ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਵੱਡਾ ਭਾਈ ਦੇਵਤਾ ਪੁਰਸ਼ ਸੀ। ਉਹ ਨੂੰ ਪੁੱਤਾਂ ਵਾਂਗ ਰੱਖਦਾ। ਭਰਪੂਰ ਦਾ ਜਦੋਂ ਵਿਆਹ ਧਰਿਆ ਹੋਇਆ ਸੀ, ਉਹ ਦੀ ਭਰਜਾਈ ਅਚਾਨਕ ਬਿਮਾਰ ਹੋਈ ਤੇ ਮਰ ਗਈ। ਵਿਆਹ ਦੋ ਮਹੀਨੇ ਪਿੱਛੇ ਪਾ ਦਿੱਤਾ ਗਿਆ ਸੀ। ਵੱਡੇ ਭਾਈ ਨੇ ਉਹ ਦਾ ਵਿਆਹ ਤਾਂ ਜਿਵੇਂ ਕਿਵੇਂ ਕੀਤਾ, ਪਰ ਬਾਅਦ ਵਿਚ ਉਹ ਘਰ ਨਹੀਂ ਟਿਕਿਆ। ਚੁਤਾਲੀ ਪੰਤਾਲੀ ਸਾਲ ਦੀ ਉਮਰ ਸੀ, ਸਭ ਛੱਡ ਛੁਡਾ ਕੇ ਤੁਰ ਗਿਆ, ਸਾਧਾਂ ਦੇ ਸੰਗ। ਧਾਰਮਿਕ ਪ੍ਰਵਿਰਤੀ ਦਾ ਬੰਦਾ ਸੀ। ਕਹਿੰਦਾ- "ਲੈ ਬਈ ਭੂਰਿਆ, ਘਰ ਵੀ ਤੇਰਾ ਤੇ ਇਹ ਦੋਵੇਂ ਜੁਆਕ ਵੀ ਤੇਰੇ। ਹੁਣ ਤੂੰ ਹੀ ਇਨ੍ਹਾਂ ਨੂੰ ਪਾਲ।"

ਕੁੜੀ ਵੱਡੀ ਸੀ, ਉਦੋਂ ਤੇ ਚੌਦਾਂ ਸਾਲ ਦੀ ਤੇ ਮੁੰਡਾ ਨੌ ਦਸ ਵਰ੍ਹਿਆਂ ਦਾ। ਸਕੂਲ ਜਾਂਦੇ ਸਨ।

ਦੋ ਕੁ ਸਾਲ ਤਾਂ ਮਲਕੀਤ ਚੁੱਪ ਰਹੀ, ਫੇਰ ਮੁੰਡੇ ਕੁੜੀ ਦੀ ਗੱਲ ਨੂੰ ਲੈ ਕੇ ਖਿਝਣ ਲੱਗੀ। ਅਸਲ ਵਿਚ ਮਾਨਸਿਕ ਕਾਰਨ ਇਹ ਹੋਵੇਗਾ ਕਿ ਉਹ ਦੇ ਆਪ ਕੋਈ ਜੁਆਕ ਜੱਲਾ ਨਹੀਂ ਹੋ ਰਿਹਾ ਸੀ। ਉਹ ਆਖਦੀ-"ਕਿਸੇ ਦੇ ਪਾਲ ਕੇ ਮੈਂ ਕੀ ਕਰਨੇ ਨੇ?"

ਭਰਪੂਰ ਤਿੜਕ ਪੈਂਦਾ-'ਕਿਸੇ ਦੇ ਕੀਹਦੇ ਹੋਏ? ਹੁਣ ਤਾਂ ਇਹ ਮੇਰੇ ਨੇ। ਮੈਂ ਈ ਇਨ੍ਹਾਂ ਦਾ ਪਿਓ, ਮੈਂ ਈ ਇਨ੍ਹਾਂ ਦੀ ਮਾਂ।"

"ਤੁਸੀਂ ਮਾਂ ਬਣੋ ਫੇਰ, ਮੈਂ ਇਨ੍ਹਾਂ ਦੀ ਮਾਂ ਕਿਵੇਂ ਹੋਈ?"

