ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/125

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵਾਲੇ ਨਾਲ ਗੱਲ ਕਰ ਲੈਂਦੇ? ਸਾਰੇ ਦੂਰ ਦੇ ਜੁਆਕ ਰਿਕਸ਼ਿਆਂ 'ਤੇ ਜਾਂਦੇ ਨੇ, ਆਪਣੇ ਆਪਣੇ ਮਾਡਲ ਸਕੂਲਾਂ ਨੂੰ।'

'ਚੱਲ, ਏਸ ਬਹਾਨੇ ਬੁੜ੍ਹੇ ਦੀ ਸੈਰ ਹੋ ਜਾਂਦੀ ਐ। ਠੰਡ ਪੈਰ ਮੋਕਲੇ ਰਹਿੰਦੇ ਨੇ। ਘਰ ਬੈਠਾ ਬੁੜ੍ਹਾ ਮੱਖੀਆਂ ਹੀ ਮਾਰਦਾ ਹੋਉ।' ਮੈਂ ਜਵਾਬ ਦਿੰਦਾ।

ਇੱਕ ਦਿਨ ਮੈਂ ਪੁੱਛਣ ਲੱਗਿਆ 'ਬਾਬਾ ਜੀ, ਐਧਰੋਂ ਕਿੱਥੋਂ ਜਿਉਂ ਆਉਂਦੇ ਹੁੰਨੇ ਓਂ? ਮੈਂ ਚਾਹੁੰਦਾ ਸੀ, ਗੱਲ ਛੇੜ ਕੇ ਉਹਦੇ ਬਾਰੇ ਹੋਰ ਵੀ ਅਤਾ ਪਤਾ ਕਰ ਲਵਾਂ। ਪਰ ਘਰਵਾਲੀ ਨੇ ਮੇਰਾ ਗੋਡਾ ਦੱਬ ਦਿੱਤਾ। ਕਹਿੰਦੀ ਛੱਡੋ ਜੀ, ਤੁਸੀਂ ਕੀ ਲੈਣਾ ਐ ਇਨ੍ਹਾਂ ਗੱਲਾਂ ਤੋਂ? ਕਿੱਧਰੋਂ ਆਉਂਦਾ ਹੋਵੇ, ਕਿੱਧਰੋਂ ਨਾ ਆਉਂਦਾ ਹੋਵੇ।'

ਕਈ ਮਹੀਨੇ ਲੰਘ ਗਏ। ਤੇ ਫੇਰ ਇੱਕ ਦਿਨ ਮੈਂ ਊਹ ਨੂੰ ਐਸ. ਡੀ. ਐੱਮ. ਪਾਰਕ ਵਿਚ ਚਿੱਟੇ ਫੁੱਲਾਂ ਦੇ ਰੁੱਖ ਥੱਲੇ ਬੈਠਾ ਦੇਖਿਆ। ਉਹ ਮੂੰਹ ਉਤਾਂਹ ਚੁੱਕ ਕੇ ਰੁੱਖ ਵੱਲ ਝਾਕ ਰਿਹਾ ਸੀ। ਓਹੀ ਦੋਵੇਂ ਬੱਚੇ ਉਹਦੇ ਆਸ ਪਾਸ ਕੋਈ ਖੇਡ ਖੇਡ ਰਹੇ ਸਨ। ਫੇਰ ਕਿਸੇ ਦਿਨ ਮੈਂ ਉਹ ਨੂੰ ਦੇਖਿਆ, ਉਹ ਇੱਕ ਦੁਕਾਨ ਅੱਗੇ ਲੋਹੇ ਦੀ ਟੁੱਟੀ ਕੁਰਸੀ 'ਤੇ ਚੁੱਪ ਚਾਪ ਬੈਠਾ ਸੀ। ਦੁਕਾਨ ਦਾ ਮਾਲਕ ਉਹਦੇ ਨਾਲ ਕੋਈ ਗੱਲ ਨਹੀਂ ਕਰਦਾ ਸੀ। ਇਹ ਦੁਕਾਨ ਕਿਸੇ ਇੱਕ ਹੋਰ ਗਲੀ ਵਿਚ ਸੀ, ਜਿੱਥੇ ਮਸਾਂ ਹੀ ਕੋਈ ਗਾਹਕ ਆਉਂਦਾ ਹੋਵੇਗਾ। ਤੇ ਫੇਰ ਇੱਕ ਦਿਨ ਉਹ ਮਿਉਂਸੀਪਲ ਕਮੇਟੀ ਦੇ ਦਫ਼ਤਰ ਅੱਗੇ ਚੱਕਰ ਕੱਟ ਰਿਹਾ ਸੀ। ਦੋਵੇਂ ਹੱਥ ਪਿਛਾਂਹ ਕੀਤੇ ਹੋਏ ਤੇ ਬੁੱਲ੍ਹ ਹਿਲਦੇ-ਜਿਵੇਂ ਕੋਈ ਗਿਣਤੀ ਮਿਣਤੀ ਜਿਹੀ ਕਰ ਰਿਹਾ ਹੋਵੇ। ਏਧਰੋਂ ਓਧਰ ਤੇ ਓਧਰੋਂ ਏਧਰ ਬੇਮਤਲਬ ਹੀ ਤੁਰਦਾ ਫਿਰਦਾ, ਮੇਰੇ ਵੱਲ ਉਹਦੀ ਨਿਗਾਹ ਹੋਈ ਸੀ, ਪਰ ਉਹ ਬੋਲਿਆ ਕੁਝ ਨਹੀਂ। ਕਿਸੇ ਚਿੰਤਾ ਜਾਂ ਕਿਸੇ ਉਡੀਕ ਵਿਚ ਹੋਵੇਗਾ।

