ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/161

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਰੀਕ ਕੰਮ ਕਰਨ ਵੇਲੇ ਐਨਕ ਲਾ ਲੈਂਦੀ ਸੀ। ਸੁਰਿੰਦਰ ਨੂੰ ਉਹ ਚਾਹੁੰਦੀ ਸੀ। ਉਸ ਨੂੰ ਅੰਨ੍ਹਾਂ ਪਿਆਰ ਕਰਦੀ। ਉਹ ਦੇ ਅੰਗਾਂ ਨੂੰ ਟੋਹ ਟੋਹ ਦੇਖਦੀ। ਹਰ ਤਰ੍ਹਾਂ ਉਹਦੀ ਸਹਾਇਤਾ ਕਰਦੀ। ਕਦੇ ਕਦੇ ਐਵੇਂ ਹੀ ਉਹਦੀ ਜੇਬ੍ਹ ਵਿਚ ਰੁਪਈਏ ਪਾ ਜਾਂਦੀ- ਕਦੇ ਦਸ ਪਾ ਗਈ, ਕਦੇ ਵੀਹ ਪਾ ਗਈ। ਕਹਿੰਦੀ, 'ਤੂੰ ਥੁੜ ਕੇ ਨਾ ਬੈਠਿਆ ਕਰ। ਖ਼ਰਚ ਦੀ ਪਰਵਾਹ ਨਾ ਕਰ, ਮੈਥੋਂ ਲੈ। ਮਨ ਭੌਂਦਾ ਖਾ, ਮਨ ਭੌਂਦਾ ਹੰਢਾ। ਸੁਰਿੰਦਰ ਨੂੰ ਮਹਿਸੂਸ ਹੁੰਦਾ ਕਿ ਉਹ ਕਿੰਨੇ ਖੁੱਲ੍ਹੇ ਦਿਲ ਵਾਲੀ ਹੈ। ਢਿੱਡਲ ਜਦ ਬੈਂਕ ਨੂੰ ਉੱਠ ਜਾਂਦਾ ਹੈ ਤਾਂ ਕਦੇ ਕਦੇ ਉਹ ਉਸ ਨੂੰ ਪਰੌਠੇ ਪਕਾ ਕੇ ਦੇ ਜਾਂਦੀ ਹੈ। ਢਿੱਡਲ ਤੋਂ ਚੋਰੀਂ ਇੱਕ ਦਰੀ, ਇੱਕ ਸਰ੍ਹਾਣਾ ਤੇ ਇਕ ਖੇਸ ਵੀ ਉਸ ਨੇ ਉਸ ਨੂੰ ਦਿੱਤਾ ਹੋਇਆ ਹੈ। ਉਹਦਾ ਪਤੀ ਜੇ ਉਸ ਦੇ ਮਨ ਦੀ ਗੱਲ ਪੂਰੀ ਨਹੀਂ ਕਰਦਾ ਤਾਂ ਉਹ ਵਿਚਾਰੀ ਕਰੇ ਵੀ ਕੀ? ਸੁਰਿੰਦਰ ਬੇਹੱਦ ਖੁਸ਼ ਰਹਿੰਦਾ ਕਿ ਉਹ ਉਸ ਤੀਵੀਂ ਨੂੰ ਖੁਸ਼ੀ ਦਿੰਦਾ ਹੈ।

ਉਸ ਸ਼ਹਿਰ ਵਿਚ ਸੁਰਿੰਦਰ ਬੱਸ ਅੱਡੇ 'ਤੇ ਇੱਕ ਮਸ਼ਹੂਰ ਬੱਸ ਕੰਪਨੀ ਦਾ ਅੱਡਾ ਇੰਚਾਰਜ ਲੱਗਿਆ ਹੋਇਆ ਸੀ। ਉਸ ਨੇ ਦਸ ਜਮਾਤਾਂ ਪਾਸ ਕੀਤੀਆਂ ਹੋਈਆਂ ਸਨ। ਕੋਰਸ ਉਹ ਕੋਈ ਕਰ ਨਹੀਂ ਸੀ ਸਕਿਆ। ਇਕੱਲੀ ਦਸਵੀਂ ਪਾਸ ਹੋਣ ਕਰਕੇ ਸਰਕਾਰੀ ਨੌਕਰੀ ਕੋਈ ਉਹਨੂੰ ਮਿਲੀ ਨਾ। ਉਚ ਚੰਗੇ ਰੱਜੇ ਪੁੱਜੇ ਘਰ ਦਾ ਪੁੱਤ ਤਾਂ ਹੈ ਨਹੀਂ ਸੀ। ਉਹਦਾ ਪਿਓ ਵਾਹੀ ਕਰਦਾ ਸੀ ਤੇ ਬਸ ਘਰ ਦੀ ਆਈ ਚਲਾਈ ਕਰੀਂ ਜਾਂਦਾ ਸੀ। ਸੁਰਿੰਦਰ ਕਿਵੇਂ ਨਾ ਕਿਵੇਂ ਦਸਵੀਂ ਪਾਸ ਕਰ ਗਿਆ ਸੀ। ਜਦ ਉਹ ਪੜ੍ਹਦਾ ਹੁੰਦਾ, ਹਾਕੀ ਦਾ ਬਹੁਤ ਵਧੀਆ ਖਿਡਾਰੀ ਰਿਹਾ ਸੀ। ਉਸ ਦੀ ਸਿਹਤ ਪਹਿਲੇ ਦਿਨੋਂ ਹੀ ਵਧੀਆ ਸੀ। ਕੱਦ ਕਾਠ ਵੀ ਚੰਗਾ ਸੀ। ਰੰਗ ਗੰਦਮੀ, ਹੱਡ ਪੈਰ ਖੁੱਲ੍ਹੇ ਖੁੱਲ੍ਹੇ, ਡੌਲੇ, ਪਟ ਤੇ ਛਾਤੀ ਦੇ ਪੱਠੇ ਉੱਭਰਵੇਂ, ਖੁੱਦੋ ਵਾਂਗ ਮੜ੍ਹੇ ਹੋਏ। ਚਿਹਰੇ ਦੀ ਰੌਣਕ ਬਹੁਤ ਖੂਬ। ਨੈਣ ਨਕਸ਼ ਤਿੱਖੇ। ਬੋਲਣ ਚੱਲਣ ਦਿਲ ਨੂੰ ਮੋਹ ਲੈਣ ਵਾਲਾ।

