ਉੱਤੋਂ ਉੱਠਿਆ ਤੇ ਭੱਜ ਕੇ ਮੱਘਰ ਨੂੰ ਜੱਫਾ ਜਾ ਮਾਰਿਆ। ਜੱਫੋ-ਜੱਫੀ ਹੋਇਆਂ ਨੂੰ ਦੂਜੇ ਬੰਦੇ ਛੁਡਾਉਣ ਲੱਗੇ, ਪਰ ਬਿਸ਼ਨੀ ਦੇ ਮਾਲਕ ਵਿੱਚ ਜਿਵੇਂ ਕੋਈ ਪਰੇਤ ਆਇਆ ਹੋਇਆ ਸੀ। ਉਸ ਨੇ ਮੱਘਰ ਨੂੰ ਜੱਫਾ ਪਾਇਆ, ਛੱਡਿਆ ਨਾ ਤੇ ਉਸ ਦੇ ਮੋਢੇ ਦੀ ਬੁਰਕੀ ਕੱਢ ਕੇ ਲੈ ਗਿਆ। ਮੱਘਰ ਨੇ ਕੋਲ ਪਈ ਕੁਹਾੜੀ ਚੁੱਕ ਲਈ ਤੇ ਪੀਨ ਪਾਸਿਓਂ ਜ਼ੋਰ ਦੀ ਉਸ ਦੇ ਕੁਪਾਲ ਵਿੱਚ ਜੜ ਦਿੱਤੀ। ਉਹ ਥਾਂ ਦੀ ਥਾਂ ਫੁੜਕ ਗਿਆ। ਹਿਝਕੀਆਂ ਜਿਹੀਆਂ ਲੈਂਦਾ ਥਾਂ ਦੀ ਥਾਂ ਠੰਡਾ ਹੋ ਗਿਆ।
ਪੁਲਸ ਆਈ ਤੇ ਮੱਘਰ ਨੂੰ ਫੜ ਕੇ ਲੈ ਗਈ।
ਬਿਸ਼ਨੀ ਕਈ ਸਾਲ ਮੁਕੱਦਮਾ ਲੜਦੀ ਰਹੀ।
ਆਖ਼ਰ ਨੂੰ ਮੱਘਰ ਬਰੀ ਹੋ ਗਿਆ।
ਬਿਸ਼ਨੀ ਢਿੱਡ ਵਿੱਚ ਮੁੱਕੀਆਂ ਦੇ ਕੇ ਬੈਠੀ ਰਹਿ ਗਈ। ਉਹਦਾ ਦੇਵਤਾ ਮਨੁੱਖ ਜਰਵਾਣੇ ਜੱਟ ਨੇ ਖਾ ਲਿਆ ਸੀ।
ਬਿਸ਼ਨੀ ਸਬਰ ਦੀਆਂ ਘੁੱਟਾਂ ਭਰ ਕੇ ਦਿਨ ਕੱਟਦੀ ਰਹੀ। ਜ਼ਮੀਨ ਕਦੇ ਉਹ ਹਿੱਸੇ ਉੱਤੇ ਦੇ ਦਿੰਦੀ ਤੇ ਕਿਸੇ ਸਾਲ ਠੇਕੇ ਉੱਤੇ ਚੜ੍ਹਾ ਦਿੰਦੀ ਸੀ।
ਉਹਦੇ ਦੋਵੇਂ ਮੁੰਡੇ ਦਿਨੋਂ-ਦਿਨ ਉਡਾਰ ਹੁੰਦੇ ਗਏ। ਉਹਨਾਂ ਨੂੰ ਰੱਜਵਾਂ ਖਵਾਉਂਦੀ, ਰੱਜਵਾਂ ਪਿਆਉਂਦੀ। ਦੁੱਧ ਉਹਦੇ ਘਰੋਂ ਕਦੇ ਥੁੜਿਆ ਨਹੀਂ ਸੀ। ਉਹ ਚਾਹੁੰਦੀ ਸੀ ਕਿ ਉਹਦੇ ਮੁੰਡੇ ਦਿਨਾਂ ਵਿੱਚ ਹੀ ਜੁਆਨ ਹੋ ਜਾਣ ਤੇ ਦੱਬ ਕੇ ਵਾਹੀ ਕਰਨ ਤਾਂ ਕਿ ਉਸ ਨੂੰ ਰੰਡੇਪਾ ਭੁੱਲ ਜਾਵੇ।
ਪਰ ਉਹਦੇ ਅੰਦਰ ਇੱਕ ਅੱਗ ਧੁਖਦੀ ਰਹਿੰਦੀ। ਮੱਘਰ ਜਦ ਕਦੇ ਉਸ ਦੀ ਨਿਗਾਹ ਪੈ ਜਾਂਦਾ ਤਾਂ ਉਸ ਦੇ ਕਾਲਜੇ ਵਿੱਚੋਂ ਇੱਕ ਲਾਟ ਨਿਕਲ ਜਾਂਦੀ। ਉਹ ਝੂਰਦੀ ਕਿ ਉਹ ਚੰਡਾਲ ਨੇ ਉਹਦਾ ਸਿਉਨੇ ਵਰਗਾ ਬੰਦਾ ਪਲਾਂ ਵਿੱਚ ਹੀ ਮੁਕਾ ਦਿੱਤਾ ਸੀ। ਪਰ ਕਦੇ-ਕਦੇ ਤਾਂ ਉਹ ਗੁੱਸੇ ਵਿੱਚ ਕੰਬਣ ਲੱਗ ਜਾਂਦੀ। ਪਰ ਕੀ ਕਰਦੀ?
