ਪ੍ਰੋ: ਮਦਨ ਮੋਹਨ ਸਿੰਘ ਬੇਸਿਕ ਸਿੱਖਿਆ ਦਾ ਪ੍ਰੋਫੈਸਰ ਅਜੇ ਓਸੇ ਕਾਲਜ ਵਿਚ ਸੀ। ਪ੍ਰੋ: ਨਿਰਮਲ ਸਿੰਘ ਦਾ ਬੜਾ ਜਿਗਰੀ ਯਾਰ ਸੀ। ਮਦਨ ਮੋਹਨ ਬੁਲਾਰਾ ਬਹੁਤ ਚੰਗਾ ਸੀ। ਬੜਾ ਮਿਲਣਸਾਰ, ਬੜਾ ਖੁੱਲ੍ਹਾ ਤੇ ਵਿਦਿਆਰਥੀਆਂ ਵਿਚ ਮੁੰਡਿਆਂ ਨਾਲ ਮੁੰਡਾ ਤੇ ਕੁੜੀਆਂ ਨਾਲ ਕੁੜੀ ਬਣ ਕੇ ਰਹਿੰਦਾ।
ਜਦ ਕਦੀ ਮਦਨ ਮੋਹਨ ਦਾ ਚਿੱਤ ਉਦਾਸ ਹੁੰਦਾ, ਉਹ ਨਿਰਮਲ ਸਿੰਘ ਨੂੰ ਮਿਲਣ ਉਸ ਦੇ ਕੋਲ ਚਲਿਆ ਜਾਂਦਾ। ਨਿਰਮਲ ਸਿੰਘ ਦਾ ਕਾਲਜ ਉੱਥੋਂ ਤੀਹ ਪੈਂਤੀ ਮੀਲ ਹੀ ਸੀ।
ਇੱਕ ਵਾਰੀ ਮਦਨ ਮੋਹਨ ਏਸੇ ਤਰ੍ਹਾਂ ਨਿਰਮਲ ਸਿੰਘ ਕੋਲ ਆਇਆ ਹੋਇਆ ਸੀ। ਜਦੋਂ ਕਦੇ ਉਹ ਮਿਲਦੇ ਸ਼ਰਾਬ ਜ਼ਰੂਰ ਪੀਂਦੇ। ਇਸ ਵਾਰੀ ਉਹ ਸ਼ਰਾਬ ਪੀ ਕੇ ਤੇ ਰੋਟੀ ਖਾ ਕੇ ਬਾਹਰ ਨਹਿਰ ਦੀ ਪਟੜੀ 'ਤੇ ਟਹਿਲਣ ਚਲੇ ਗਏ। ਮਦਨ ਮੋਹਨ ਮੱਲੋ ਮੱਲੀ ਉਸ ਨੂੰ ਬਾਹਰ ਲੈ ਗਿਆ।
ਮਦਨ ਮੋਹਨ ਸਧਾਰਨ ਗੱਲਾਂ ਕਰਦਾ ਵੀ ਹੌਂਕੇ ਲੈ ਰਿਹਾ ਸੀ। ਨਿਰਮਲ ਸਿੰਘ ਨੇ ਪੁੱਛਿਆ-'ਹੌਂਕਾ ਜਾ ਵਿਚ ਆ ਕੀ ਭਰ ਜਾਨੈ?' 'ਅੱਜ ਬੱਸ ਤੈਨੂੰ ਹੌਂਕੇ ਦੀ ਗੱਲ ਦੱਸਣ ਈ ਆਇਆਂ।' ਮਦਨ ਮੋਹਨ ਨੇ ਉੱਤਰ ਦਿੱਤਾ ਤੇ ਦੱਸਿਆ ਕਿ ਉਸ ਦੇ ਕਾਲਜ ਵਿਚ ਇੱਕ ਕੁੜੀ ਹੈ।
'ਕਿਹੜੀ?' ਨਿਰਮਲ ਸਿੰਘ ਨੈ ਚੌਂਕ ਕੇ ਪੁੱਛਿਆ, ਕਿਉਂਕਿ ਉਹ ਇਸ ਸੈਸ਼ਨ ਨੂੰ ਛੱਡ ਕੇ ਆਇਆ ਸੀ ਤੇ ਲਗਭਗ ਸਾਰੇ ਮੁੰਡੇ ਕੁੜੀਆਂ ਨੂੰ ਜਾਣਦਾ ਸੀ।