ਹਰ ਕੁੜੀ ਉਹਦੀ ਨੁਹਾਰ 'ਤੇ ਮਰ ਸਕਦੀ ਸੀ।

ਦੂਜਾ ਇਸ਼ਕ ਉਹਦਾ ਇੱਕ ਨਰਸ ਨਾਲ ਸੀ। ਨਰਸ ਨਿੱਤ ਉਸ ਬੱਸ ਅੱਡੇ ਤੋਂ ਬਸ ਫੜਕੇ ਅੱਠ ਮੀਲ ਦੂਰ ਕਿਸੇ ਪਿੰਡ ਜਾਇਆ ਕਰਦੀ ਸੀ। ਇੱਕ ਹੋਰ ਬੰਦੇ ਦੇ ਕਹਿਣੈ ਤੇ ਉਸ ਨੇ ਉਸ ਬੱਸ ਦਾ ਪਾਸ ਬਣਵਾ ਦਿੱਤਾ ਸੀ। ਉਸ ਨਾਲ ਜਾਣ ਪਛਾਣ ਦਾ ਬੱਸ ਇਹੀ ਮੁੱਢ ਸੀ। ਨਿੱਤ ਹੀ ਜਦ ਉਹ ਸਵੇਰੇ ਸਵੇਰੇ ਬੱਸ ਚੜ੍ਹਨ ਆਉਂਦੀ ਤਾਂ ਸੁਰਿੰਦਰ ਨਾਲ ਨਿਗਾਹ ਸਾਂਝੀ ਕਰ ਜਾਂਦੀ। ਕਦੇ ਕਦੇ ਉਹ ਕੋਈ ਗੱਲ ਵੀ ਕਰ ਜਾਂਦੀ। ਸੁਰਿੰਦਰ ਜਿਵੇਂ ਉਸ ਨੂੰ ਜਚ ਗਿਆ ਸੀ। ਉਹ ਉਸ ਦੇ ਬਹੁਤੇ ਹੀ ਨੇੜੇ ਹੁੰਦੀ ਗਈ। ਇੱਕ ਦਿਨ ਸ਼ਾਮ ਨੂੰ ਉਹ ਪਿੰਡੋ ਬਹੁਤ ਹੀ ਥੱਕੀ ਟੁੱਟੀ ਆਈ ਤੇ ਸੁਰਿੰਦਰ ਉਸ ਨੂੰ ਚਾਹ ਪਿਆਉਣ ਲਈ ਆਪਣੀ ਬੈਠਕ ਵਿਚ ਲੈ ਗਿਆ। ਉਸ ਤੋਂ ਪਿੱਛੋਂ ਅਕਸਰ ਉਹ ਉਸ ਦੀ ਬੈਠਕ ਵਿਚ ਆ ਜਾਇਆ ਕਰਦੀ ਸੀ। ਇੱਕ ਰਾਤ ਤਾਂ ਉਹ ਉਸ ਦੀ ਬੈਠਕ ਵਿਚ ਹੀ ਉਸ ਕੋਲ ਪੈ ਗਈ ਸੀ। ਸੁਰਿੰਦਰ ਨੇ ਬੜੇ ਹਾੜ੍ਹੇ ਕੱਢੇ ਤੇ ਬਹੁਤ ਤਰਲੇ ਕੀਤੇ, ਪਰ ਉਹ ਕਹਿੰਦੀ-'ਹੋਰ ਭਾਵੇਂ ਕੁਸ਼ ਆਖ ਲੈ, ਪਰ ਮੈਨੂੰ ਏਸ ਇਮਤਿਹਾਨ ਵਿਚ ਨਾ ਪਾ।'

ਉਹ ਬੜਾ ਹੈਰਾਨ ਪ੍ਰੇਸ਼ਾਨ ਕਿ ਇਹ ਕਿਸ ਕਿਸਮ ਦੀ ਕੁੜੀ ਹੈ। ਜੇ ਇਸ ਨੇ ਕਿਸੇ ਇਮਤਿਹਾਨ ਵਿਚ ਨਹੀਂ ਸੀ ਪੈਣਾ ਤਾਂ ਕੀ ਇਹ ਮੇਰੇ ਕੋਲ ਗੀਤਾਂ ਦੇ ਸਲੋਕ ਸਿੱਖਣ

ਪਰਵਾਸ

161