ਇਹ ਲਾਲਚ ਕੰਵਰ ਨੌ ਨਿਹਾਲ ਸਿੰਘ ਜਿਹੇ ਸਿਆਣੇ ਗਭਰੂ ਨੂੰ ਭੀ ਪਾਗਲ ਬਣਾ ਰਿਹਾ ਹੈ। ਮਾਮੇ ਦੇ ਕਤਲ ਤੇ ਪਿਉ ਦੇ ਕੈਦ ਕਰਨ ਦਾ ਹੁਕਮ ਉਸ ਤੋਂ ਲਿਆ ਜਾ ਰਿਹਾ ਹੈ। ਕੰਵਰ ਨੇ ਦਸਤਖਤ ਕਰਨ ਤੋਂ ਪਹਿਲਾਂ ਉਸ ਹੁਕਮ ਨੂੰ
-੯੨-