ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਬਾਪ ਕੋਲ ਚਲੀ ਗਈ। ਉਹ ਦਾ ਵਿਆਹ ਹੋ ਚੁੱਕਿਆ ਸੀ। ਸਹੁਰਿਆਂ ਤੋਂ ਮਹੀਨੇ ਵੀਹ ਦਿਨਾਂ ਲਈ ਆਈ ਸੀ। ਤੇ ਫੇਰ ਏਥੇ ਉਹ ਦੀ ਨਾਨੀ ਉਹ ਨੂੰ ਲੈ ਆਈ ਸੀ।

ਪਰਮਜੀਤ ਬੜੀ ਭਾਵਨਾਸ਼ੀਲ ਕੁੜੀ ਸੀ। ਏਸੇ ਕਰਕੇ ਤਾਂ ਉਹ ਉਸ ਭਿਖਾਰੀ ਮੁੰਡੇ ਬਾਰੇ ਐਨਾ ਸੋਚ ਰਹੀ ਸੀ। ਪਰ ਉਹ ਨੂੰ ਸਮਝ ਨਹੀਂ ਆ ਰਹੀ ਸੀ ਕਿ ਮਾਂਘੂ ਜਵਾਨ ਹੋ ਜਾਣ ਕਰਕੇ ਹੁਣ ਐਨਾ ਸ਼ਰਮਾਕਲ ਤੇ ਗੰਭੀਰ ਜਿਹਾ ਬਣ ਗਿਆ ਹੈ ਜਾਂ ਵੱਡਾ ਹੋ ਕੇ ਐਨਾ ਸਮਝਦਾਰ ਕਿ ਉਹ ਨੂੰ ਆਪਣੀ ਗਰੀਬੀ ਦਾ ਅਹਿਸਾਸ ਹੋ ਗਿਆ। ਸ਼ਾਇਦ ਉਹ ਨੂੰ ਪਤਾ ਲੱਗ ਗਿਆ ਹੈ ਕਿ ਗਲੀ ਦੇ ਮੁੰਡੇ ਕੁੜੀਆਂ ਹੋਰ ਸਮਾਜ 'ਚੋਂ ਨੇ ਤੇ ਉਹ ਆਪ ਹੋਰ ਸਮਾਜ ਵਿਚੋਂ।

ਮਾਂਘੂ

123