'ਇਕਬਾਲ ਸੋਢੀ' ਮਦਨ ਮੋਹਨ ਨੇ ਉਸ ਕੁੜੀ ਦਾ ਨਾਉਂ ਲੈ ਕੇ ਫੇਰ ਹੌਂਕਾ ਭਰ ਲਿਆ ਤੇ ਕੁਝ ਪਲ ਠਹਿਰ ਕੇ ਫਿਰ ਦੱਸਿਆ-'ਯਾਰ ਉਸ ਕੁੜੀ ਕੰਨੀ ਮੈਂ ਕਦੇ ਬੁਰੀ ਨਿਗਾਹ ਨਾਲ ਨਹੀਂ ਸੀ ਝਾਕਿਆ। ਚੰਗੀ ਉਹ ਮੈਨੂੰ ਜ਼ਰੂਰ ਲੱਗਦੀ ਸੀ। ਗੋਰਾ ਰੰਗ, ਕੱਦ ਸੂਤ ਸਿਰ, ਪਤਲੀ ਜਿਹੀ, ਮਟਕ ਮਟਕ ਤੁਰਦੀ, ਅੱਖਾਂ ਨਾਲ ਹੀ ਗੱਲ ਕਰਦ ਤੇ ਹਸਦੀ ਤਾਂ ਲੋਟ ਪੋਟ ਹੋ ਜਾਂਦੀ। ਉਸ ਦੀ ਇੱਕ ਹੋਰ ਸਹੇਲੀ ਵੀ ਐ-'ਕ੍ਰਿਸ਼ਨਾ।'
'ਕ੍ਰਿਸ਼ਨਾ ਕਿਹੜੀ?' ਨਿਰਮਲ ਸਿੰਘ ਨੇ ਪੁੱਛਿਆ।
'ਉਹੀ, ਪੰਕੇ ਜੇ ਰੰਗ ਵਾਲੀ, ਮੋਟੀਆਂ ਮੋਟੀਆਂ ਅੱਖਾਂ, ਬੋਲ ਥੋੜ੍ਹਾ ਜਾ ਭਾਰੈ।' ਮਦਨ ਮੋਹਨ ਨੇ ਦੱਸਿਆ।
'ਕਿਹੜੀ ਯਾਰ? ਸਮਝ ਨੀ ਆਈ', ਨਿਰਮਲ ਸਿੰਘ ਦੇ ਦਿਮਾਗ਼ ਵਿਚ ਨਹੀਂ ਸੀ।
'ਉਹੀ ਯਾਰ, ਜਿਹੜੀਆਂ ਦੋ ਕੁੜੀਆਂ ਨੇ ਨਹਿਰੂ ਡੇ 'ਤੇ ਗਾਇਆ ਸੀ ਉਨ੍ਹਾਂ 'ਚੋਂ ਇੱਕ ਕੁੜੀ ਜਿਹੜੀ ਕੁੜੀ ਬਣੀ ਸੀ, ਉਹ ਇਕਬਾਲ ਸੀ ਤੇ ਦੂਜੀ ਜਿਹੜੀ ਮੁੰਡਾ ਬਣੀ ਸੀ, ਉਹ ਕ੍ਰਿਸ਼ਨਾ ਸੀ।'
'ਠੀਕ ਠੀਕ', ਨਿਰਮਲ ਸਿੰਘ ਦੇ ਯਾਦ ਆ ਗਿਆ ਸੀ ਮਦਨ ਮੋਹਨ ਨੇ ਅੱਗੇ ਦੱਸਣਾ ਸ਼ੁਰੂ ਕੀਤਾ-'ਇਕਬਾਲ ਨੇ ਇੱਕ ਦਿਨ ਯਾਰ ਚਿੱਠੀ ਲਿਖ ਕੇ ਕ੍ਰਿਸ਼ਨਾ ਨੂੰ ਫੜਾ ਦਿੱਤੀ ਤੇ ਉਹ ਚਿੱਠੀ ਕ੍ਰਿਸ਼ਨਾ ਮੈਨੂੰ ਫੜਾ ਗਈ। ਲਿਖਿਆ ਸੀ-'ਪਿਆਰੇ ਪ੍ਰੋਫੈਸਰ ਸਾਹਿਬ, ਮੈਨੂੰ ਤੁਸੀਂ ਬਹੁਤ ਪਿਆਰੇ ਲਗਦੇ ਹੋ। ਜੇ ਮੈਂ ਤੁਹਾਨੂੰ ਪਿਆਰੀ ਹਾਂ ਤਾਂ ਗੱਲ
ਵਸਾਖੀ ਵਾਲਾ ਪਿੰਡ
129