ਇਹ ਸਫ਼ਾ ਪ੍ਰਮਾਣਿਤ ਹੈ
ਆਵਦੀ ਜੈਦਾਤ ਦੇ ਜ਼ੋਰ ’ਤੇ ਉਹਨਾਂ ਨੂੰ ਛੁਡਾਊਂ। ਤੂੰ ਵੀਰਾ ਉਹਨਾਂ ਦੇ ਫੁੱਲ ਦੀ ਨਾ ਲਾਈਂ।
ਬਿਸ਼ਨੀ ਪਾਗ਼ਲਾਂ ਵਾਂਗ ਬੋਲ ਰਹੀ ਸੀ ਤੇ ਉੱਚੀ-ਉੱਚੀ ਗੜ੍ਹਕ ਰਹੀ ਸੀ। ਸਾਰਾ ਅਗਵਾੜ ਮੂੰਹ ਵਿੱਚ ਉਂਗਲਾਂ ਪਾਈ ਉਹਨਾਂ ਦੇ ਵਿਹੜੇ ਵਿੱਚ ਖੜ੍ਹਾ ਸੀ। ਹਰ ਇੱਕ ਦੇ ਮੂੰਹੋਂ ਵਾਰ-ਵਾਰ ਇਹੀ ਗੱਲ ਨਿੱਕਲਦੀ ਸੀ- ‘ਅਸ਼ਕੇ ਬੁੜ੍ਹੀਏ ਤੇਰੇ।’♦
180
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