ਮੱਘਰ ਵਿਆਹਿਆ ਗਿਆ ਸੀ। ਉਸ ਦੇ ਵੀ ਹੁਣ ਜਵਾਕ ਹੋ ਗਏ ਸਨ। ਉਹ ਭਾਈਆਂ ਨਾਲੋਂ ਅੱਡ ਹੋ ਗਿਆ ਸੀ। ਉਸਦੀ ਤੀਵੀਂ ਪੁੱਜ ਕੇ ਨਰਮ ਸੀ ਤੇ ਉਸ ਨੂੰ ਮਾੜੇ ਕੰਮਾਂ ਤੋਂ ਸਮਝਾਉਂਦੀ ਤੇ ਬਚਾਉਣ ਦੀ ਕੋਸ਼ਿਸ਼ ਕਰਦੀ। ਉਹ ਅਜੇ ਵੀ ਚੁੱਕਵੀਂ ਤੇ ਤੜੀ ਵਾਲੀ ਗੱਲ ਕਰਦਾ ਸੀ। ਹੱਥ ਵਿੱਚ ਹਮੇਸ਼ਾ ਹੀ ਪਿੱਤਲ ਦੇ ਕੋਕਿਆਂ ਵਾਲੀ ਚਿਲਕਵੀਂ ਗੰਡਾਸੀ ਰੱਖਦਾ। ਕੰਮ ਦਾ ਡੱਕਾ ਨਹੀਂ ਸੀ ਤੋੜਦਾ। ਬਿਸ਼ਨੀ ਦੇ ਘਰ ਮੂਹਰ ਦੀ ਵੀ ਉਹ ਕਦੇ-ਕਦੇ ਲੰਘ ਜਾਂਦਾ। ਸ਼ਾਇਦ ਉਸ ਨੂੰ ਹੈਂਕੜੀ ਸੀ ਕਿ ‘ਇਹ ਕੱਲ੍ਹ ਦੇ ਜਵਾਕੜੇ ਮੇਰਾ ਕੀ ਫੰਨੂ ਖੋਹ ਲੈਣਗੇ।”
ਬਿਸ਼ਨੀ ਦੋਵੇਂ ਮੁੰਡਿਆਂ ਨੂੰ ਸਭ ਕੁਝ ਦੱਸਦੀ ਰਹਿੰਦੀ। ਰਾਤ ਨੂੰ ਪੈਣ ਲੱਗੀ ਉਹਨਾਂ ਮੁਹਰੇ ਘਿਣਾਂ ਪਾਉਂਦੀ- “ਜੇ ਕਿਤੇ ਪਿਓ ਦਾ ਬਦਲਾ ਲਵੋ।
‘ਜਿੱਦਣ ਇਸ ਜੱਟ ਦਾ ਚੂਲੀਏਂ ਲਹੂ ਪੀਤਾ, ਮੇਰਾ ਤਾਂ ਓਦਣ ਕਾਲਜਾ ਠਰੂ!’ ਕਦੇ-ਕਦੇ ਉਹ ਆਪਣਾ ਸਾਰਾ ਦਿਲ ਆਪਣੇ ਦੋਵੇਂ ਪੁੱਤਰਾਂ ਮੂਹਰੇ ਢੇਰੀ ਕਰ ਦਿੰਦੀ।
ਹੁਣ ਤਾਂ ਜਿਵੇਂ ਇੱਕੋ ਗੱਲ ਭੂਤ ਬਣ ਕੇ ਉਹਦੇ ਸਿਰ ਉੱਤੇ ਸਵਾਰ ਹੋ ਗਈ ਸੀ। ਉਸ ਨੇ ਕਦੀ ਨਹੀਂ ਸੀ ਸੋਚਿਆ ਕਿ ਉਹਦਾ ਕੋਈ ਪੁੱਤ ਵਿਆਹਿਆ ਜਾਵੇ। ਉਸ ਨੇ
178
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