ਪੰਨਾ:ਰਾਜ ਕੁਮਾਰੀ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਸ਼ੁਰੂ ਵਿਚ ਜਦੋਂ ਰਬ ਨੇ ਔਰਤ ਦੇ ਬਣਨ ਦਾ ਹੁਕਮ ਦਿਤਾ ਤਾਂ ਉਸ ਨੂੰ ਪਤਾ ਲਗਾ ਕਿ ਸਾਰਾ ਮਸਾਲਾ ਪੁਰਸ਼ ਬਣਾਉਣ ਵਿਚ ਖ਼ਤਮ ਹੋ ਚੁਕਾ ਹੈ ਤੇ ਕੋਈ ਠੋਸ ਚੀਜ਼ ਬਾਕੀ ਨਹੀਂ ਰਹੀ। ਫੇਰ ਰੱਬ ਨੂੰ ਇਕ ਵਿਉਂਤ ਸੁਝੀ। ਉਸ ਨੇ ਚੰਦਰਮੇ ਦੀ ਗੋਲਾਈ, ਇਸ਼ਕ-ਪੇਚੇ ਦੀ ਚਮਟ, ਵੇਲਾਂ ਦੀ ਨਜ਼ਾਕਤ, ਫੁਲਾਂ ਦੀ ਰੰਗਤ, ਗਣੇਸ਼ ਦੀ ਸੁੰਡ ਦਾ ਨਕੇਲਾਪਨ, ਹਿਰਨ ਦੀ ਤਕਣੀ, ਪੰਖੜੀਆਂ ਦੀ ਤਾਜ਼ਗੀ, ਬੱਦਲਾਂ ਦੀ ਚੀਕ ਪੁਕਾਰ, ਖ਼ਰਗੋਸ਼ ਦੀ ਝਿਜਕ, ਤਾਊਸ ਦਾ ਮਾਣ, ਤੋਤੇ ਦੇ ਕਲੇਜੇ ਦੀ ਨਰਮੀ, ਹੀਰੇ ਦੀ ਕਾਟ, ਸ਼ਹਿਦ ਦੀ ਮਿਠਾਸ, ਚੀਤੇ ਦੀ ਬੇ-ਰਹਿਮੀ, ਆਕਾਸ਼ ਦੀ ਗਰਮੀ, ਬਰਫ਼ ਦੀ ਸਰਦੀ, ਬੁਲਬਲਾਂ ਦੀ ਆਵਾਜ਼, ਕੋਇਲ ਦੇ ਗੀਤ, ਬਗ਼ਲੇ ਦੀ ਭਗਤੀ ਅਤੇ ਚਕੋਰ ਦੀ ਵਫ਼ਾਦਾਰੀ-ਇਨ੍ਹਾਂ ਸਭਨਾਂ ਨੂੰ ਲੈ ਕੇ ਚੰਗੀ ਤਰ੍ਹਾਂ ਆਪੋ ਵਿਚ ਮਿਲਾ ਕੇ ਔਰਤ ਬਣਾ ਦਿਤੀ। ਫੇਰ ਉਸ ਨੂੰ ਪੁਰਸ਼ ਦੇ ਹਵਾਲੇ ਕਰ ਦਿਤਾ। ਪਰ ਪੁਰਸ਼ ਇਕ ਹਫ਼ਤੇ ਪਿਛੋਂ ਹੀ ਵਾਪਸ ਮੁੜ ਆਇਆ ਤੇ ਰੱਬ ਨੂੰ ਕਹਿਣ ਲੱਗਾ:

"ਹੇ ਈਸ਼ਵਰ ਮਹਾਂਦੇਵ! ਇਹ ਵਸਤੂ ਜਿਹੜੀ ਤੂੰ ਮੈਨੂੰ ਦਿਤੀ ਹੈ, ਇਸ ਨੇ ਤਾਂ ਮੇਰਾ ਜੀਵਨ ਤਲਖ਼ ਬਣਾ ਦਿਤਾ ਹੈ। ਇਹ ਹਰ ਵੇਲੇ ਚਿੜ ਚਿੜ ਕਰਦੀ ਰਹਿੰਦੀ ਹੈ। ਮੈਨੂੰ ਤੰਗ ਕਰਦੀ ਹੈ; ਕਦੀ ਇਕੱਲਿਆਂ ਨਹੀਂ ਹੋਣ ਦਿੰਦੀ। ਮੈਨੂੰ ਹਰ ਵੇਲੇ ਇਸ ਦੀ ਰਖਵਾਲੀ ਕਰਨੀ ਪੈਂਦੀ ਹੈ। ਇਹ ਕਦੀ ਹੱਸਣ ਲੱਗ ਪੈਂਦੀ ਹੈ, ਕਦੀ ਮੂੰਹ ਚਾੜ੍ਹ ਲੈਂਦੀ ਹੈ ਤੇ ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਹੈ। ਮੈਂ ਇਹ ਅਮਾਨਤ ਵਾਪਸ ਕਰਨ ਆਇਆ ਹਾਂ। ਮੇਰਾ ਇਸ ਨਾਲ ਗੁਜ਼ਾਰਾ ਨਹੀਂ।'

"ਰੱਬ ਨੇ ਇਹ ਸੁਣ ਔਰਤ ਨੂੰ ਵਾਪਸ ਲੈ ਲਿਆ। ਅਜੇ ਇਕ ਹਫ਼ਤਾ ਵੀ ਨਹੀਂ ਲੰਘਿਆ ਸੀ ਕਿ ਪੁਰਸ਼ ਫਿਰ ਵਾਪਸ ਆਇਆ ਤੇ ਕਹਿਣ ਲੱਗਾ, 'ਹੇ ਈਸ਼ਵਰ! ਮੈਨੂੰ ਵਾਪਸ ਜਾਣ ਤੇ ਪਤਾ ਲੱਗਾ ਕਿ ਮੇਰਾ ਜੀਵਨ ਅਕਾਰਥ ਜਾ ਰਿਹਾ ਹੈ। ਮੈਂ ਉਦਾਸ ਰਹਿਣ ਲਗ ਪਿਆ

੧੮