ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹਾ ਕੇ ਤੇੜ ਦੁਪੱਟਾ ਬੰਨ੍ਹ ਰਿਹਾ ਸੁਖਪਾਲ ਸੋਚ ਰਿਹਾ ਸੀ, ਪਤਾ ਨਹੀਂ ਨਰਸ ਨੇ ਕੀ ਮਹਿਸੂਸ ਕੀਤਾ ਹੋਵੇ? ਕਿਤੇ ਬੁਰਾ ਮਹਿਸੂਸ ਨਾ ਕਰ ਗਈ ਹੋਵੇ? ਬੁਰਾ ਮਹਿਸੂਸ ਕੀਤਾ ਹੈ ਤਾਂ ਚਾਂਭਲ-ਚਾਂਭਲ ਕਿਉਂ ਬੋਲਦੀ ਸੀ? ਅੱਖਾਂ ਵਿੱਚ ਹੀ ਕਿਉਂ ਹੱਸਦੀ ਸੀ? ਹੱਸਦੀ-ਹੱਸਦੀ ਮਰੋੜਾ ਜਿਹਾ ਕਿਉਂ ਖਾਂਦੀ ਸੀ? ਗੱਲਾਂ ਤਾਂ ਉਸ ਦੀ ਪਤਨੀ ਨਾਲ ਕਰਦੀ ਸੀ, ਬਿੰਦੇ-ਬਿੰਦੇ ਬੈਠਕ ਵੱਲ ਕਾਹਤੋਂ ਝਾਕਦੀ ਸੀ? ਅੱਗੇ ਤਾਂ ਉਹ ਇਸ ਤਰ੍ਹਾਂ ਝਾਕਦੀ ਨਹੀਂ ਸੀ ਹੁੰਦੀ, ਹੁਣ ਕਿਉਂ? ਸੁਖਪਾਲ ਦੇ ਦਿਮਾਗ਼ ਵਿੱਚ ਅਜਿਹੇ ਕਿੰਨੇ ਹੀ ਸਵਾਲਾਂ ਦਾ ਯੁੱਧ ਛਿੜਿਆ ਹੋਇਆ ਸੀ।

-ਸੱਤਵੀਂ 'ਚ ਪੜ੍ਹਦੀ ਐ, ਹੋਰ ਦੱਸ ਕੀ ਇਹਦੇ ਵਣ ਵਧਣਗੇ। ਕਦੋਂ ਦੀ ਗਈ ਐ, ਅਜੇ ਮੁੜਨ ਦਾ ਵੇਲਾ ਨਹੀਂ ਹੋਇਆ ਭਲਾ? ਨਛੱਤਰ ਕੌਰ ਨੇ ਪਰਾਤ ਵਿਚਲੇ ਆਟੇ ਵਿੱਚ ਪਾਣੀ ਪਾਉਂਦਿਆਂ ਆਖਿਆ।

-ਆਜੂ 'ਗੀ, ਤੈਂ ਦੱਸ ਅਜੇ ਈ ਓਹਤੋਂ ਕੀ ਕਰੌਣੈ? ਚੰਗੈ, ਮੁੰਡਾ ਤਾਂ ਸੰਭਾਲਿਆ ਹੋਇਐ। ਆ ਗਿਆ ਤਾਂ ਰੋਟੀ ਪਕੌਣੀ ਦੁੱਭਰ ਕਰ ਦੂ। ਸੁਖਪਾਲ ਨੇ ਬੈਠਕ ਵਿੱਚੋਂ ਮੰਜਾ ਲਿਆ ਕੇ ਵਿਹੜੇ ਵਿੱਚ ਡਾਹੁੰਦਿਆਂ ਕਿਹਾ।

-ਆਹ ਦੁੱਧ ਪਿਐ, ਚੁਬਾਰੇ 'ਚ ਫੜਾ ਔਂਦੀ। ਨਹੀਂ ਤਾਂ ਬਿੱਲੀ ਨੇ 'ਆਹ ਲੈ' ਬੁਲਾ ਦੇਣੀ ਐ।

ਗੋਡੇ ਉੱਤੇ ਲੱਤ ਧਰੀ ਸੁਖਪਾਲ ਮੰਜੇ ਉੱਤੇ ਪਿਆ ਸੀ। ਆਵਾਜ਼ ਦਿੱਤੀ-ਚੁਬਾਰੇ 'ਚੋਂ ਪੰਘੂੜੀ ਲਾ ਲਿਆਂਦੀ?