ਉਸ ਬੁੱਢੇ ਬਾਰੇ ਮੇਰੇ ਮਨ ਵਿਚ ਨਿੱਕਾ ਨਿੱਕਾ ਅਹਿਸਾਸ ਰਹਿੰਦਾ। ਇਹ ਸੋਚ ਵੀ ਕਦੇ ਇਹ ਦਿਨ ਆਪਣੇ 'ਤੇ ਵੀ ਆਉਣਗੇ, ਜਦੋਂ ਜ਼ਿੰਦਗੀ ਦਾ ਕੋਈ ਮਕਸਦ ਹੀ ਨਾ ਰਹਿ ਜਾਂਦਾ ਹੋਵੇ।

ਉਨ੍ਹਾਂ ਦਿਨਾਂ ਵਿਚ ਹੀ ਮੈਂ ਆਪਣੇ ਪਿੰਡ ਜਾਣਾ ਸ਼ੁਰੂ ਕਰ ਦਿੱਤਾ। ਓਥੇ ਮੈਂ ਆਪਣਾ ਖਸਤਾ ਹਾਲ ਮਕਾਨ ਢਾਹ ਕੇ ਨਵਾਂ ਮਕਾਨ ਬਣਾ ਰਿਹਾ ਸੀ। ਚਾਹਿਆ ਸੀ, ਪਿਓ ਦਾਦੇ ਦੀ ਜਗ੍ਹਾ ਹੈ, ਫੇਰ ਆਪਣੀ ਜਨਮ ਭੂਮੀ, ਕਦੇ ਕਦੇ ਓਥੇ ਜਾ ਕੇ ਰਿਹਾ ਕਰਾਂਗਾ-ਸ਼ਹਿਰ ਦੇ ਭੀੜ ਭੜੱਕੇ ਤੇ ਫ਼ਜ਼ੂਲ ਕਿਸਮ ਦੇ ਘਰੇਲੂ ਝਮੇਲਿਆਂ ਤੋਂ ਦੂਰ। ਪਿੰਡ ਜਾ ਕੇ ਮਨ ਨੂੰ ਸ਼ਾਂਤੀ ਮਿਲੇਗੀ। ਇਹ ਪਿੰਡ ਬਹੁਤੀ ਦੂਰ ਨਹੀਂ ਸੀ। ਮੈਂ ਸਵੇਰੇ ਸਵੇਰੇ ਪਹਿਲੀ ਦੂਜੀ ਬੱਸ ਨਿਕਲ ਜਾਂਦਾ ਤੋਂ ਸ਼ਾਮ ਨੂੰ ਆਖ਼ਰੀ ਬੱਸ ਮੁੜ ਆਉਂਦਾ। ਇਸ ਦੌਰਾਨ ਮੈਂ ਓਸ ਬੁੱਢੇ ਬਾਬੇ ਨੂੰ ਕਦੇ ਨਾ ਦੇਖ ਸਕਿਆ। ਨਾ ਹੀ ਘਰਵਾਲੀ ਨਾਲ ਉਹ ਦੇ ਬਾਰੇ ਕਦੇ ਕੋਈ ਗੱਲ ਚੱਲੀ। ਉਹ ਦੀ ਗੱਲ ਅਸੀਂ ਕੀ ਕਰਦੇ, ਆਪਣੇ ਝਗੜੇ ਝੇੜੇ ਹੀ ਨਹੀਂ ਮੁੱਕਦੇ ਸਨ। ਨਵਾਂ ਮਕਾਨ ਪਾਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਇਨ੍ਹਾਂ ਚੱਕਰਾਂ ਵਿਚ ਹੀ ਦਿਨ ਗੁਜ਼ਰ ਜਾਂਦਾ ਤੇ ਰਾਤ ਮੌਤ ਜਿਹਾ ਪੰਧ ਨਿਬੇੜਦੀ।

ਪਿੰਡ ਦੇ ਮਕਾਨ ਵਾਲੇ ਚੱਕਰ ਵਿਚੋਂ ਮੈਂ ਸਾਲ ਬਾਅਦ ਮਸਾਂ ਨਿਕਲਿਆ। ਤੇ ਫੇਰ ਇੱਕ ਦਿਨ ਮੈਂ ਤੇ ਘਰਵਾਲੀ ਸ਼ਾਮ ਵੇਲੇ ਘਰ ਦੇ ਬਾਰ ਅੱਗੇ ਬੈਠੇ ਆਪਣੇ ਜੁਆਕਾਂ ਨੂੰ

ਆਪਣਾ ਆਦਮੀ

125