ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/155

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੀ। ਇਹ ਕਹਿਰ ਸੀ ਕਿ ਪੰਜਾਬੀ ਕਵੀਆਂ ਵਿਚ ਬੇਸਿਰ ਪੈਰ ਦੇ ਊਟ ਪਟਾਂਗ ਕਵਿਤਾ ਲਿਖਣ ਦੀ ਐਸੀ ਭੇਡ ਚਾਲ ਪੈ ਗਈ ਸੀ ਕਿ ਰਸਾਲਿਆਂ ਵਿਚ ਵੀ ਗੀਤ ਜਾਂ ਗ਼ਜ਼ਲ ਕਦੇ ਕਦੇ ਛਪਦੀ। ਇਹ ਊਟ ਪਟਾਂਗ ਭਾਵੇਂ ਕੋਈ ਸਮਝਦਾ ਸੀ ਜਾਂ ਨਾ, ਪਰ ਪ੍ਰਚੱਲਤ ਬੜਾ ਹੋ ਗਿਆ ਸੀ। ਉਹ ਨਿਰਾਸ਼ ਸੀ ਕਿ ਪਾਠਕਾਂ ਤੇ ਸਰੋਤਿਆਂ ਨੂੰ ਝੂਮਾਅ ਦੇਣ ਵਾਲੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਛੱਡ ਕੇ ਉਹ ਇਸ ਊਟ ਪਟਾਂਗ ਨੂੰ ਕਿਵੇਂ ਲਿਖੇ। ਖ਼ੈਰ, ਉਹ ਆਪਣੇ ਅੰਦਾਜ਼ ਵਿਚ ਹੀ ਗ਼ਜ਼ਲਾਂ ਤੇ ਗੀਤ ਲਿਖਦਾ ਰਹਿੰਦਾ ਸੀ। ਉਸ ਨੂੰ ਪਸੰਦ ਕਰਨ ਵਾਲੇ ਅਜੇ ਵੀ ਪਸੰਦ ਕਰਦੇ ਸਨ।

ਹਾਂ, ਉਸ ਨੂੰ ਪੂਰੀ ਉਮੀਦ ਸੀ ਕਿ ਮਿਉਂਸਪਲ ਕਮੇਟੀ ਦੇ ਪ੍ਰਧਾਨ ਨੂੰ ਕਹਿ ਕਹਾ ਕੇ ਉਹ ਦਸ ਕਾਪੀਆਂ ਤਾਂ ਜ਼ਰੂਰ ਹੀ ਉਸ ਲਾਇਬ੍ਰੇਰੀ ਨੂੰ ਦੇ ਦੇਵੇਗਾ। ਪ੍ਰਧਾਨ ਨਾਲ ਕੋਈ ਸੰਗਲੀ ਮੇਲਕੇ ਤੇ ਉਸ ਦੀ ਚਿੱਠੀਲੈ ਕੇ ਉਹ ਉਸ ਲਾਇਬ੍ਰੇਰੀਅਨ ਕੋਲ ਪਹੁੰਚ ਗਿਆ ਸੀ। ਉਸ ਨੂੰ ਆਪਣੀ ਕਿਤਾਬ ਅਜੇ ਦਿਖਾਈ ਹੀ ਸੀ ਤੇ ਦਸ ਕਾਪੀਆਂ ਦੇਣ ਦੀ ਗੱਲ ਅਜੇ ਤੋਰੀ ਹੀ ਸੀ ਕਿ ਉਹ ਕੁੜੀ ਆਪਣੀ ਮਾਂ ਨੂੰ ਨਾਲ ਲੈ ਕੇ ਆ ਧਮਕੀ ਸੀ।

