ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਬਲੈਕ ਵਿਚ ਤੇਲ ਵੇਚਣ ਦਾ ਇਹ ਵੀ ਇੱਕ ਤਰੀਕਾ ਹੁੰਦੈ ਇਨ੍ਹਾਂ ਦਾ। ਜੋ ਲੈ ਆਏ ਸੋ ਲੈ ਆਏ, ਬਾਕੀ ਉਹ ਬਲੈਕ 'ਚ ਵੇਚ ਦਿੰਦੇ ਹੋਣਗੇ।' ਮੈਂ ਅੰਦਾਜ਼ਾ ਲਾਇਆ। 'ਫੇਰ ਤਾਂ ਬੁੜ੍ਹਾ ਚੰਗਾ ਕੰਮ ਕਰਦੈ ਏਹੇ। ਦੱਸ ਦਿੰਦੈ।'

'ਹਾਂ ਜੀ, ਜਦੋਂ ਚੀਨੀ ਆਉਂਦੀ ਐ, ਉਹ ਵੀ ਦੱਸ ਜਾਂਦੈ।'

ਬੜਾ ਲੋਕ ਸੇਵਕ ਐ ਬੁੜ੍ਹਾ ਫੇਰ ਤਾਂ।' ਮੈਂ ਕਿਹਾ ਤੇ ਪੁੱਛਿਆ, 'ਇਹ ਕੌਣ ਐ? ਕੀਹਦਾ ਬੁੜ੍ਹਾ ਐ ਏਹੇ?'

'ਇਹ ਕੋਈ ਨ੍ਹੀ ਜਾਣਦਾ ਸੀ। ਕਿਸੇ ਦਾ ਬੁੜ੍ਹਾ ਹੋਵੇ, ਇਹ ਦਾ ਨਾਉਂ ਵੀ ਕੋਈ ਨ੍ਹੀਂ ਜਾਣਦਾ।ਕਿਸੇ ਜ਼ਨਾਨੀ ਨੇ ਕੀ ਲੈਣਾ ਐ ਇਹ ਗੱਲਾਂ ਪੁੱਛ ਕੇ। ਲੋਕਾਂ ਨੂੰ ਤਾਂ ਮਿੱਟੀ ਦਾ ਤੇਲ ਚਾਹੀਦੈ, ਚੀਨੀ ਚਾਹੀਦੀ ਐ। ਅਸੀਂ ਤਾਂ ਐਨਾ ਜਾਣਦੀਆਂ ਕਿ ਬਾਬਾ ਆਪਣਾ ਆਦਮੀ ਐ ਜਿਹੜਾ ਤੇਲ ਆਇਆ ਦੱਸ ਜਾਂਦੈ, ਚੀਨੀ ਆਈ ਦੱਸ ਜਾਂਦੈ।'

ਆਪਣਾ ਆਦਮੀ

127