ਪੰਨਾ:ਰਾਜ ਕੁਮਾਰੀ.pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੌਦਾਗਰ ਨੂੰ ਪਤਾ ਲੱਗਾ ਤਾਂ ਬੜਾ ਨਿਰਾਸ ਹੋਇਆ, ਪਰ ਇਸ ਆਸ ਨੇ ਕਿ ਉਹ ਸ਼ਾਇਦ ਕਦੀ ਵਾਪਸ ਆ ਜਾਵੇ, ਉਸ ਦੀ ਜਾਨ ਬਚਾ ਲਈ। ਤੀਵੀਂ ਦੇ ਚਲੇ ਜਾਣ ਮਗਰੋਂ ਉਸ ਨੂੰ ਸੰਸਾਰ ਦੀ ਹਰ ਇਕ ਵਸਤੂ ਤੋਂ ਘਿਰਣਾ ਹੋ ਗਈ। ਉਸ ਨੇ ਆਪਣਾ ਸਾਰਾ ਵਪਾਰ ਛਡ ਦਿਤਾ ਤੇ ਕੰਗਾਲ ਹੋ ਗਿਆ। ਉਹ ਮਿੱਤ੍ਰਾਂ ਦੀਆਂ ਨਜ਼ਰਾਂ 'ਚੋਂ ਲਹਿ ਗਿਆ, ਦੁਖੀ ਹੋ ਕੇ ਉਹ ਆਪਣੇ ਖ਼ਾਲੀ ਮਕਾਨ ਵਿਚ ਪਿਆ ਰਾਤ ਦਿਨ ਆਪਣੀ ਤੀਵੀਂ ਨੂੰ ਯਾਦ ਕਰਦਾ ਰਹਿੰਦਾ। ਇਸੇ ਤਰ੍ਹਾਂ ਤਿੰਨ ਸਾਲ ਲੰਘ ਗਏ। ਵਿਯੋਗ ਦਾ ਇਕ ਇਕ ਦਿਨ ਉਸ ਨੂੰ ਇਕ ਇਕ ਸਦੀ ਤੋਂ ਲੰਮਾ ਦਿਸਦਾ ਸੀ।

"ਇਸ ਸਮੇਂ ਵਿਚ ਉਹ ਇਸਤਰੀ ਉਸ ਨੌਜਵਾਨ ਤੋਂ ਵੀ ਤੰਗ ਆ ਗਈ ਤੇ ਇਕ ਹੋਰ ਨਾਲ ਨਸ ਗਈ। ਇਸੇ ਤਰ੍ਹਾਂ ਵਾਰੋ ਵਾਰੀ ਉਹ ਕਈ ਮਰਦਾਂ ਨਾਲ ਰਹੀ। ਇਕ ਰਾਤ ਜਦ ਉਹ ਇਕ ਨੌਜਵਾਨ ਪਾਸ ਬੈਠੀ ਸੀ ਤਾਂ ਉਹ ਨੌਜਵਾਨ ਉਸ ਦੀ ਸੁੰਦਰਤਾ ਵਿਚ ਲੀਨ ਹੋਇਆ ਉਸ ਦੇ ਪੈਰਾਂ ਨੂੰ ਚੁੰਮਣ ਲਈ ਨਿਵਿਆਂ। ਇਸਤਰੀ ਨੂੰ ਇਸ ਦਾ ਪਤਾ ਨਾ ਲੱਗਾ; ਉਸ ਨੇ ਝਟ ਆਪਣੇ ਆਪ ਨੂੰ ਪਰ੍ਹਾਂ ਹਟਾ ਲਿਆ ਅਤੇ ਇਸੇ ਤਰ੍ਹਾਂ ਉਸ ਦੇ ਪੈਰ ਤੇ ਜ਼ਖ਼ਮ ਜਿਹਾ ਆ ਗਿਆ। ਜ਼ਖ਼ਮ ਰਾਜ਼ੀ ਹੋ ਗਿਆ, ਪਰ ਉਸ ਦਾ ਨਿਸ਼ਾਨ ਬਾਕੀ ਰਹਿ ਗਿਆ।

"ਇਸ ਗੱਲ ਨੂੰ ਤਿੰਨ ਸਾਲ ਲੰਘ ਗਏ। ਇਕ ਦਿਨ ਉਹ ਵਣਜਾਰਾ ਆਪਣੇ ਉਜੜੇ ਹੋਏ ਮਕਾਨ ਵਿਚ ਇਕੱਲਾ ਆਪਣੀ ਇਸਤਰੀ ਦੀ ਤਸਵੀਰ ਵੇਖ ਰਿਹਾ ਸੀ ਕਿ ਕਿਸੇ ਨੇ ਉਸ ਦਾ ਬੂਹਾ ਖੜਕਾਇਆ। ਉਸ ਦੇ ਨੌਕਰ ਕਈ ਚਿਰਾਂ ਤੋਂ, ਤਨਖ਼ਾਹ ਨਾ ਮਿਲਣ ਕਰ ਕੇ ਉਸ ਨੂੰ ਛਡ ਗਏ ਹੋਏ ਸਨ, ਇਸ ਲਈ ਉਹ ਆਪੇ ਬੂਹਾ ਖੋਲ੍ਹਣ ਲਈ ਉਠਿਆ। ਜਿਉਂ ਹੀ ਉਸ ਨੇ ਬੂਹਾ ਖੋਲ੍ਹਿਆ, ਉਸ ਨੇ ਵੇਖਿਆ ਕਿ ਉਸ ਦੀ ਇਸਤਰੀ ਉਸ ਦੇ ਸਾਹਮਣੇ ਖੜੀ ਹੈ। ਉਹ ਬੁਢੀ ਹੋ ਚਕੀ ਸੀ। ਉਸ ਦੀ ਸੁੰਦਰਤਾ ਦਾ ਫੁਲ ਕੁਮਲਾ ਗਿਆ ਸੀ। ਉਸ ਦੇ

੬੬