ਰਾਜ ਨੂੰ ਬਚਾਉਣ ਲਈ ਧਿਆਨ ਸਿੰਘ ਦੀ ਸਲਾਹ ਸਾਨੂੰ ਮੰਨਣੀ ਹੀ ਪਵੇਗੀ। ’’ ਮਹਾਰਾਣੀ ਚੰਦ ਕੌਰ ਨੇ ਕਿਹਾ। ਇਸਦੇ ਨਾਲ ਹੀ ਸੰਧਾਵਾਲੀਏ ਸ੍ਰਦਾਰਾਂ ਨੇ ਭੀ ਕੰਵਰ ਪਰ ਜ਼ੋਰ ਪਾਇਆ। ਵਜ਼ਾਰਤ ਦਾ ਲਾਲਚ ਇਸ ਸਮੇਂ ਉਨ੍ਹਾਂ ਨੂੰ ਅੰਨਾ ਕਰੀ ਜਾ ਰਿਹਾ ਸੀ। ਜਨਰਲ ਗਾਰਡਨਰ ਨੇ ਭੀ ਇਹੋ ਸਲਾਹ ਦਿਤੀ। ਕੰਵਰ ਹਾਲਾਂ ਭੀ ਡੂੰਘੀਆਂ ਸੋਚਾਂ ਵਿਚ ਪਿਆ ਹੋਇਆ ਸੀ। ਆਖਰ ਕਠ ਪਤਲੀ ਵਾਂਗ ਉਸਦਾ ਹੱਥ ਹਿਲਿਆ ਕਲਮ ਫੜੀ ਤੇ ਕਾਗਜ਼ ਦੇ ਉਸ ਪੁਰਜ਼ੇ ਤੇ ਦਸਤਖਤ ਕਰ ਦਿਤੇ ਪਰ ਇਹ ਕੰਮ ਉਸ ਨੇ ਆਪਣੀ ਜ਼ਮੀਰ ਦੀ ਅਵਾਜ਼ ਅਨੁਸਾਰ ਕੀਤਾ, ਇਹ ਗਲ ਨਹੀਂ ਕਹੀ ਜਾ ਸਕਦੀ।
ਇਸ ਸਾਰੀ ਗਲ ਕਥ ਵਿਚ ਰਾਤ ਦੇ ੧੨ ਵਜ ਚੁਕੇ ਸਨ। ਰਾਜਾ ਧਿਆਨ ਸਿੰਘ ਜਦ ਕੰਵਰ ਨੌਨਿਹਾਲ ਸਿੰਘ ਦੇ ਦਸਤਖਤਾਂ ਵਾਲਾ ਕਾਗਜ਼ ਜੇਬ ਵਿਚ ਪਾ ਰਿਹਾ ਸੀ ਤਾਂ ਸ਼ਾਹੀ ਕਿਲੇ ਦਾ ਘੜਿਆਲ ਉਨ੍ਹਾਂ ਨੂੰ ਅੱਧੀ ਰਾਤ ਦਾ ਸੁਨੇਹਾ ਦੇ ਰਿਹਾ ਸੀ।
‘‘ਹੁਣ ਦੇਰ ਕਰਨ ਦਾ ਸਮਾਂ ਨਹੀਂ।" ਧਿਆਨ ਸਿੰਘ ਨੇ ਕਾਗਜ਼ ਜੇਬ ਵਿਚ ਪਾਉਣ ਪਿਛੋਂ ਆਖਿਆ।
"ਕੀ ਕਰਨਾ ਚਾਹੀਦਾ ਏ?’’
‘‘ਰਾਜ ਮਹੱਲ ਨੂੰ ਚਲੋ!’’ ਸ: ਕਿਹਰ ਸਿੰਘ ਦੀ ਪੁਛ ਪਰ ਧਿਆਨ ਸਿੰਘ ਨੇ ਕਿਹਾ।
‘‘ਨਹੀਂ ਅਧੀ ਰਾਤ ਰਾਜ ਮਹੱਲ ਨਹੀਂ ਜਾਣਾ ਚਾਹੀਦਾ ਸਵੇਰੇ ਵੇਖੀ ਜਾਵੇਗੀ।’’ ਕੰਵਰ ਨੌਨਿਹਾਲ ਸਿੰਘ ਨੇ ਕਿਹਾ।
ਭੋਲੇ ਕੰਵਰ ਸਾਹਿਬ, ਤੁਸੀਂ ਇਨ੍ਹਾਂ ਗੱਲਾਂ ਨੂੰ ਨਹੀਂ
-੯੪-