ਕਮਲਿੰਦਰ ਅੱਕਿਆ ਬੈਠਾ ਰਿਹਾ ਅਤੇ ਲਾਇਬ੍ਰੇਰੀ ਦੇ ਵੱਡੇ ਹਾਲ ਵਿਚ ਕੰਧਾਂ 'ਤੇ ਲੱਗੀਆਂ ਵੱਡੀਆਂ ਵੱਡੀਆਂ ਤਸਵੀਰਾਂ ਨੂੰ ਬੇਧਿਆਨਾ ਜਿਹਾ ਦੇਖਦਾ ਰਿਹਾ। ਐਨੇ ਨੂੰ ਉਹ ਕੁੜੀ ਅਖ਼ਬਾਰਾਂ ਨੂੰ ਪੜ੍ਹ ਕੇ ਥੋੜ੍ਹਾ ਤੇ ਮੇਜ਼ 'ਤੇ ਖੰਡਿਆਕੇ, ਬਹੁਤਾ, ਲਾਇਬ੍ਰੇਰੀਅਨ ਦੇ ਉੱਚੇ ਲੰਮੇ ਮੇਜ਼ ਉੱਤੇ ਆ ਝੁਕੀ। ਕਮਲਿੰਦਰ ਵੱਲ ਨਿਗਾਹ ਗੱਡ ਕੇ ਉਹ ਝਾਕੀ ਤੇ ਪੁੱਛਿਆ, 'ਵੀਰ ਜੀ, ਤੁਸੀਂ ਕਿਤਾਬਾਂ ਲੈ ਲਈਆਂ?' ਸ਼ਾਇਦ ਉਹ ਸਮਝਦੀ ਸੀ ਕਿ ਉਸ ਵਾਂਗ ਹੀ ਉਹ ਲਾਇਬ੍ਰੇਰੀ ਵਿਚੋਂ ਕਿਤਾਬਾਂ ਲੈਣ ਆਇਆ ਹੈ। ਉਹ ਅਜੇ ਜਵਾਬ ਦੇਣ ਹੀ ਲੱਗਿਆ ਸੀ ਕਿ ਲਾਇਬ੍ਰੇਰੀਅਨ ਉਸ ਦੀ ਲਿਸਟ ਵਾਲੀਆਂ ਛੀ ਕਿਤਾਬਾਂ ਲੈ ਆਇਆ ਤੇ ਆਉਣ ਸਾਰ ਉਸ ਨੇ ਕਮਲਿੰਦਰ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ, 'ਸ਼ਸ਼ੀ ਜੀ, ਇਹ ਕਮਰ ਜੀ ਨੇ, ਪੰਜਾਬੀ ਦੇ ਕਵੀ। ਇਨ੍ਹਾਂ ਦੀ ਕਿਤਾਬ 'ਚਾਨਣ ਦਾ ਪਹਿਰਾ' ਹੁਣੇ ਛਪੀ ਐ ਤੇ ਕਮਲਿੰਦਰ ਦੇ ਹੱਥੋਂ ਕਿਤਾਬ ਲੈ ਕੇ ਉਸ ਕੁੜੀ ਨੂੰ ਫੜਾ ਦਿੱਤੀ। ਕੁੜੀ ਦਾ ਮੱਥਾ ਖਿੜ ਉੱਠਿਆ। ਇੱਕ ਬਿੰਦ ਉਸ ਨੇ ਕਿਤਾਬ ਦਾ ਟਾਈਟਲ ਦੇਖਿਆ ਤੇ ਫਿਰ ਕਮਲਿੰਦਰ ਵੱਲ ਗਹੁ ਨਾਲ ਤੱਕਣ ਲੱਗੀ। ਕਮਲਿੰਦਰ ਨੇ ਦੇਖਿਆ, ਐਤਕੀਂ ਉਸ ਦੀਆਂ ਅੱਖਾਂ ਵਿਚ ਉਦਾਸੀ ਉਤਰੀ ਹੋਈ ਸੀ। ਕਿਤਾਬ ਬਹੁਤ ਸੋਹਣੀ ਛਪੀ ਐ।' ਸ਼ਸ਼ੀ ਨੇ ਤਾਰੀਫ਼ ਕੀਤੀ ਤੇ ਉਸ ਤੋਂ ਪੁੱਛਿਆ-'ਇਹ ਤੁਹਾਡੀ ਪਹਿਲੀ ਕਿਤਾਬ ਐ?' ਕਮਲਿੰਦਰ ਨੇ ਜਵਾਬ ਦਿੱਤਾ-'ਹਾਂ, ਪਹਿਲੀ ਐ।" ਸ਼ਸ਼ੀ ਬੋਲਦੀ ਰਹੀ-'ਰਸਾਲਿਆਂ ਵਿਚ ਤਾਂ ਤੁਹਾਨੂੰ ਬਹੁਤ ਵਾਰੀ ਪੜਿਐ। ਤੁਹਾਡੀ ਉਹ ਗ਼ਜ਼ਲ ਜਿਹੜੀ 'ਰਚਨਾ' ਵਿਚ ਛਪੀ ਸੀ-'ਮੇਰੇ ਦਿਲ ਵਿਚ ਬਹਿਕ ਕੇ ਦੇਖ ਜ਼ਰਾ', ਉਹ ਤਾਂ ਕਾਲਜ ਦੀ ਸਟੇਜ 'ਤੇ ਮੈਂ ਸੌ ਵਾਰੀ ਪੇਸ਼ ਕੀਤੀ ਹੋਣੀ ਐ।'

ਕਮਲਿੰਦਰ ਨੂੰ ਬਹੁਤ ਖੁਸ਼ੀ ਮਿਲ ਰਹੀ ਸੀ। ਕਿਸੇ ਦੀ ਕਵਿਤਾ ਦੀ ਕੋਈ ਤਾਰੀਫ਼ ਕਰ ਦੇਵੇ, ਏਦੂੰ ਵੱਡੀ ਖੁਸ਼ੀ ਉਸ ਲਈ ਕੋਈ ਨਹੀਂ ਹੁੰਦੀ। ਉਂਝ ਤਾਂ ਹਰ ਲੇਖਕ ਪ੍ਰਸ਼ੰਸਾ ਚਾਹੁੰਦਾ ਹੈ, ਪਰ ਕਵੀ ਨੂੰ ਤਾਂ ਦਾਦ ਦੀ ਸਦਾ ਹੀ ਭੁੱਖ ਰਹਿੰਦੀ ਹੈ। ਉਂਝ ਤਾਂ ਸੰਸਾਰ ਦੀ

ਇੱਕ ਕੁੜੀ ਤੇ ਕਵੀ

155