ਕੀਤਾ ਉਹਨੇ ਅਜਿਹਾ ਕੁਕਰਮ? ਉਹਨੇ ਦੇਵੀ ਦੀ ਕੜਾਹੀ ਸੁੱਖੀ-ਉਹ ਪੰਜ ਸੌ ਇਕ ਰੁਪਏ ਦੀ ਕੜਾਹੀ ਕਰੇਗਾ, ਜੇ ਦੇਵਾਂ ਸਹੀ ਸਲਾਮਤ ਘਰ ਵਾਪਸ ਆ ਜਾਵੇ।
ਘਰ ਵਿਚ ਪੌਣੀ ਬੋਤਲ ਵਿਸਕੀ ਦੀ ਪਈ ਹੋਈ ਸੀ। ਉਹਨੇ ਕੱਚ ਦਾ ਵੱਡਾ ਗਿਲਾਸ ਲਿਆ ਤੇ ਸ਼ਰਾਬ ਨਾਲ ਗਲਗਸਾ ਕਰ ਲਿਆ। ਕੌੜੀ ਲੱਗੀ ਤਾਂ ਪਾਣੀ ਪਾ ਲਿਆ। ਦੋ ਘੁੱਟਾਂ ਹੀ ਕੌੜੀਆਂ ਸਨ, ਬਾਕੀ ਸਾਰਾ ਗਿਲਾਸ ਉਹ ਪਾਣੀ ਸਮਝ ਕੇ ਚਰੜ ਚਰੜ ਪੀ ਗਿਆ। ਫੇਰ ਇਕ ਹੋਰ ਗਿਲਾਸ। ਨਸ਼ਾ ਪੈਰ ਥਿੜਕਾਉਣ ਲੱਗਿਆ ਤਾਂ ਉਹ ਮੰਜੇ ਉੱਤੇ ਪੈ ਕੇ ਡੂੰਘੀਆਂ ਸੋਚਾਂ ਵਿਚ ਉੱਤਰ ਗਿਆ। ਨਸ਼ੇ ਦੀ ਲੋਰ ਵਿਚ ਦੇਵਾਂ ਹੋਰ ਬਹੁਤ ਯਾਦ ਆਉਂਦੀ। ਉਹਨੂੰ ਆਪਣਾ ਕਸੂਰ ਭੁੱਲਣ ਲੱਗਿਆ। ਉਹਨੇ ਪੰਜ ਸੌ ਰੁਪਿਆ ਦੇ ਕੇ ਜੇ ਉਹਨੂੰ ਹਰਖ ਵਿਚ ਆਖ ਦਿੱਤਾ ਸੀ ਕਿ ਨਿੱਕਲ ਜਾਹ ਘਰੋਂ ਤਾਂ ਕੀ ਸੱਚਮੁੱਚ ਨਿੱਕਲ ਜਾਣਾ ਸੀ। ਇਹ ਗੱਲਾਂ ਤਾਂ ਪੰਜਾਹ ਵਾਰ ਪਹਿਲਾਂ ਹੋਈਆਂ ਸਨ। ਓਦੋਂ ਕਿਉਂ ਨਾ ਚਲੀ ਗਈ ਉਹ? ਹੁਣ ਮਿੰਟਾਂ ਵਿਚ ਦੀ ਘਰ ਛੱਡ ਕੇ ਚਲੀ ਗਈ। ਜਾਣਾ ਸੀ ਤਾਂ ਦਿਨ ਵੇਲੇ ਜਾਂਦੀ। ਅੱਧੀ ਰਾਤ, ਇਹ ਕੋਈ ਘਰੋਂ ਨਿੱਕਲਣ ਦਾ ਵੇਲਾ ਸੀ। ਪਛਤਾਵੇਗੀ ਨਾਲੇ ਫੇਰ। ਕਾਹਲ ਵਿਚ ਫ਼ੈਸਲਾ ਕਰਨ ਵਾਲੇ ਲੋਕ ਹਮੇਸ਼ਾ ਪਛਤਾਉਂਦੇ ਹਨ।
ਜਨਕ ਰਾਜ ਲਈ ਦੇਵਾਂ ਦੇ ਮੋਹ ਦੀ ਹੱਦ ਕੁਰਬਾਨੀ ਦੇ ਛਿਣਾਂ ਨੂੰ ਫੜਨ ਲੱਗੀ। ਜੇ ਮੈਂ ਨਾ ਹੋਇਆ ਇਸ ਜਹਾਨ ਉੱਤੇ ਤਾਂ ਉਹਦਾ ਬਣੇਗਾ ਕੀ, ਕੁੱਤੀ ਰੰਨ ਦਾ? ਉਹਨੇ ਦੇਵਾਂ ਨੂੰ ਆਪਣਾ ਵਿਗੋਚਾ ਦਿਖਾਉਣਾ ਚਾਹਿਆ। ਉਹਨੇ ਤੀਜਾ ਪੈੱਗ ਵੀ ਪੀ ਲਿਆ। ਉੱਠ ਕੇ ਪੌੜੀਆਂ ਥੱਲੇ ਪਈ ਮਿੱਟੀ ਦੇ ਤੇਲ ਦੀ ਕੇਨੀ ਦੇਖੀ, ਭਰੀ ਹੋਈ ਸੀ। ਉਹਨੂੰ ਤਸੱਲੀ ਹੋਈ, ਐਨਾ ਤੇਲ ਤਾਂ ਬਹੁਤ ਹੈ ਇਕ ਬੰਦੇ ਦੇ ਸੜ-ਮਰਨ ਲਈ। ਕਮਰੇ ਵਿਚ ਆ ਕੇ ਉਹਨੇ ਫ਼ੈਸਲਾ ਕੀਤਾ ਕਿ ਉਹ ਸਾਰੀ ਬੋਤਲ ਮੁਕਾ ਕੇ ਆਪਣੇ ਸਰੀਰ ਉੱਤੇ ਪੂਰੀ ਕੇਨੀ ਮੂਧੀ ਕਰ ਲਵੇਗਾ ਤੇ ਫੇਰ ਵਿਹੜੇ ਵਿਚ ਲੰਮਾ ਪੈ ਕੇ ਆਪਣੇ-ਆਪ ਨੂੰ ਅੱਗ ਲਾ ਲਵੇਗਾ। ਚੁੱਪ-ਚਾਪ ਮੱਚ ਜਾਵੇਗਾ। ਕੋਈ ਚੀਖ ਪੁਕਾਰ ਨਹੀਂ ਕਰੇਗਾ। ਕਿਸੇ ਗੁਆਂਢੀ ਤਕ ਨੂੰ ਵੀ ਪਤਾ ਨਹੀਂ ਲੱਗੇਗਾ।
ਇਕ ਵੱਜਣ ਵਾਲਾ ਸੀ। ਉਹਨੇ ਆਲ ਇੰਡੀਆ ਰੇਡੀਓ ਦਾ ਉਰਦੂ ਪ੍ਰੋਗਰਾਮ ਖੋਲ੍ਹ ਲਿਆ। ਗਾਣਾ ਆ ਰਿਹਾ ਸੀ, “ਸੌ ਗਿਆ ਸਾਰਾ ਜ਼ਮਾਨਾ, ਨੀਂਦ ਕਿਉਂ ਆਤੀ ਨਹੀਂ।’ ਉਹ ਮੁਸਕਰਾਇਆ, ਦੇਖੋ ਸਾਲ਼ਾ ਰੇਡੀਓ ਵੀ ਜਿਵੇਂ ਜਾਣਦਾ ਹੋਵੇ। ਬੋਤਲ ਵਿਚ ਇਕ-ਦੋ ਪੈੱਗ ਰਹਿੰਦੇ ਹੋਣਗੇ। ਉਹਨੂੰ ਪੂਰਾ ਨਸ਼ਾ ਸੀ। ਉਹਨੇ ਟੇਪ ਰਿਕਾਰਡਰ ਲੱਭਿਆ। ਉਹ ਚਾਹੁੰਦਾ ਸੀ, ਉਹ ਆਪਣੀਆਂ ਆਖ਼ਰੀ ਗੱਲਾਂ ਟੇਪ ਕਰ ਦੇਵੇ। ਦੇਵਾਂ ਬਾਅਦ ਵਿਚ ਸੁਣੇਗੀ ਤੇ ਰੋਵੇਗੀ, ਪਰ ਇਹ ਕੀ ਉਹ ਤਾਂ ਮਾਈਕ ਵਿਚ ਬੋਲਦਾ ਖ਼ੁਦ ਹੀ ਰੋਣ ਲੱਗਿਆ। ਰੋ ਰੋ ਕੇ ਪਤਾ ਨਹੀਂ ਕੀ ਊਲ-ਜਲੂਲ ਬੋਲਦਾ ਰਿਹਾ। ਉਹਨੂੰ ਨਾ ਮੰਜੇ ਉੱਤੇ ਲੰਮਾ ਪੈ ਕੇ ਚੈਨ ’ਚ ਸੀ ਤੇ ਨਾ ਬੈਠ ਕੇ। ਉੱਠ ਕੇ ਤੁਰਨ ਫਿਰਨ ਲਗਦਾ ਤੇ ਗੇੜਾ ਖਾ ਕੇ ਡਿੱਗ ਪੈਂਦਾ। ਡਿੱਗ ਕੇ ਹੋਰ ਰੋਂਦਾ ਤੇ ਬੋਲਦਾ। ਟੇਪ ਚੱਲ ਰਿਹਾ ਹੁੰਦਾ। ਉਹਨੇ ਕਾਗ਼ਜ਼ ਪੈੱਨ ਲੈ ਕੇ ਦੋ ਸਫ਼ਿਆਂ ਦੀ ਲੰਮੀ ਚਿੱਠੀ ਵੀ ਲਿਖੀ। ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦੇ ਨਾਂ ਲਿਖ ਮਾਰੇ। ਇਹ ਕੀ ਉਹ ਖ਼ੁਦ ਆਪਣੀ ਮਰਜ਼ੀ ਨਾਲ ਮਰ
ਛੱਡ ਕੇ ਨਾ ਜਾਹ
205