ਪੰਨਾ:ਰਾਜ ਕੁਮਾਰੀ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਖ਼ੂਬ ਚਮਕਦਾ ਹੈ ਅਤੇ ਫਿਰ ਆਪਣੇ ਹੀ ਭਾਰ ਨਾਲ ਹੇਠਾਂ ਆ ਜਾਂਦਾ ਹੈ। ਉਹ ਹਥ ਵਧਾ ਕੇ ਉਸ ਨੂੰ ਤੋੜ ਕੇ ਖਾ ਲੈਂਦਾ ਹੈ।

"ਅਚਨਚੇਤ ਇਕ ਵਡਾ ਸਾਰਾ ਹਥ ਅਗੇ ਵਧਦਾ ਹੈ ਤੇ ਉਸ ਨੂੰ ਫੜ ਕੇ ਦੂਰ ਲੈ ਜਾਂਦਾ ਹੈ ਅਤੇ ਇਕ ਪਤਲੀ ਜਹੀ ਰਸੀ ਨਾਲ ਇਕ ਸੁਰੰਗ ਵਿਚ ਲਟਕਾ ਦਿੰਦਾ ਹੈ। ਉਹ ਡਰ ਕੇ ਹੇਠਾਂ ਵੇਖਦਾ ਹੈ ਤਾਂ ਉਸ ਨੂੰ ਸੁਰੰਗ ਦੀਆਂ ਅਥਾਹ ਡੂੰਘਾਈਆਂ ਦਿਸਦੀਆਂ ਹਨ। ਉਪਰ ਵੇਖਦਾ ਹੈ ਤਾਂ ਇਕ ਗਿਧ ਆਪਣੀ ਚੁੰਝ ਨਾਲ ਰਸੀ ਵਢਦੀ ਦਿਸਦੀ ਹੈ। ਇਹ ਦ੍ਰਿਸ਼ ਵੇਖ ਉਸ ਦਾ ਸਰੀਰ ਕੰਬਣ ਲਗ ਪੈਂਦਾ ਹੈ। ਉਹ ਚੀਕ ਕੇ ਜਾਗ ਉਠਦਾ ਹੈ ਅਤੇ ਕੀ ਵੇਖਦਾ ਹੈ ਕਿ ਬੁਢਾ ਜੋਗੀ ਕੁਟੀਆ ਦੀ ਛੱਤ ਵਿਚ ਅੰਦਰ ਆਉਣ ਵਾਲੀ ਚਾਨਣੀ ਵਿਚ ਖੜਾ ਕੁਝ ਪੜ੍ਹ ਰਿਹਾ ਹੈ।

"ਉਹ ਫਿਰ ਸੌਂ ਗਿਆ। ਉਸ ਨੇ ਫਿਰ ਸੁਪਨਾ ਵੇਖਿਆ ਕਿ ਉਹ ਬੀਜ ਬੀਜਦਾ ਹੈ ਅਤੇ ਉਸ ਨੂੰ ਦਰਿਆ ਦਾ ਪਾਣੀ ਦਿੰਦਾ ਹੈ। ਉਹ ਬੀਜ ਫੁਟ ਕੇ ਫਿਰ ਇਕ ਰੁਖ ਬਣ ਜਾਂਦਾ ਹੈ। ਉਸ ਵਿਚੋਂ ਪੱਤੇ ਤੇ ਟਾਹਣੀਆਂ ਨਿਕਲਦੀਆਂ ਹਨ ਅਤੇ ਫਿਰ ਫਲ ਲਗਦਾ ਹੈ ਜਿਹੜਾ ਪਹਿਲਾਂ ਵਾਂਗ ਹਰਾ ਤੇ ਲਾਲ ਹੋ ਜਾਂਦਾ ਹੈ ਅਤੇ ਉਸ ਦੇ ਹਥਾਂ ਵਿਚ ਪਹੁੰਚ ਜਾਂਦਾ ਹੈ। ਉਹ ਫਿਰ ਉਸ ਨੂੰ ਤੋੜ ਕੇ ਖਾ ਲੈਂਦਾ ਹੈ ਅਤੇ ਉਸ ਨੂੰ ਖਾਂਦਿਆਂ ਹੀ ਉਸ ਦੀ ਆਤਮਾ ਵਿਚ ਖ਼ੁਸ਼ੀ ਦੀ ਲਹਿਰ ਦੌੜ ਜਾਂਦੀ ਹੈ।

"ਇਹ ਸੁਪਨਾ ਵੇਖ ਕੇ ਉਹ ਮਿਠੀ ਨੀਂਦ ਸੌਂ ਗਿਆ। ਸਵੇਰੇ ਬੁਢੇ ਜੋਗੀ ਨੇ ਉਸ ਨੂੰ ਜਗਾੱ ਦਿਤਾ। ਸੂਰਜ ਦਾ ਚਾਨਣ ਕੁਟੀਆ ਦੇ ਬੂਹੇ ਥਾਣੀਂ ਅੰਦਰ ਆ ਰਿਹਾ ਸੀ। ਉਹ ਉਠਿਆ, ਆਪਣੇ ਮਹਿਲ ਵਿਚ ਵਾਪਸ ਆਇਆ ਤੇ ਉਸ ਨੇ ਆਪਣੀਆਂ ਸਾਰੀਆਂ ਆਦਤਾਂ ਬਦਲ ਲਈਆਂ।

"ਹੁਣ ਰਾਜ ਕੁਮਾਰੀ ਜੀ! ਤੁਸੀਂ ਉਤਰ ਦਿਓ ਕਿ ਉਸ ਨੇ

੧੦੮