ਪੰਨਾ:ਰਾਜ ਕੁਮਾਰੀ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਰਾਜ ਕੁਮਾਰੀ ਜੀ! ਇਕ ਵਾਰੀ ਦੀ ਗਲ ਹੈ, ਕਿ ਇਕ ਫ਼ੌਜ ਦਾ ਅਫ਼ਸਰ ਇਕ ਰੇਤਲੇ ਮੈਦਾਨ ਵਿਚੋਂ ਲੰਘ ਰਿਹਾ ਸੀ। ਟੁਰਦਿਆਂ ਟੁਰਦਿਆਂ ਉਸ ਨੂੰ ਸਾਹਮਣੇ ਕੁਝ ਵਿਥ ਤੇ ਇਕ ਸੁੰਦਰ ਸ਼ਹਿਰ ਦੀ ਕੰਧ ਦਿਸੀ, ਜਿਸ ਦੇ ਨਾਲ ਹੀ ਇਕ ਨੀਲੇ ਰੰਗ ਦੀ ਝੀਲ ਆਪਣੀ ਝਲਕ ਦਿਖਾ ਰਹੀ ਸੀ।

"ਉਹ ਹੈਰਾਨ ਹੋ ਗਿਆ। ਉਸ ਦੇ ਮਨ ਵਿਚ ਉਸ ਸ਼ਹਿਰ ਨੂੰ ਵੇਖਣ ਤੇ ਉਸ ਝੀਲ ਦਾ ਅੰਮ੍ਰਿਤ ਚੱਖਣ ਦੀ ਤੀਬਰ ਇੱਛਾ ਪੈਦਾ ਹੋਈ ਤੇ ਉਹ ਊਂਠ ਲੈ ਕੇ ਉਸ ਪਾਸੇ ਵਲ ਟੁਰ ਪਿਆ। ਪਰ ਉਥੇ ਉਹ ਨਾ ਪਹੁੰਚ ਸਕਿਆ। ਇਕ ਅੱਖ ਦੇ ਫੇਰ ਵਿਚ ਹੀ ਉਹ ਸਭ ਕੁਝ ਉਸ ਦੀਆਂ ਅੱਖਾਂ ਅਗੋਂ ਅਲੋਪ ਹੋ ਗਿਆ ਅਤੇ ਉਹ ਇਕੱਲਾ ਰਹਿ ਗਿਆ। ਹਰ ਪਾਸੇ ਰੇਤ ਹੀ ਰੇਤ ਤੇ ਸਿਰ ਤੇ ਸੂਰਜ ਸੀ, ਨਾ ਕੋਈ ਸ਼ਹਿਰ ਸੀ ਤੇ ਨਾ ਝੀਲ। ਉਹ ਦਿਲ ਵਿਚ ਕਹਿਣ ਲਗਾ, 'ਅਜੀਬ ਗਲ ਹੈ! ਮੈਂ ਆਪਣਾ ਸਾਰਾ ਧਨ ਖ਼ਰਚ ਕੇ ਵੀ ਇਹ ਸ਼ਹਿਰ ਜ਼ਹੂਰ ਪ੍ਰਾਪਤ ਕਰਾਂਗਾ।' ਕਾਫ਼ਲੇ ਵਿਚੋਂ ਇਕ ਨੇ ਆਖਿਆ, 'ਸਰਕਾਰ! ਇਹ ਸਭ ਕੁਝ ਮ੍ਰਿਗ ਛਾਇਆ ਤੇ ਧੋਖਾ ਹੈ; ਇਸ ਰੇਗਿਸਤਾਨ ਵਿਚ ਨਾ ਕੋਈ ਸ਼ਹਿਰ ਹੈ ਤੇ ਨਾ ਝੀਲ।'

"ਪਰ ਉਸ ਨੇ ਨਾ ਮੰਨਿਆਂ ਅਤੇ ਉਥੇ ਹੀ ਡੇਰਾ ਜਮਾ ਲਿਆ। ਦੂਜੇ ਦਿਨ ਤਕ ਉਡੀਕਿਆ। ਉਹ ਆਪਣੇ ਤੇਜ਼ ਰਫ਼ਤਾਰ ਚਲਣ ਵਾਲੇ ਊਂਠ ਤੇ ਚੜ੍ਹ ਕੇ ਇਧਰ ਉਧਰ ਭਟਕਦਾ ਰਿਹਾ ਪਰ ਉਸ ਸ਼ਹਿਰ ਤੇ ਝੀਲ ਦਾ ਕੋਈ ਪਤਾ ਨਾ ਮਿਲਿਆ।

"ਉਸ ਨੇ ਆਪਣਾ ਸਫ਼ਰ ਮੁਲਤਵੀ ਕਰ ਦਿਤਾ ਅਤੇ ਉਥੇ ਰੇਗਿਸਤਾਨ ਵਿਚ ਹੀ ਰਹਿਣ ਲਗ ਪਿਆ। ਉਹ ਰੋਜ਼ ਉਸ ਸ਼ਹਿਰ ਤੇ ਝੀਲ ਦੀ ਭਾਲ ਵਿਚ ਮਾਰਿਆ ਮਾਰਿਆ ਫਿਰਦਾ। ਜਿਨੀ ਉਸ ਨੂੰ ਇਨ੍ਹਾਂ ਥਾਵਾਂ ਦੀ ਭਾਲ ਵਿਚ ਅਸੱਫ਼ਲਤਾ ਹੁੰਦੀ, ਓਨੀ ਹੀ ਉਸ ਦੀ ਖ਼ਾਹਸ਼ ਵਧਦੀ ਜਾਂਦੀ, ਇਥੋਂ ਤਾਈਂ ਕਿ ਉਹ ਸੰਸਾਰ

੮੭