ਮਕੈਨਿਕ ਦੋਸਤ ਨੇ ਪੰਜ ਛੇ ਵਜੇ ਵਾਪਸ ਆਪਣੇ ਸ਼ਹਿਰ ਨੂੰ ਚਲਿਆ ਜਾਣਾ ਸੀ। ਕ੍ਰਿਸ਼ਨਾ ਤੇ ਇਕਬਾਲ ਬੀ. ਡੀ. ਓ. ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਨੂੰ ਜਾ ਚੁੱਕੀਆਂ ਸਨ। ਕ੍ਰਿਸ਼ਨਾ ਦਾ ਮਾਮਾ ਉਸ ਪਿੰਡ ਵਿਚ ਹੈੱਡਮਾਸਟਰ ਲੱਗਿਆ ਹੋਇਆ ਸੀ। ਸੁਖਦੇਵ ਸਿੰਘ ਉਸੇ ਪਿੰਡ ਵਿਚ ਬੀ. ਡੀ. ਓ. ਤੇ ਰਹਿਣ ਵਾਲਾ ਉਹ ਵਸਾਖੀ ਵਾਲੇ ਪਿੰਡ ਦਾ ਸੀ। ਮਦਨ ਮੋਹਨ ਦਾ ਉਹ ਕਾਲਜ ਦਾ ਸਾਥੀ ਸੀ ਤੇ ਉਸ ਕੋਲ ਹੁਣ ਆਮ ਆਉਂਦਾ ਜਾਂਦਾ ਸੀ। ਮਧਰਾ ਜਿਹਾ ਕੱਦ, ਛੀਂਟਕਾ ਜਿਹਾ ਸਰੀਰ, ਦਾੜ੍ਹੀ ਮੂੱਛਾਂ ਛਾਂਟਵੀਆਂ ਤੇ ਲੁੱਚੀਆਂ ਲੁੱਚੀਆਂ ਅੱਖਾਂ। ਵਸਾਖੀ ਵਾਲੇ ਪਿੰਡ ਉਹ ਨਿੱਤ ਹੀ ਮੁੜ ਜਾਂਦਾ ਸੀ। ਦਸ ਮੀਲ ਦੀ ਤਾਂ ਸਾਰੀ ਗੱਲ ਸੀ। ਵਸਾਖੀ ਵਾਲੇ ਪਿੰਡ ਉਹ ਇੱਕ ਐਸੀ ਲੜਕੀ ਨੂੰ ਪਿਆਰ ਕਰਦਾ ਸੀ, ਜਿਹੜੀ ਪੜ੍ਹੀ ਹੋਈ ਤਾਂ ਅੱਠ ਨੌਂ ਜਮਾਤਾਂ ਸੀ, ਪਰ ਇਸ਼ਕ ਕਰਨ ਵਿਚ ਨਿਰੀ ਅੱਗ ਸੀ। ਦੋ ਮਹੀਨੇ ਉਨ੍ਹਾਂ ਦਾ ਚਿੱਠੀਆਂ ਰਾਹੀਂ ਸਿਲਸਲਾ ਚੱਲਦਾ ਰਿਹਾ, ਪਰ ਹੁਣ ਉਹ ਉਸ ਕੁੜੀ ਨੂੰ ਪੰਜਵੇਂ ਸੱਤਵੇਂ ਦਿਨ ਅੱਧੀ ਰਾਤ ਪਹਿਰ ਦੇ ਤੜਕੇ ਉਸ ਦੇ ਘਰ ਹੀ ਜਾ ਮਿਲਦਾ ਸੀ। ਨਿੱਕੇ ਜਿਹੇ ਕੱਦ ਵਾਲੀ ਉਹ ਕੁੜੀ ਦਲੇਰ ਬੜੀ ਸੀ। 'ਨਾ ਬਾਬਾ ਗੁਰੂ' 'ਨਾ ਬਾਬਾ ਗੁਰੂ' ਕਰਦੀ ਕਰਦੀ ਵੀ ਉਹ ਸਭ ਕੁਝ ਕਰ ਲੈਂਦੀ ਸੀ। ਉਸ ਕੁੜੀ ਦੀ ਇੱਕ ਹੋਰ ਕੁੜੀ ਦੋਸਤ ਸੀ। ਉਸ ਕੁੜੀ ਦਾ ਨਾਉਂ ਮੰਜਰੀ ਸੀ। ਮੰਜਰੀ ਛੋਟੇ ਜਿਹੇ ਸਰੀਰ ਦੀ ਗਿੱਠਲ ਜਿਹੀ, ਰੰਗ ਗੋਰਾ ਤੇ ਅੱਖਾਂ ਮਸ਼ਾਲਾਂ ਵਾਂਗ ਮਚਦੀਆਂ ਸਨ। ਉਹ ਹਰ ਵੇਲੇ ਟਪੂੰ ਟਪੂੰ ਕਰਦੀ ਰਹਿੰਦੀ। ਮੰਜਰੀ ਤੇ ਉਹ ਕੁੜੀ ਚੋਰੀਓ ਜਦ ਕਿਤੇ ਮਿਲਦੀਆਂ ਤਾਂ ਆਪਣੇ ਆਪਣੇ ਇਸ਼ਕ ਦੀਆਂ ਗੱਲਾਂ ਕਰਦੀਆਂ ਤੇ ਸਿਗਰਟਾਂ ਪੀਂਦੀਆਂ। ਮੰਜਰੀ ਉਥੋਂ ਦੇ ਇਕ ਐੱਲ. ਐੱਸ. ਨਾਲ ਫਸੀ ਹੋਈ ਸੀ। ਐੱਲ. ਐੱਸ ਦੀ ਘਰ ਵਾਲੀ ਅਗਾਂਹ ਮੰਜਰੀ ਦੇ ਬੁੱਢੇ ਪਿਓ ਨਾਲ ਇਸ਼ਕ ਕਰਦੀ ਸੀ। ਮੰਜਰੀ ਹੁਣ ਕਿਸੇ ਵੱਡੇ ਸ਼ਹਿਰ ਵਿਚ ਮੈਡੀਕਲ ਕਾਲਜ ਵਿੱਚ ਪੜ੍ਹਦੀ ਸੀ। ਓਥੋਂ ਉਸ ਨੇ ਬੀ. ਡੀ. ਓ. ਵਾਲੀ ਉਸ ਕੁੜੀ ਨੂੰ ਚਿੱਠੀ ਲਿਖੀ ਸੀ ਕਿ ਉਹ ਪ੍ਰੋ: ਮਦਨ ਮੋਹਨ ਸਿੰਘ ਨਾਲ ਉਸ ਦਾ ਪਿਆਰ, ਸੁਖਦੇਵ ਸਿੰਘ ਨੂੰ ਕਹਿ ਕੇ ਸ਼ੁਰੂ ਕਰਵਾ ਦੇਵੇ।
ਸੁਖਦੇਵ ਸਿੰਘ ਅੱਜ ਮੰਜਰੀ ਦਾ ਇਹ ਸੰਦੇਸ਼ ਲੈ ਕੇ ਮਦਨ ਮੋਹਨ ਕੋਲ ਆਇਆ ਸੀ। ਸੁਖਦੇਵ ਸਿੰਘ, ਨਿਰਮਲ ਸਿੰਘ ਤੇ ਮਦਨ ਮੋਹਨ ਚਾਹ ਪੀਂਦੇ ਰਹੇ ਤੇ ਸਧਾਰਨ ਗੱਲਾਂ ਕਰਦੇ ਰਹੇ। ਓਧਰ ਸੱਤ ਵਜੇ ਸ਼ਾਮ ਦਾ ਟਾਈਮ ਹੁੰਦਾ ਜਾਂਦਾ ਸੀ। ਮਦਨ ਮੋਹਨ ਨੇ ਬਹਾਨਾ ਘੜ ਕੇ ਸੁਖਦੇਵ ਸਿੰਘ ਨੂੰ ਪਿਛਲੀ ਬੱਸ ਵਸਾਖੀ ਵਾਲੇ ਪਿੰਡ ਤੋਰ ਦਿੱਤਾ। ਬਹਾਨੇ ਘੜਨ ਤੇ ਨਵੀਆਂ ਨਵੀਆਂ ਸਕੀਮਾਂ ਤਿਆਰ ਕਰਨ ਵਿਚ ਮਦਨ ਮੋਹਨ ਬੜਾ ਤਿੱਖਾ ਸੀ। ਨਿਰਮਲ ਸਿੰਘ ਤਾਂ ਨਿਰਾ ਸੱਚ ਪੁੱਤਰ ਸੀ।
ਸੱਤ ਵਜੇ ਸ਼ਾਮ ਸਿਵਿਆਂ ਵਿਚ ਵੱਡੇ ਵੱਡੇ ਕਰੀਰਾਂ ਦੀ ਓਟ ਵਿਚ ਮਦਨ ਮੋਹਨ ਤੇ ਇਕਬਾਲ ਇੱਕ ਬਹੁਤ ਵੱਡੇ ਕਰੀਰ ਦੀਆਂ ਪਲੂਮਣਾ ਹੇਠ ਪਤਾ ਨਹੀਂ ਕੀ ਕਰਦੇ ਰਹੇ ਤੇ ਨਿਰਮਲ ਸਿੰਘ ਤੇ ਕ੍ਰਿਸ਼ਨਾ ਸਿਵਿਆਂ ਦੀ ਧਰਤੀ 'ਤੇ ਅੱਘੜ ਦੁੱਘੜ ਉੱਘੇ ਘਾਹ ਦੀ ਗੋਦੀ ਵਿਚ ਗੁੰਮ ਸੁੰਮ ਬੈਠੇ ਰਹੇ। ਕਦੇ ਕਦੇ ਨਿਰਮਲ ਸਿੰਘ ਟੁੱਟੀ ਜਿਹੀ ਗੱਲ ਕਰਦਾ ਤੇ ਕ੍ਰਿਸ਼ਨਾ ਅੱਖਾਂ ਪੂੰਝ ਕੇ ਉਸ ਦਾ ਅੱਧਾ ਪਚੱਧਾ ਜਵਾਬ ਦੇ ਦਿੰਦੀ। ਆਖ਼ਰ ਅਧੂਰੀਆਂ ਜਿਹੀਆਂ ਗੱਲਾਂ ਪਿੱਛੋਂ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਚਿੱਠੀ ਪੱਤਰ
132
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