-ਨਾ, ਕੀਹਨੇ ਲਿਔਣੀ ਸੀ।

-ਕਿੰਨੇ ਦਿਨ ਹੋਗੇ ਮੈਨੂੰ ਕਹਿੰਦੇ ਨੂੰ, ਮੈਥੋਂ ਨੀ ਪਾਈਦਾ ਟੀਟੂ ਹੁਣ ਆਪਣੇ ਨਾਲ। ਨਾ ਸੌਂਦੈ ਨਾ ਸੌਣ ਦਿੰਦੈ। ਸਾਰੀ ਰਾਤ ਢਿੱਡ 'ਚ ਗੋਡੇ ਮਾਰੀ ਜਾਂਦੈ। ਹੁਣ ਸਿਆਣਾ ਹੋ ਗਿਐ, ਅੱਡ ਈ ਪਾਓ ਹੁਣ ਇਹਨੂੰ।

-ਚੰਗਾ, ਆਪੇ ਪਾਲੂੰਗੀ ਮੈਂ।

-ਤੂੰ ਕਿਵੇਂ ਪਾ ਲਏਂਗੀ ਦੋ ਨੂੰ? ਉਹ ਉੱਠਿਆ ਤੇ ਕੰਧੋਲੀ ਉੱਤੋਂ ਦੁੱਧ ਦੀ ਗੜਵੀ ਚੁੱਕ ਕੇ ਕਹਿਣ ਲੱਗਿਆ -ਮੈਂ ਈ ਲਿਓਨਾ ਪੰਘੂੜੀ ਲਾਹ ਕੇ ਫੇਰ, ਨਾਲੇ ਦੁੱਧ ਫੜਾ ਔਨਾ।

ਨਛੱਤਰ ਕੌਰ ਕੁਝ ਨਹੀਂ ਬੋਲੀ।

ਪਰਮਿੰਦਰ ਰੋਟੀ ਪਕਾ ਚੁੱਕੀ ਸੀ ਤੇ ਚੁਬਾਰੇ ਮੂਹਰੇ ਮੰਜਾ ਡਾਹ ਕੇ ਬਿਸਤਰਾ ਵਿਛਾ ਰਹੀ ਸੀ।

ਆਹ ਲਓ ਦੁੱਧ। ਸੁਖਪਾਲ ਨੇ ਕੰਬਦੇ ਹੋਏ ਬੋਲਾਂ ਨਾਲ ਆਖਿਆ ਤੇ ਅੰਦਰ ਚੁਬਾਰੇ ਵਿੱਚ ਚਲਿਆ ਗਿਆ। ਚੁਬਾਰੇ ਵਿੱਚ ਬਲਬ ਜਗ ਰਿਹਾ ਸੀ ਤੇ ਸਟੂਲ ਉੱਤੇ ਟੇਬਲ-ਫੈਨ ਬੇਆਵਾਜ਼ ਚੱਲ ਰਿਹਾ ਸੀ। ਪਰਮਿੰਦਰ ਗੜਵੀ ਫੜਨ ਲੱਗੀ ਤਾਂ ਸੁਖਪਾਲ ਨੇ ਉਸ ਦੀਆਂ ਉਂਗਲਾਂ ਘੁੱਟ ਦਿੱਤੀਆਂ। ਪਰਮਿੰਦਰ ਨੇ ਆਪਣਾ ਹੱਥ ਇਸ ਤਰ੍ਹਾਂ ਖਿੱਚ ਲਿਆ, ਜਿਵੇਂ ਭਰਿੰਡਾਂ ਦੇ ਛੱਤੇ ਨੂੰ ਛੋਹ ਗਿਆ ਹੋਵੇ। ਸੁਖਪਾਲ ਤੋਂ ਵੀ ਗੜਵੀ ਸੰਭਾਲੀ ਨਾ ਜਾ ਸਕੀ। ਫਰਸ਼ ਉੱਤੇ ਗੜਵੀ ਡਿੱਗ ਕੇ ਦੁੱਧ ਦੇ ਛਿੱਟੇ ਖਿੰਡ ਗਏ। ਵੱਖੀ

16

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