ਭਰਪੂਰ ਸਿੰਘ ਨੂੰ ਕਦੇ ਲੱਗਦਾ, ਜਿਵੇਂ ਉਹ ਦੇ ਭਤੀਜਾ ਭਤੀਜੀ ਉਹ ਦੇ ਆਪਣੇ ਹੀ ਸਕੇ ਭੈਣ ਭਰਾ ਹੋਣ। ਧੀ ਪੁੱਤ ਤਾਂ ਹੁਣ ਉਹ ਉਹਦੇ ਸਨ ਹੀ।

ਮਲਕੀਤ ਕਦੇ ਕਦੇ ਬਹੁਤ ਬਦਹਵਾਸ ਹੋ ਉੱਠਦੀ ਤੇ ਕਹਿੰਦੀ-"ਇਨ੍ਹਾਂ ਨੂੰ ਇਨ੍ਹਾਂ ਦੇ ਨਾਨਾ ਨਾਨੀ ਸਾਂਭਣ ਜਾਂ ਕੋਈ ਮਾਮਾ ਮਾਮੀ, ਮੇਰੇ ਇਹ ਕੀ ਲੱਗਦੇ ਨੇ।"

ਝਗੜਾ ਬਹੁਤ ਵਧ ਜਾਂਦਾ ਤਾਂ ਉਹ ਆਖਦੀ-"ਏਸ ਘਰ 'ਚ ਜਾਂ ਤਾਂ ਇਹ ਰਹਿਣਗੇ ਜਾਂ ਮੈਂ ਰਹੂੰਗੀ।"

ਉਹ ਜਵਾਬ ਦਿੰਦਾ-"ਇਹ ਤਾਂ ਇੱਥੇ ਈ ਰਹਿਣਗੇ, ਤੂੰ ਨਹੀਂ ਰਹਿਣਾ, ਨਾ ਰਹਿ। ਜਾਹ, ਜਿੱਧਰ ਨੂੰ ਜੀਅ ਕਰਦੈ ਤੇਰਾ।" ਫੇਰ ਉਹ ਦਾ ਦਿਮਾਗ਼ ਵੀ ਉੱਖੜ ਜਾਂਦਾ ਤੇ ਉਹ ਵੀ ਬੋਲ ਕੁਬੋਲ ਕਰਦਾ-"ਭੈਣ ਚੋ... ਕੁੱਤੀ ਤੀਮੀਂ, ਗੱਲਾਂ ਕੀ ਕਰਦੀ ਹੈ। ਫੰਡਰ ਕਿਤੋਂ ਦੀ। ਆਵਦੇ ਕੁਝ ਹੁੰਦਾ ਨ੍ਹੀਂ, ਤੈਨੂੰ ਦੂਜਿਆਂ ਦੇ ਜੁਆਕ ਕਿਉਂ ਚੰਗੇ ਲੱਗਣ।"

ਐਨੀ ਸੁਣ ਕੇ ਮਲਕੀਤ ਢੈਲੀ ਹੋ ਜਾਂਦੀ ਤੇ ਫੇਰ ਰੋਣ ਲੱਗਦੀ। ਚੁੰਨੀ ਦੇ ਪੱਲੇ ਨਾਲ ਹੰਝੂ ਪੂੰਝ ਪੂੰਝ ਅੱਖਾਂ ਸੁਜਾ ਲੈਂਦੀ।

ਉਨ੍ਹਾਂ ਦਾ ਇਹ ਨਿੱਤ ਦਾ ਕਲੇਸ਼ ਸੀ।

ਮੁੰਡਾ ਹੁਣ ਦਸਵੀਂ ਵਿਚ ਪੜ੍ਹਦਾ ਸੀ, ਕੁੜੀ ਬਾਰ੍ਹਵੀਂ ਵਿਚ। ਦੋਵੇਂ ਹੀ ਚਾਚੀ ਮੂਹਰੇ ਨੀਵੇਂ ਹੋ ਕੇ ਰਹਿੰਦੇ।ਚਾਚੇ ਗਲ ਲੱਗ ਕੇ ਦਿਨ ਕੱਟ ਰਹੇ ਸਨ। ਪੜ੍ਹਨ ਵਿਚ ਦੋਵੇਂ ਹੁਸ਼ਿਆਰ। ਚਾਚੀ ਦੀਆਂ ਕੌੜੀਆਂ ਮੈਲੀਆਂ ਉਹ ਚੁੱਪ ਚਾਪ ਸਹੀ ਜਾਂਦੇ। ਮਲਕੀਤ ਜਾਣ ਬੁੱਝ ਕੇ ਕੁੜੀ 'ਤੇ ਘਰ ਦੇ ਕੰਮਾਂ ਦਾ ਬੋਝ ਪਾਈ ਰੱਖਦੀ, ਪਰ ਕੁੜੀ ਹੁੰਦੜਹੇਲ ਸੀ। ਅੰਗਾਂ ਪੈਰਾਂ ਦੀ ਖੁੱਲੀ ਤੇ ਤਕੜੀ। ਜਿਹੜਾ ਵੀ ਕੰਮ ਕਹਿੰਦੀ, ਕਰਕੇ ਔਹ ਮਾਰਦੀ ਤੇ

ਖੰਘੂਰ

107