ਪੰਨਾ:ਰਾਜਾ ਧਿਆਨ ਸਿੰਘ.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਮਝਦੇ। ’’ ਇਹ ਕਹਿ ਕੇ ਧਿਆਨ ਸਿੰਘ ਕਿਲੇ ਵਿਚੋਂ ਬਾਹਰ ਨੂੰ ਤੁਰਿਆ, ਉਸ ਦੇ ਪਿਛੋਂ ਰਾਜਾ ਗੁਲਾਬ ਸਿੰਘ, ਸੁਚੇਤ ਸਿੰਘ ਤੇ ਹੀਰਾ ਸਿੰਘ ਸਨ, ਫੇਰ ਕੇਸਰੀ ਸਿੰਘ, ਲਾਲ ਸਿੰਘ ਤੇ ਗਾਰਡਨਰ ਤੁਰੇ । ਉਨ੍ਹਾਂ ਦੇ ਪਿਛੋਂ ਸੰਧਾਵਾਲੀਏ ਸ੍ਰਦਾਰ ਤੇ ਫੇਰ ਮਹਾਰਾਣੀ ਚੰਦ ਕੌਰ ਤੇ ਕੰਵਰ ਨੌਨਿਹਾਲ ਸਿੰਘ । ਡੋਗਰੇ ਸ੍ਰਦਾਰ, ਜਨਰਲ ਗਾਰਡਨਰ, ਕੇਸਰੀ ਸਿੰਘ ਤੇ ਲਾਲ ਸਿੰਘ, ਪਾਸ ਬੰਦੁਕਾਂ ਹਨ ਤੇ ਸੰਧਾਵਾਲੀਏ ਸ੍ਰਦਾਰਾਂ ਪਾਸ ਤਲਵਾਰਾਂ। ਮਹਾਰਾਣੀ ਚੰਦ ਕੌਰ ਤੇ ਕੰਵਰ ਸਾਹਿਬ ਖਾਲੀ ਹੱਥ ਹਨ ।
ਸ਼ਾਹੀ ਮਹੱਲ ਦੇ ਬਾਹਰ ਇਸ ਸਮੇਂ ਚੁਪ ਛਾਈ ਹੋਈ ਏ । ਨਾ ਅੰਦਰੋਂ ਕੋਈ ਅਵਾਜ਼ ਆਉਂਦੀ ਏ ਤੇ ਨਾ ਬਾਹਰੋਂ । ਦਰਵਾਜ਼ੇ ਪਰ ਤਲਵਾਰਾਂ ਫੜੀ ਦੋ ਪੂਰਬੀਏ ਗਭਰੂ ਪਹਿਰਾ ਦੇ ਰਹੇ ਹਨ । ਅਧੀ ਰਾਤ ਦੇ ਥੋੜਾ ਜਿਹਾ ਪਿਛੋਂ ਇਸ ਚੁਪ ਨੂੰ ਤੋੜਦੀ ਇਕ ਧਾੜ ਮਹੱਲ ਵਲ ਵਧੀ। ਇਸ ਧਾੜ ਵਿਚ ਉਹੋ ਬੰਦੇ ਹਨ, ਜਿਨਾਂ ਨੂੰ ਅਧੀ ਰਾਤ ਤਕ ਅਸੀਂ ਸ਼ਾਹੀ ਕਿਲੇ ਵਿਚ ਵੇਖਦੇ ਆਏ ਹਾਂ । ਰਾਜਾ ਧਿਆਨ ਸਿੰਘ, ਰਾਓ ਕੇਸਰੀ ਸਿੰਘ ਤੋਂ ਜਨਰਲ ਗਾਰਡਨਰ ਇਸ ਦੇ ਮੋਹਰੇ ਸਨ। ਇਨ੍ਹਾਂ ਦੇ ਦਰਵਾਜ਼ ਪਰ ਪੂਜਦੇ ਹੀ ਪੂਰਬੀ ਪਹਿਰੇਦਾਰਾਂ ਨੇ ਲਲਕਾਰਿਆ:-
 ‘‘ ਇਸ ਸਮੇਂ ਕੌਨ ਹੈ ? ’
 ‘‘ ਕਿਉਂ ਭੌਕਦੇ ਹੋ ਕੁਤਿਓ। ’’ਇਕ ਰੋਹਬਦਾਰ ਅਵਾਜ਼ ਵਿਚ ਉਤਰ ਮਿਲਿਆ ।
 ‘‘ ਹਮ ਨਹੀਂ ਜਾਨੇ ਦੇਗੇ, ਮਾਲਕ ਕਾ ਹੁਕਮ ਨਹੀਂ ਹੈ। ’’ ਪੂਰਬੀ ਪਹਿਰੇਦਾਰਾਂ ਨੇ ਤਲਵਾਰਾਂ ਸੂਤਦੇ ਹੋਏ ਕਿਹਾ ।
“ਹੂੰ ’’ ਕਹਿ ਕੇ ਰਾਜਾ ਧਿਆਨ ਸਿੰਘ ਨੇ ਇਕ

-੯੫-